28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਬਿਜਲੀ ਨਿਗਮ ਨੇ ਗੈਰ-ਮਨਜੂਰਸ਼ੁਦਾ/ਅਣਅਧਿਕਾਰਤ ਕਾਲੋਨੀਆਂ ਲਈ ਬਿਜਲੀ ਕੁਨੈਕਸ਼ਨ ਨਿਯਮਾਂ ਨੂੰ ਕੀਤਾ ਸਰਲ <br/>

ਅਜੀਤ ਡੈਸਕ 19-11-2025
ਪਟਿਆਲਾ, 18 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਵਲੋਂ ਸੂਬੇ ਭਰ ਵਿਚ ਗੈਰ-ਮਨਜੂਰਸ਼ੁਦਾ/ਅਣਅਧਿਕਾਰਤ ਕਾਲੋਨੀਆਂ ਲਈ ਬਿਜਲੀ ਕੁਨੈਕਸ਼ਨ ਦੇਣ ਲਈ ਆਪਣੀ ਪ੍ਰਕਿ੍ਆ ਨੂੰ ਸੋਧਿਆ ਹੈ | ਜਿਸ ਨਾਲ ਜਿਥੇ ਵਿਅਕਤੀਗਤ ਪਲਾਟ ਮਾਲਕ, ਵਿਕਰੀ ਡੀਡ ਜਾਂ ਰਜਿਸਟਰੀਆਂ ਕਰਨ ਤੋਂ ਬਾਅਦ, ਨਗਰ ਨਿਗਮਾਂ, ਗਮਾਡਾ, ਗਲਾਡਾ, ਜੇ.ਡੀ.ਏ., ਏ.ਡੀ.ਏ., ਪੀ.ਡੀ.ਏ. ਅਤੇ ਬੀ.ਡੀ.ਏ ਸਮੇਤ ਸਮਰਥ ਅਧਿਕਾਰੀਆਂ ਤੋਂ ਲਾਜ਼ਮੀ ਪ੍ਰਵਾਨਗੀਆ, ਐਨ.ਓ.ਸੀ., ਰੈਗੂਲਰਾਈਜੇਸ਼ਨ ਸਰਟੀਫਿਕੇਟ ਜਾਂ ਪ੍ਰਵਾਨਿਤ ਇਮਾਰਤ ਯੋਜਨਾਵਾਂ ਪ੍ਰਾਪਤ ਕੀਤੇ ਬਿਨਾਂ ਉਸਾਰੀ ਕਰ ਸਕਦੇ ਹਨ | ਜਦੋਂ ਕਿ ਪਹਿਲਾਂ 17 ਮਾਰਚ 2023 ਦੇ ਮੀਮੋ ਨੰਬਰ 304, 310 ਰਾਹੀਂ ਜਾਰੀ ਹੋਈਆਂ ਹਦਾਇਤਾਂ ਅਨੁਸਾਰ ਪੀ.ਐਸ.ਪੀ.ਸੀ.ਐਲ. ਇਨ੍ਹਾਂ ਪ੍ਰਵਾਨਗੀਆਂ ਜਮ੍ਹਾਂ ਕਰਵਾਉਣ ਤੇ ਹੀ ਬਿਜਲੀ ਕੁਨੈਕਸ਼ਨ ਜਾਰੀ ਕਰ ਸਕਦਾ ਸੀ | ਪੁਰਾਣੀ ਇਸ ਪ੍ਰਕਿ੍ਆ ਕਾਰਨ ਕੁਝ ਦਸਤਾਵੇਜ਼ਾਂ ਦੀ ਅਣਹੋਂਦ ਦੇ ਨਤੀਜੇ ਵਜੋਂ ਬਹੁਤੇ ਬਿਨੈਕਾਰ ਨਵੇਂ ਬਿਜਲੀ ਕੁਨੈਕਸ਼ਨ ਪ੍ਰਾਪਤ ਕਰਨ ਵਿਚ ਅਸਮਰਥ ਰਹਿ ਜਾਂਦੇ ਸਨ | ਜਿਸ ਕਾਰਨ ਬਿਜਲੀ ਸਪਲਾਈ ਯਕੀਨੀ ਬਣਾਉਣ ਵਾਲੇ ਅਦਾਰੇ ਲਈ ਕੁਝ ਚੁਣੌਤੀਆਂ ਪੈਦਾ ਹੋ ਰਹੀਆਂ ਸਨ | ਉਕਤ ਮੁੱਦੇ ਦੀ ਸਮੀਖਿਆ ਕਰਨ ਤੋਂ ਬਾਅਦ ਹੁਣ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਪੀ.