11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੰਜਾਬ ਯੂਨੀਵਰਸਿਟੀ ਦੀ ਫੋਰੈਂਸਿਕ ਟੀਮ ਵਲੋਂ ਅਸਲੀ ਮਨੁੱਖੀ ਆਵਾਜ਼ ਦਾ ਪਤਾ ਲਗਾਉਣ ਲਈ ਸਾਫ਼ਟਵੇਅਰ ਤਿਆਰ <br/>

ਅਜੀਤ ਡੈਸਕ 23-09-2025
ਚੰਡੀਗੜ੍ਹ, 22 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਨੇ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਸਾਫ਼ਟਵੇਅਰ ਰਾਹੀਂ ਏ.ਆਈ. ਦੁਆਰਾ ਤਿਆਰ (ਕਲੋਨ ਕੀਤੀਆਂ) ਆਵਾਜ਼ਾਂ ਤੇ ਅਸਲ ਮਨੁੱਖੀ ਆਵਾਜ਼ਾਂ ਵਿਚ ਫਰਕ ਕਰਨ ਦੇ ਸਮਰੱਥ ਬਣਾ ਦਿੱਤਾ ਹੈ | ਮਾਨਵ ਵਿਗਿਆਨ ਵਿਭਾਗ ਦੀ ਇਕ ਫੋਰੈਂਸਿਕ ਖੋਜ ਟੀਮ ਦੁਆਰਾ ਬਣਾਏ ਗਏ ਇਸ ਨਵੀਨਤਾਕਾਰੀ ਟੂਲ ਨੂੰ ਭਾਰਤ ਸਰਕਾਰ ਦੇ ਕਾਪੀਰਾਈਟ ਦਫ਼ਤਰ ਦੁਆਰਾ ਸਾਫ਼ਟਵੇਅਰ ਕਾਪੀਰਾਈਟ ਪ੍ਰਦਾਨ ਕੀਤਾ ਗਿਆ ਹੈ | ਇਸ ਨੂੰ ਡਿਜੀਟਲ ਸੰਚਾਰ ਵਿਚ ਸਿੰਥੈਟਿਕ ਆਵਾਜ਼ਾਂ ਦੇ ਵਧ ਰਹੇ ਖਤਰੇ ਦਾ ਮੁਕਾਬਲਾ ਕਰਨ ਲਈ ਤਿਆਰ ਕੀਤਾ ਗਿਆ | ਇਹ ਸਾਫ਼ਟਵੇਅਰ ਫ਼ੋਨ ਖ਼ਤਰਿਆਂ ਦੇ ਫੋਰੈਂਸਿਕ ਵਿਸ਼ਲੇਸ਼ਣ, ਅਪਰਾਧ ਜਾਂਚ ਵਿਚ ਆਵਾਜ਼ ਦੀ ਜਾਂਚ ਅਤੇ ਹੋਰ ਸੁਰੱਖਿਆ-ਸਬੰਧਤ ਦਿ੍ਸ਼ਾਂ ਵਿਚ ਕੀਮਤੀ ਐਪਲੀਕੇਸ਼ਨਾਂ ਦੀ ਪੇਸ਼ਕਸ਼ ਕਰਦਾ ਹੈ | ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਫੋਰੈਂਸਿਕ ਵਿਗਿਆਨੀ ਪ੍ਰੋਫੈਸਰ ਕੇਵਲ ਕਿ੍ਸ਼ਨਨ ਦੀ ਅਗਵਾਈ ਹੇਠ ਪੰਜਾਬ ਯੂਨੀਵਰਸਿਟੀ ਟੀਮ ਨੇ ਸਾਫ਼ਟਵੇਅਰ ਨੂੰ ਸਿਖਲਾਈ ਦਿੱਤੀ ਤਾਂ ਜੋ ਇਹ ਪ੍ਰਭਾਵਸ਼ਾਲੀ ਢੰਗ ਨਾਲ ਪਛਾਣਿਆ ਜਾ ਸਕੇ ਕਿ ਕੀ ਆਵਾਜ਼ ਅਸਲ ਵਿਅਕਤੀ ਦੀ ਹੈ ਜਾਂ ਏ.ਆਈ-ਜਨਰੇਟਿਡ ਹੈ | ਇਸ ਪ੍ਰਾਜੈਕਟ ਦੀ ਅਗਵਾਈ ਪ੍ਰਤਿਭਾ ਨੇ ਆਪਣੇ ਮਾਸਟਰ ਡਿਗਰੀ ਖੋਜ ਨਿਬੰਧ ਦੇ ਹਿੱਸੇ ਵਜੋਂ ਕੀਤੀ | ਜਿਸ ਵਿਚ ਦਾਮਿਨੀ ਸਿਵਾਨ, ਡਾ. ਤੇਜ ਕੌਰ, ਅੰਕਿਤਾ ਗੁਲੇਰੀਆ, ਰਾਕੇਸ਼ ਮੀਨਾ, ਡਾ. ਨੰਦਿਨੀ ਚਿਤਾਰਾ, ਪੀਹੁਲ ਕਿ੍ਸ਼ਨ, ਆਕਾਂਸ਼ਾ ਰਾਣਾ ਅਤੇ ਆਯੁਸ਼ੀ ਸ਼੍ਰੀਵਾਸਤਵ ਦੇ ਯੋਗਦਾਨ ਸਨ | ਟੀਮ ਨੂੰ ਵਧਾਈ ਦਿੰਦੇ ਹੋਏ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੇ ਕਿਹਾ ਕਿ ਇਹ ਮੋਹਰੀ ਕੰਮ ਫੋਰੈਂਸਿਕ ਵਿਗਿਆਨ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਜੋੜਨ ਦੀ ਸ਼ਕਤੀ ਨੂੰ ਦਰਸਾਉਂਦਾ ਹੈ |

ਪਿਛਲੀ ਖ਼ਬਰ ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ ਤੇਜ਼ <br/> ਅਗਲੀ ਖ਼ਬਰ ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੇ ਵਿਗਿਆਪਨਾਂ ਨੂੰ ਨਾਟਕੀ ਅੰਦਾਜ਼ ਨਾਲ ਕਰਕੇ ਦਿਖਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।