14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਕੇਂਦਰ ਵਲੋਂ ਅਮੋਨੀਆ ਸਲਫੇਟ ਖਾਦ ਨੂੰ ਸਬਸਿਡੀ ਸਕੀਮ ਤਹਿਤ ਲਿਆਉਣ ਦਾ ਫ਼ੈਸਲਾ <br/>

ਅਜੀਤ ਡੈਸਕ 07-11-2025
ਮੂਣਕ, 6 ਨਵੰਬਰ (ਕੇਵਲ ਸਿੰਗਲਾ)-ਕੇਂਦਰ ਸਰਕਾਰ ਨੇ ਯੂਰੀਆ ਖਾਦ ਦੀ ਵਰਤੋਂ ਘਟਾਉਣ ਲਈ ਯੂਰੀਆ ਦੇ ਬਿਹਤਰ ਵਿਕਲਪ ਵਜੋਂ ਅਮੋਨੀਆ ਸਲਫੇਟ ਨੂੰ ਖਾਦ ਸਬਸਿਡੀ ਅਧੀਨ ਲਿਆਉਣ ਦਾ ਫ਼ੈਸਲਾ ਕੀਤਾ ਹੈ | ਕਿਸਾਨਾਂ ਵਲੋਂ ਯੂਰੀਆ ਖਾਦ ਦੀ ਲੋੜ ਤੋਂ ਵੱਧ ਵਰਤੋਂ ਕਰਨ ਕਾਰਨ ਧਰਤੀ ਦੀ ਉਪਜਾਊ ਸ਼ਕਤੀ ਦਿਨੋਂ ਦਿਨ ਘਟਦੀ ਜਾ ਰਹੀ ਹੈ ਫ਼ਸਲ ਦੀ ਸਿਹਤ ਵੀ ਖ਼ਰਾਬ ਹੋ ਰਹੀ ਹੈ | ਯੂਰੀਆ ਖਾਦ 'ਚ 46 ਫ਼ੀਸਦੀ ਨਾਈਟਰੋਜਨ ਹੁੰਦਾ ਹੈ ਜੋ ਕਿ ਜਲਦੀ ਘੁਲਣਸੀਲ ਹੋਣ ਕਾਰਨ ਇਸ ਦਾ ਕਾਫ਼ੀ ਹਿੱਸਾ ਬੇਕਾਰ ਚਲਾ ਜਾਂਦਾ ਹੈ ਜਦੋਂਕਿ ਅਮੋਨੀਆ ਸਲਫੇਟ 'ਚ 20.5 ਨਾਈਟਰੋਜਨ ਅਤੇ 23 ਫ਼ੀਸਦੀ ਸਲਫ਼ਰ ਦੀ ਮਾਤਰਾ ਹੁੰਦੀ ਹੈ | ਅਮੋਨੀਆ ਸਲਫੇਟ ਹੌਲੀ-ਹੌਲੀ ਨਾਈਟਰੋਜਨ ਛੱਡਦਾ ਹੈ ਸੋ ਇਸ ਦੀ ਨਾਈਟਰੋਜਨ ਬੇਕਾਰ ਨਹੀਂ ਜਾਂਦੀ ਫ਼ਸਲ ਨੂੰ ਪੂਰੀ ਨਾਈਟਰੋਜਨ ਲੱਗਦੀ ਹੈ ਅਤੇ ਇਸ 'ਚ ਮੌਜੂਦ ਸਲਫ਼ਰ ਧਰਤੀ ਦੀ ਉਪਜਾਊ ਸ਼ਕਤੀ ਲਈ ਮਹੱਤਵਪੂਰਨ ਪੋਸ਼ਕ ਤੱਤ ਹੈ | ਕਿਸਾਨਾਂ ਨੂੰ ਅਮੋਨੀਆ ਸਲਫੇਟ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਇਸ ਮੌਜੂਦ ਤੱਤ ਨਾਈਟਰੋਜਨ ਤੇ ਸਲਫ਼ਰ ਤੇ ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਹੈ | ਸਰਕਾਰ ਵਲੋਂ ਯੂਰੀਆ ਖਾਦ ਵਾਂਗ ਨਾਈਟਰੋਜਨ ਤੇ 43.02 ਰੁਪਏ ਪ੍ਰਤੀ ਕਿੱਲੋਗ੍ਰਾਮ ਅਤੇ ਸਲਫ਼ਰ ਤੇ 2.87 ਰੁਪਏ ਪ੍ਰਤੀ ਕਿਲੋਗ੍ਰਾਮ ਸਬਸਿਡੀ ਦਿੱਤੀ ਜਾਵੇਗੀ | ਇਹ ਸਬਸਿਡੀ ਘਰੇਲੂ ਉਤਪਾਦਨ ਅਤੇ ਦਰਾਮਦ ਕੀਤੀ ਖਾਦ 'ਤੇ ਵੀ ਲਾਗੂ ਹੋਵੇਗੀ | ਕੇਂਦਰ ਸਰਕਾਰ ਵਲੋਂ ਅਮੋਨੀਆ ਸਲਫੇਟ 'ਤੇ 9479 ਰੁਪਏ ਪ੍ਰਤੀ ਟਨ ਮਤਲਬ ਕਿ ਅਮੋਨੀਆ ਸਲਫੇਟ ਦੇ 50 ਕਿਲੋਗ੍ਰਾਮ ਦੇ ਇਕ ਥੈਲੇ 'ਤੇ 474 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ | ਇਸ ਤਰ੍ਹਾਂ ਇਸ ਦਾ ਐਮ.ਆਰ.ਪੀ 700 ਰਹਿ ਜਾਵੇਗਾ | ਇਹ ਸਬਸਿਡੀ ਐਨ.ਐਸ.ਪੀ ਸਕੀਮ ਤਹਿਤ ਦਿੱਤੀ ਜਾਵੇਗੀ | ਕੇਂਦਰ ਸਰਕਾਰ ਯੂਰੀਆ ਖਾਦ ਦੀ ਵਰਤੋਂ ਘਟਾਉਣ ਲਈ ਹੌਲੀ-ਹੌਲੀ ਯੂਰੀਆ ਖਾਦ ਦੇ ਭਾਅ ਵਧਾਉਣ 'ਤੇ ਵੀ ਵਿਚਾਰ ਕਰ ਸਕਦੀ ਹੈ | ਯੂਰੀਆ ਖਾਦ ਦੀ ਖਪਤ ਹਰ ਸਾਲ ਵੱਧ ਰਹੀ ਹੈ ਜੋ ਕਿ ਖੇਤੀਬਾੜੀ ਵਿਗਿਆਨੀਆਂ ਅਤੇ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ |

ਪਿਛਲੀ ਖ਼ਬਰ ਗੁਰਦਾਸਪੁਰ, ਫਰੀਦਕੋਟ, ਫਾਜ਼ਿਲਕਾ ਤੇ ਹੁਸ਼ਿਆਰਪੁਰ 'ਚ ਕੱਲ੍ਹ ਹੋਣਗੇ ਲਾਈਟ ਐਂਡ ਸਾਊਾਡ ਸ਼ੋਅ-ਤਰੁਨਪ੍ਰੀਤ ਸਿੰਘ ਸੌਂਦ... ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਾਈ ਮਨਦੀਪ ਸਿੰਘ ਦੇ ਹੱਕ 'ਚ ਦੋ ਵਿਸ਼ਾਲ ਰੋਡ ਸ਼ੋਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।