ਐਸ.ਪੀ.ਸੀ.ਐਲ. ਹੁਣ ਸਪਲਾਈ ਕੋਲ 2024 ਦੇ ਅਨੁਸਾਰ ਸੰਬੰਧਿਤ ਟੈਰਿਫ਼ ਸ਼੍ਰੇਣੀ ਦੇ ਤਹਿਤ ਗੈਰ-ਮਨਜੂਰਸ਼ੁਦਾ/ਅਣਅਧਿਕਾਰਤ ਕਾਲੋਨੀਆਂ ਵਿਚ ਬਿਨੈਕਾਰਾਂ ਨੂੰ ਬਿਜਲੀ ਕੁਨੈਕਸ਼ਨ ਜਾਰੀ ਕਰੇਗਾ | ਬਿਨੈਕਾਰ ਵਲੋਂ ਇਕ ਹਲਫਨਾਮਾ ਦੇਣਾ ਹੋਵੇਗਾ ਤਾਂ ਜੋ ਜੇਕਰ ਬਾਅਦ ਵਿਚ ਕਦੇ ਵੀ ਸੂਬਾ ਸਰਕਾਰ ਜਾਂ ਕਿਸੇ ਹੋਰ ਸਮਰਥ ਅਧਿਕਾਰੀ ਵਲੋਂ ਇਮਾਰਤ ਨੂੰ ਗ਼ੈਰਕਾਨੰੂਨੀ ਜਾਂ ਅਣਅਧਿਕਾਰਤ ਘੋਸ਼ਿਤ ਕੀਤਾ ਜਾਂਦਾ ਹੈ ਉਸ ਦਾ ਕੁਨੈਕਸ਼ਨ ਕੱਟਿਆ ਜਾ ਸਕਦਾ ਹੈ | ਬਿਨੈਕਾਰ ਨੂੰ ਕੁਨੈਕਸ਼ਨ ਸੰਬੰਧੀ ਢਾਂਚਾਗਤ ਖਰਚੇ ਨੂੰ ਪੂਰਾ ਕਰਨ ਲਈ ਸੁਰੱਖਿਆ ਵਜੋਂ ਸੇਵਾ ਕੁਨੈਕਸ਼ਨ ਦੇ ਬਰਾਬਰ ਰਕਮ ਜਮ੍ਹਾਂ ਕਰਵਾਉਣੀ ਹੋਵੇਗੀ | ਉਕਤ ਰਕਮ ਕਮਿਸ਼ਨ ਦੁਆਰਾ ਪ੍ਰਵਾਨਿਤ ਸਪਲਾਈ ਕੋਡ 24 ਦੇ ਤਹਿਤ ਲਾਗੂ ਮਿਆਰੀ ਖਰਚਿਆਂ ਤੋਂ ਇਲਾਵਾ ਇਕੱਠੀ ਕੀਤੀ ਜਾਵੇਗੀ | ਦੂਜੇ ਪਾਸੇ ਲੋੜ ਪੈਣ ਉਤੇ ਢਾਂਚਾਗਤ ਸਮੇਂ ਬਾਕੀ ਬਚੀ ਹੋਈ ਰਕਮ ਵਾਪਸ ਕਰ ਦਿੱਤੀ ਜਾਵੇਗੀ | ਖਪਤਕਾਰ ਦੀ ਸੰਬੰਧਤ ਟੈਰਿਫ ਸ਼੍ਰੇਣੀ ਉਤੇ ਲਾਗੂ ਹੋਣ ਵਾਲੇ ਹੋਰ ਸਾਰੇ ਨਿਯਮ ਅਤੇ ਸ਼ਰਤਾਂ ਵੀ ਉਕਤ ਖਪਤਕਾਰ ਉਤੇ ਲਾਗੂ ਹੋਣਗੀਆਂ |

ਪਿਛਲੀ ਖ਼ਬਰ ਮਹਿਸਾਣਾ (ਗੁਜਰਾਤ) ਵਿਖੇ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਅੱਜ ਤੋਂ ਅਗਲੀ ਖ਼ਬਰ 7 ਸਾਲਾ ਬੱਚੇ ਦੀ ਲਾਸ਼ ਮਿਲਣ ਦਾ ਮਾਮਲਾ ਭਖਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।