ਪਿੰਡ ਦਾ ਨੌਜਵਾਨ ਮਿ੍ਤਕ ਔਰਤ ਨੂੰ ਨਾਜਾਇਜ਼ ਸੰਬੰਧਾਂ ਲਈ ਕਰ ਰਿਹਾ ਸੀ ਬਲੈਕਮੇਲ
ਤਪਾ ਮੰਡੀ (ਬਰਨਾਲਾ), 6 ਨਵੰਬਰ (ਪ੍ਰਵੀਨ ਗਰਗ)-ਪਿੰਡ ਮਹਿਤਾ ਵਿਖੇ ਪੰਡਤਾਂ ਵਾਲੀ ਗਲੀ 'ਚ ਸਥਿਤ ਇਕ ਘਰ 'ਚ ਰਹਿੰਦੇ ਪਤੀ-ਪਤਨੀ ਵਲੋਂ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ | ਘਟਨਾ ਦਾ ਪਤਾ ਲੱਗਦੇ ਹੀ ਡੀ.ਐਸ.ਪੀ. ਤਪਾ ਗੁਰਬਿੰਦਰ ਸਿੰਘ ਦੀ ਅਗਵਾਈ 'ਚ ਥਾਣਾ ਮੁਖੀ ਸ਼ਰੀਫ ਖ਼ਾਨ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਵੱਖ-ਵੱਖ ਪਹਿਲੂਆਂ 'ਤੇ ਪੜਤਾਲ ਸ਼ੁਰੂ ਕੀਤੀ | ਜਾਣਕਾਰੀ ਅਨੁਸਾਰ ਮਿ੍ਤਕ ਨਿਰਮਲ ਸਿੰਘ ਜੋ ਲੱਕੜ ਦਾ ਕੰਮ ਕਰਦਾ ਸੀ, ਨੇ ਮਰਨ ਤੋਂ ਪਹਿਲਾਂ ਇਕ ਖ਼ੁਦਕੁਸ਼ੀ ਨੋਟ ਅਤੇ ਕਮਰੇ ਦੀ ਕੰਧ 'ਤੇ ਲਿਖੀਆਂ ਗੱਲਾਂ ਤੋਂ ਪਤਾ ਲੱਗਾ ਕਿ ਮਿ੍ਤਕ ਦੀ ਪਤਨੀ ਰਮਨਦੀਪ ਕੌਰ ਨੂੰ ਇਕ ਨੌਜਵਾਨ ਜੋ ਉਨ੍ਹਾਂ ਦੇ ਗੁਆਂਢ ਵਿਚ ਰਹਿੰਦਾ ਹੈ, ਨੂੰ ਨਾਜਾਇਜ਼ ਸੰਬੰਧਾਂ ਲਈ ਬਲੈਕਮੇਲ ਕਰਦਾ ਸੀ | ਦੱਸ ਦਈਏ ਕਿ ਮਿ੍ਤਕ ਅÏਰਤ ਦੇ ਗੁਆਂਢੀ ਨੌਜਵਾਨ ਲੜਕੇ ਨਾਲ ਨਾਜਾਇਜ਼ ਸਬੰਧ ਸਨ, ਜਿਸ ਦਾ ਪਤਾ ਮਿ੍ਤਕ ਅÏਰਤ ਦੇ ਪਤੀ ਨੂੰ ਲੱਗਾ ਤਾਂ ਉਸ ਨੇ ਮੁਹਤਬਰਾਂ ਨੂੰ ਵਿਚ ਪਾ ਕੇ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪ੍ਰੰਤੂ ਉਕਤ ਨੌਜਵਾਨ ਟਸ ਤੋਂ ਮਸ ਨਾ ਹੋਇਆ ਅਤੇ ਉਹ ਮਿ੍ਤਕਾ ਦੀਆਂ ਆਪਣੇ ਕੋਲ ਰੱਖੀਆਂ ਹੋਈਆਂ ਕੁਝ ਤਸਵੀਰਾਂ ਅਤੇ ਵੀਡੀਓ ਦੇ ਜਰੀਏ ਬਲੈਕਮੇਲ ਕਰ ਰਿਹਾ ਸੀ | ਜਿਸ ਸੰਬੰਧੀ ਮਿ੍ਤਕ ਨਿਰਮਲ ਸਿੰਘ ਨੇ ਆਪਣੇ ਵਲੋਂ ਲਿਖੇ ਖ਼ੁਦਕੁਸ਼ੀ ਨੋਟ ਵਿਚ ਲਿਖਿਆ ਹੈ | ਇਸੇ ਦੇ ਚਲਦਿਆਂ ਉਨ੍ਹਾਂ ਬੀਤੀ ਰਾਤ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ | ਫ਼ਿਲਹਾਲ ਪੁਲਿਸ ਨੇ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਚੁਕਵਾ ਕੇ ਮਿੰਨੀ ਸਹਾਰਾ ਵੈੱਲਫੇਅਰ ਕਲੱਬ ਅਤੇ ਸਰਕਾਰੀ ਐਂਬੂਲੈਂਸ ਜਰੀਏ ਬਰਨਾਲਾ ਮੋਰਚਰੀ ਹਾਊਸ ਵਿਖੇ ਭਿਜਵਾ ਦਿੱਤਾ | ਜਦ ਇਸ ਸੰਬੰਧੀ ਥਾਣਾ ਮੁਖੀ ਸ਼ਰੀਫ ਖ਼ਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਕੁਝ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਤੀ-ਪਤਨੀ ਵਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ <br/>
ਅਜੀਤ ਡੈਸਕ
07-11-2025