14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਅਦਾਰਾ 'ਅਜੀਤ' ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੰੂ ਵੰਡਿਆ ਕਣਕ ਦਾ ਬੀਜ <br/>

ਅਜੀਤ ਡੈਸਕ 07-11-2025

ਗੁਰਦਾਸਪੁਰ, 6 ਨਵੰਬਰ (ਚੱਕਰਾਜਾ)-ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਸਰਹੱਦੀ ਖੇਤਰ ਦੇ ਦਰਿਆ ਰਾਵੀ ਨਾਲ ਲੱਗਦੇ ਪਿੰਡਾਂ 'ਚ ਕਿਸਾਨਾਂ ਦੀਆਂ ਫ਼ਸਲਾਂ ਅਤੇ ਘਰਾਂ ਅੰਦਰ ਪਏ ਸਮਾਨ ਦੇ ਹੋਏ ਨੁਕਸਾਨ ਤੋਂ ਬਾਅਦ ਅਦਾਰਾ 'ਅਜੀਤ' ਵਲੋਂ 'ਅਜੀਤ'/'ਅਜੀਤ' ਸਮਾਚਾਰ ਹੜ੍ਹ ਰਾਹਤ ਫ਼ੰਡ ਰਾਹੀਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ | ਜਿਸ ਦੇ ਤਹਿਤ ਅਦਾਰਾ 'ਅਜੀਤ' ਵਲੋਂ ਕਿਸਾਨਾਂ ਲਈ ਭੇਜੇ ਕਣਕ ਦੇ ਬੀਜ ਦੀ ਉਪ ਦਫ਼ਤਰ ਗੁਰਦਾਸਪੁਰ ਦੀ ਟੀਮ ਵਲੋਂ ਦਰਜਨਾਂ ਪਿੰਡਾਂ ਦੇ ਕਿਸਾਨਾਂ ਵਿਚ ਵੰਡ ਕੀਤੀ ਗਈ | ਅੱਜ ਇਲਾਕੇ ਦੇ ਪਿੰਡਾਂ ਆਦੀਆਂ, ਬੁਗਨਾ, ਗੰਜਾ, ਗੰਜੀ, ਜੀਵਨਚੱਕ, ਸੱਦਾ ਤੋਂ ਇਲਾਵਾ ਹੋਰ ਕਈ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੰੂ ਕੋਈ 150 ਏਕੜ ਲਈ ਬੀਜ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਦਾਰਾ 'ਅਜੀਤ' ਵਲੋਂ ਵੱਖ-ਵੱਖ ਪਿੰਡਾਂ ਵਿਚ 500 ਏਕੜ ਲਈ ਕਣਕ ਦਾ ਬੀਜ ਅਤੇ 700 ਤੋਂ ਵੱਧ ਲੋੜਵੰਦ ਪਰਿਵਾਰਾਂ ਨੰੂ ਕੰਬਲ ਵੰਡੇ ਜਾ ਚੁੱਕੇ ਹਨ | ਇਸ ਮੌਕੇ ਕੁਲਵਿੰਦਰ ਸਿੰਘ ਚਿੱਟੀ, ਦਲਬੀਰ ਸਿੰਘ ਸੁਲਤਾਨੀ, ਪੱਤਰਕਾਰ ਗੁਰਪ੍ਰਤਾਪ ਸਿੰਘ, ਗੁਰਨਾਮ ਸਿੰਘ ਗੰਜਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਰਾਜਿੰਦਰ ਗੁਪਤਾ ਨੇ ਰਾਜ ਸਭਾ ਮੈਂਬਰ ਵਜੋਂ ਪੰਜਾਬੀ 'ਚ ਚੁੱਕੀ ਸਹੁੰ <br/> ਅਗਲੀ ਖ਼ਬਰ ਨਿਹੰਗ ਸਿੰਘ ਜਥੇਬੰਦੀਆਂ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ਾਲਸਾਈ ਰਵਾਇਤਾਂ ਅਨੁਸਾਰ ਮਹੱਲਾ ਕੱਢਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।