21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪਾਕਿ ਵਲੋਂ ਅਫ਼ਗਾਨਿਸਤਾਨ 'ਤੇ ਮੁੜ ਹਮਲਾ-ਜੰਗਬੰਦੀ ਤੋੜੀ <br/>

ਅਜੀਤ ਡੈਸਕ 07-11-2025

ਅੰਮਿ੍ਤਸਰ, 6 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਅੱਜ ਸ਼ਾਮ ਉੱਥੋਂ ਦੇ ਸਥਾਨਕ ਸਮੇਂ ਮੁਤਾਬਿਕ 5 ਵਜੇ ਦੇ ਕਰੀਬ ਅਫ਼ਗਾਨਿਸਤਾਨ ਦੇ ਸਪਿਨ ਬੋਲਡਕ ਖੇਤਰ 'ਚ ਗੋਲਾਬਾਰੀ ਕੀਤੀ | ਜਿਸ ਤੋਂ ਬਾਅਦ ਅਫ਼ਗਾਨਿਸਤਾਨ ਅਤੇ ਪਾਕਿ ਵਿਚਕਾਰ ਟਕਰਾਅ ਫਿਰ ਤੋਂ ਭੜਕ ਗਿਆ ਹੈ | ਤਾਲਿਬਾਨ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਪਾਕਿਸਤਾਨੀ ਫ਼ੌਜਾਂ ਨੇ ਕੰਧਾਰ ਦੇ ਸਪਿਨ ਬੋਲਡਕ ਖੇਤਰ 'ਤੇ ਦੁਬਾਰਾ ਹਮਲਾ ਕਰਕੇ ਨਾਗਰਿਕ ਘਰਾਂ ਨੂੰ ਨਿਸ਼ਾਨਾ ਬਣਾਇਆ | ਇਕ ਤਾਲਿਬਾਨ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜਾਂ ਦੁਆਰਾ ਦਾਗੇ ਗਏ ਇਕ ਮੋਰਟਾਰ ਨਾਲ ਸਪਿਨ ਬੋਲਡਕ ਜ਼ਿਲ੍ਹੇ ਦੇ ਲੁਕਮਾਨ ਪਿੰਡ 'ਚ ਦੋ ਆਮ ਨਾਗਰਿਕ ਮਾਰੇ ਗਏ ਅਤੇ ਉਨ੍ਹਾਂ ਦਾ ਘਰ ਪੂਰੀ ਤਰ੍ਹਾਂ ਢਹਿ ਗਿਆ | ਉਨ੍ਹਾਂ ਨੇ ਅੱਗੇ ਕਿਹਾ ਕਿ ਗੋਲੀਬਾਰੀ ਕਾਰਨ ਸਪਿਨ ਬੋਲਡਕ ਦੀ ਸ਼ੋਰਾਬਕ ਸੜਕ 'ਤੇ 4 ਨਾਗਰਿਕ ਗੰਭੀਰ ਜ਼ਖਮੀ ਵੀ ਹੋਏ ਹਨ | ਸਾਰੇ ਪਾਕਿਸਤਾਨੀ ਹਮਲਿਆਂ 'ਚ ਆਮ ਨਾਗਰਿਕਾਂ ਅਤੇ ਨਾਗਰਿਕ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ | ਹਾਲਾਂਕਿ, ਕੰਧਾਰ 'ਚ 6 ਲੋਕਾਂ ਦੇ ਮਾਰੇ ਜਾਣ ਉਪਰੰਤ ਪਾਕਿਸਤਾਨ ਫ਼ੌਜ ਨੂੰ ਮੂੰਹ-ਤੋੜਵਾਂ ਜਵਾਬ ਦਿੱਤਾ ਗਿਆ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ <br/> ਅਗਲੀ ਖ਼ਬਰ ਸਾਬਕਾ ਡੀ.ਆਈ.ਜੀ. ਭੁੱਲਰ ਮੁੜ 5 ਦਿਨਾਂ ਲਈ ਸੀ.ਬੀ.ਆਈ. ਕੋਲ ਰਿਮਾਂਡ 'ਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।