22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਰਾਜਪਾਲ ਵਲੋਂ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ ਬਨਾਉਟੀ ਅੰਗ ਲਗਾਉਣ ਲਈ ਕੈਂਪ ਦਾ ਉਦਘਾਟਨ <br/>

ਅਜੀਤ ਡੈਸਕ 19-11-2025

ਨਵਾਂ ਪਿੰਡ (ਅੰਮਿ੍ਤਸਰ), 18 ਨਵੰਬਰ (ਜਸਪਾਲ ਸਿੰਘ)-ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ, ਵੱਲ੍ਹਾ, ਸ੍ਰੀ ਅੰਮਿ੍ਤਸਰ ਨੇ ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ (ਬੀ.ਐੱਮ.ਵੀ.ਐੱਸ.ਐੱਸ.), ਜੈਪੁਰ, ਰਾਜਸਥਾਨ ਦੇ ਸਹਿਯੋਗ ਨਾਲ ਸੰਸਥਾ ਵਿਖੇ ਜੈਪੁਰ ਫੁੱਟ ਕੈਂਪ ਦੀ ਸ਼ੁਰੂਆਤ ਕੀਤੀ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀ ਗੁਲਾਬ ਚੰਦ ਕਟਾਰੀਆ, ਰਾਜਪਾਲ ਪੰਜਾਬ ਵਲੋਂ ਕੀਤਾ ਗਿਆ | ਪਦਮ ਭੂਸ਼ਣ ਡੀ. ਆਰ. ਮਹਿਤਾ, ਸੰਸਥਾਪਕ ਤੇ ਮੁੱਖ ਸਰਪ੍ਰਸਤ, ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ (ਬੀ.ਐੱਮ.ਵੀ.ਐੱਸ.ਐੱਸ.), ਜੈਪੁਰ ਨੇ ਸੰਸਥਾ ਵਿਖੇ ਬਨਾਉਟੀ ਅੰਗ ਲਗਾਉਣ ਲਈ ਕੈਂਪ ਦੀ ਸ਼ੁਰੂਆਤ ਲਈ ਅਤੇ ਭਾਈ ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਕਮੇਟੀ, ਨੇ ਅਪਾਹਜ ਮਰੀਜ਼ਾਂ ਦੇ ਇਲਾਜ ਲਈ ਬੀ.ਐੱਮ.ਵੀ.ਐੱਸ.ਐੱਸ. ਨੂੰ ਦਾਨ ਕੀਤੇ 10 ਲੱਖ ਰੁਪਏ ਲਈ ਸ਼ਾਲਾਘਾ ਕਰਦਿਆਂ ਐੱਸ. ਜੀ. ਆਰ. ਡੀ. ਮੈਡੀਕਲ ਕਾਲਜ ਦੀ ਮੈਨਜਮੈਂਟ ਨੂੰ ਇਸ ਪਹਿਲ ਕਦਮੀ ਲਈ ਵਧਾਈ ਦਿੱਤੀ | ਡਾ. ਏ. ਪੀ. ਸਿੰਘ, ਡੀਨ, ਐੱਸ. ਜੀ. ਆਰ. ਡੀ. ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮਿ੍ਤਸਰ ਨੇ ਦੱਸਿਆ ਕਿ ਅਤਿ-ਆਧੁਨਿਕ ਬਨਾਉਟੀ ਅੰਗ ਪ੍ਰਦਾਨ ਕਰਨ ਲਈ ਸਮਰਪਿਤ ਇਸ ਖਾਸ ਕੈਂਪ 'ਚ 200 ਤੋਂ ਵੱਧ ਅਪਾਹਜ ਵਿਅਕਤੀਆਂ ਨੂੰ ਵ੍ਹੀਲਚੇਅਰ, ਬੈਸਾਖੀਆਂ, ਬਣਾਉਟੀ ਲੱਤਾਂ, ਬਾਂਹਾਂ ਅਤੇ ਹੱਥ ਲਗਾਏ ਗਏ ਹਨ | ਇਸ ਮੌਕੇ ਭਾਈ ਰਜਿੰਦਰ ਸਿੰਘ ਮਹਿਤਾ ਮੈਂਬਰ ਕਮੇਟੀ, ਭਾਰਤ ਦੇ ਸਾਬਕਾ ਰਾਜਦੂਤ ਨਵਦੀਪ ਸੂਰੀ, ਚੇਅਰਮੈਨ, ਜੈਪੁਰ ਫੁਟ ਸੈਂਟਰ ਅੰਮਿ੍ਤਸਰ, ਸਾਬਕਾ ਰਾਜਦੂਤ ਸਤੀਸ਼ ਮਹਿਤਾ ਪ੍ਰਧਾਨ ਬੀ. ਐੱਮ. ਵੀ. ਐੱਸ. ਐੱਸ., ਸੁਰਜੀਤ ਸਿੰਘ ਭਿੱਟੇਵੱਡ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਟਰੱਸਟੀ, ਕੌਰ ਸਿੰਘ ਮੈਂਬਰ, ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਟਰੱਸਟ, ਡਾ. ਮਨਜੀਤ ਸਿੰਘ ਉੱਪਲ, ਵਾਈਸ ਚਾਂਸਲਰ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਅਮਨਦੀਪ ਸਿੰਘ ਡਿਪਟੀ ਰਜਿਸਟਰਾਰ, ਡਾ. ਪੰਕਜ ਗੁਪਾਤਾ ਇਗਜਾਮੀਨੇਸ਼ਨ ਕੰਟਰੋਲਰ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਡਾ. ਅਨੁਪਮਾ ਮਹਾਜਨ ਡਾਇਰੈਕਟਰ ਪਿ੍ੰਸੀਪਲ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਲਈ ਹੋ ਰਹੀਆਂ ਹਨ ਮਿੱਥ ਕੇ ਹੱਤਿਆਵਾਂ-ਸੁਨੀਲ ਜਾਖੜ <br/> ਅਗਲੀ ਖ਼ਬਰ ਸਕਾਟਲੈਂਡ ਦੇ ਗੁਰਦੁਆਰਾ ਸਾਹਿਬ 'ਚ 300 ਸਾਲ ਪੁਰਾਣਾ ਹੱਥ ਲਿਖਤ ਸਰੂਪ ਸੁਸ਼ੋਭਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।