ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਕਾਤਲਾਂ ਨੂੰ ਫੜਨ ਤੱਕ ਸਸਕਾਰ ਕਰਨ ਤੋਂ ਇਨਕਾਰ
ਟਾਹਲੀ ਸਾਹਿਬ/ਜੈਂਤੀਪੁਰ (ਅੰਮਿ੍ਤਸਰ), 18 ਨਵੰਬਰ (ਵਿਨੋਦ ਭੀਲੋਵਾਲ, ਭੁਪਿੰਦਰ ਸਿੰਘ ਗਿੱਲ)-ਸਥਾਨਕ ਕਸਬੇ ਤੋਂ ਨਜ਼ਦੀਕ ਪਿੰਡ ਬਾਬੋਵਾਲ ਵਿਖੇ ਬੀਤੀ ਦਿਨੀਂ ਦਿਨ ਦਿਹਾੜੇ 7 ਸਾਲਾ ਬੱਚਾ ਏਕਮਪ੍ਰੀਤ ਸਿੰਘ ਪੁੱਤਰ ਧਰਮਬੀਰ ਸਿੰਘ ਦੀ ਬੀਤੇ ਐਤਵਾਰ ਨੂੰ ਖੂਨ ਨਾਲ ਲੱਥ ਪੱਥ ਹਾਲਤ ਵਿਚ ਘਰ ਦੇ ਖਾਲੀ ਪਲਾਟ 'ਚੋਂ ਲਾਸ਼ ਮਿਲੀ ਸੀ, ਬੱਚੇ ਦਾ ਕਤਲ ਕਰਨ ਵੇਲੇ ਕਾਤਲਾਂ ਵਲੋਂ ਮੂੰਹ ਤੇ ਸਿਰ ਦਾ ਇਨ੍ਹਾਂ ਮਾੜਾ ਹਾਲ ਕੀਤਾ ਸੀ ਕਿ ਵੇਖਣ ਵਾਲੇ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ, ਬੱਚੇ ਦੇ ਬੇਰਹਿਮੀ ਨਾਲ ਹੋਏ ਕਤਲ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਬੱਚੇ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਪੋਸਟਮਾਰਟਮ ਹੋਣ ਤੋਂ ਦੂਸਰੇ ਦਿਨ ਬਾਅਦ ਵੀ ਲਾਸ਼ ਨੂੰ ਘਰ ਵਿਚ ਰੱਖਿਆ ਹੋਇਆ ਹੈ ਤੇ ਪਰਿਵਾਰ ਦਾ ਕਹਿਣਾ ਹੈ ਏਕਮਪ੍ਰੀਤ ਸਿੰਘ ਦੇ ਕਾਤਲਾਂ ਨੂੰ ਪੁਲਿਸ ਵਲੋਂ ਨਹੀਂ ਫੜਿਆ ਜਾਂਦਾ ਉਸ ਸਮੇਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ | ਉਧਰ ਦੁੂਸਰੇ ਪਾਸੇ ਥਾਣਾ ਕੱਥੂਨੰਗਲ ਦੇ ਐੱਸ. ਐੱਚ. ਓ. ਸ਼ਮਸ਼ੇਰ ਸਿੰਘ ਤੇ ਪੁਲਿਸ ਚੌਕੀ ਚਵਿੰਡਾ ਦੇਵੀ ਦੇ ਇੰਚਾਰਜ ਅਮਨਜੀਤ ਸਿੰਘ ਵਲੋਂ ਸ਼ੱਕੀ ਵਿਅਕਤੀਆਂ ਹਿਰਾਸਤ ਵਿਚ ਲੈ ਕੇ ਉਨ੍ਹਾਂ ਤੋਂ ਛਾਣਬੀਣ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਤੋਂ ਕਤਲ ਦੀ ਹੋਰ ਤਹਿ ਤੱਕ ਜਾਣ ਲਈ ਬਹੁਤ ਬਰੀਕੀ ਨਾਲ ਜਾਂਚ ਕਰਕੇ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਕਾਤਲ ਜਲਦੀ ਉਨ੍ਹਾਂ ਦੇ ਗਿ੍ਫ਼ਤ ਵਿਚ ਹੋਣਗੇ |
7 ਸਾਲਾ ਬੱਚੇ ਦੀ ਲਾਸ਼ ਮਿਲਣ ਦਾ ਮਾਮਲਾ ਭਖਿਆ <br/>
ਅਜੀਤ ਡੈਸਕ
19-11-2025