28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਪਾਕਿ ਦੇ ਬੰਨੂ 'ਚ ਸਮੇਂ ਤੋਂ ਪਹਿਲਾਂ ਫਟਿਆ ਆਈ. ਈ. ਡੀ. <br/>

ਅਜੀਤ ਡੈਸਕ 19-11-2025

ਬੰਬ ਲਗਾਉਣ ਵਾਲਾ ਅੱਤਵਾਦੀ ਹਲਾਕ
ਅੰਮਿ੍ਤਸਰ, 18 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਬੰਨੂ ਸ਼ਹਿਰ ਦੀ ਪੁਲਿਸ ਨੇ ਦੱਸਿਆ ਕਿ ਅੱਜ ਸ਼ਹਿਰ ਦੀ ਆਬਾਦੀ ਦੋ ਘੋੜਾ ਪੁਲ ਦੇ ਨੇੜੇ ਮੋਟਰਸਾਈਕਲ ਦੇ ਨਾਲ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਲਗਾ ਰਹੇ ਇਕ ਅੱਤਵਾਦੀ ਦੀ ਸਮੇਂ ਤੋਂ ਪਹਿਲਾਂ ਬੰਬ ਫਟਣ ਕਰਕੇ ਮੌਤ ਹੋ ਗਈ, ਜਦੋਂ ਕਿ ਉਸ ਦਾ ਜ਼ਖਮੀ ਸਾਥੀ ਨੇੜਲੇ ਰਿਹਾਇਸ਼ੀ ਖੇਤਰ ਵੱਲ ਭੱਜ ਗਿਆ | ਕਿਸੇ ਵੀ ਨਾਗਰਿਕ ਦੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ ਅਤੇ ਬੰਨੂ-ਮੀਰਾਂਸ਼ਾਹ ਤੋਂ ਪਿਸ਼ਾਵਰ ਜਾਣ ਵਾਲੇ ਮੁੱਖ ਰਸਤੇ ਉਕਤ ਪੁਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ | ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਜ਼ਖਮੀ ਅੱਤਵਾਦੀ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰ ਲਏ ਹਨ ਅਤੇ ਮਿ੍ਤਕ ਅੱਤਵਾਦੀ ਦੀ ਪਛਾਣ ਕਰਨ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਬੰਨੂ ਸ਼ਹਿਰ ਤੋਂ ਲਗਭਗ 2 ਕਿੱਲੋਮੀਟਰ ਦੂਰ ਸੋਰਾਨੀ ਪਿੰਡ 'ਚ ਸਥਿਤ ਇਹ ਪੁਲ ਸੰਘਣੀ ਆਬਾਦੀ ਵਾਲੇ ਖੇਤਰ 'ਚ ਸਥਿਤ ਹੈ ਜਿਸ ਦੇ ਨੇੜੇ ਸਕੂਲ ਅਤੇ ਦਫ਼ਤਰ ਦੀਆਂ ਇਮਾਰਤਾਂ ਹਨ | ਪੁਲਿਸ ਨੇ ਕਿਹਾ ਕਿ ਹਮਲਾ ਪਿਸ਼ਾਵਰ ਨਾਲ ਸੰਪਰਕ ਨੂੰ ਭੰਗ ਕਰਨ ਦੇ ਉਦੇਸ਼ ਨਾਲ ਹੋਇਆ ਜਾਪਦਾ ਸੀ |

ਪਿਛਲੀ ਖ਼ਬਰ 7 ਸਾਲਾ ਬੱਚੇ ਦੀ ਲਾਸ਼ ਮਿਲਣ ਦਾ ਮਾਮਲਾ ਭਖਿਆ <br/> ਅਗਲੀ ਖ਼ਬਰ ਹਾਈ ਕੋਰਟ ਨੇ ਸੂਬਾ ਸਰਕਾਰ ਤੋਂ ਅਸ਼ਲੀਲਤਾ ਕੰਟਰੋਲ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਸੰਬੰਧੀ ਮੰਗਿਆ ਜਵਾਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।