05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਡਿਊਟੀ ਦੌਰਾਨ ਮਿਸਾਲੀ ਸੇਵਾਵਾਂ ਨਿਭਾਉਣ ਵਾਲੇ 151 ਪੁਲਿਸ ਅਧਿਕਾਰੀ ਤੇ ਕਰਮਚਾਰੀ ਸਨਮਾਨਿਤ

ਅਜੀਤ ਡੈਸਕ 01-09-2025

ਫ਼ਰੀਦਕੋਟ, 31 ਅਗਸਤ (ਜਸਵੰਤ ਸਿੰਘ ਪੁਰਬਾ)-ਪੁਲਿਸ ਕਰਮਚਾਰੀਆਂ ਦੀ ਬੇਮਿਸਾਲ ਕਾਰਗੁਜ਼ਾਰੀ ਦਿਖਾਉਣ ਵਾਲੇ 151 ਪੁਲਿਸ ਅਧਿਕਾਰੀਆਂ ਨੂੰ 5 ਡੀ.ਜੀ.ਪੀ. ਡਿਸਕ, 65 ਪ੍ਰਸੰਸਾ ਪੱਤਰ ਦਰਜਾ ਪਹਿਲਾ, 116 ਪ੍ਰਸੰਸਾ ਪੱਤਰ ਦਰਜਾ ਦੂਜਾ ਤੇ 3 ਲੱਖ 15 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ | ਜ਼ਿਲ੍ਹਾ ਪੁਲਿਸ ਮੁਖੀ ਡਾ. ਪ੍ਰਗਿਆ ਜੈਨ ਵਲੋਂ ਸੰਦੀਪ ਕੁਮਾਰ ਐਸ.ਪੀ. (ਇੰਨਵੈਸਟੀਗੇਸ਼ਨ) ਫ਼ਰੀਦਕੋਟ ਨੂੰ ਅਹਿਮ ਕੇਸਾਂ ਨੂੰ ਟਰੇਸ ਕਰਨ ਵਿਚ ਵਧੀਆ ਸੇਵਾਵਾਂ ਨਿਭਾਉਣ ਲਈ ਡੀ.ਜੀ.ਪੀ. ਡਿਸਕ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਕੇ ਨਿਵਾਜਿਆ | ਪੀ.ਸੀ.ਆਰ. ਵਿਚ ਤਾਇਨਾਤ ਸਿਪਾਹੀ ਜਸ਼ਮਨਪ੍ਰੀਤ ਸਿੰਘ ਨੂੰ ਪ੍ਰਸੰਸਾ ਪੱਤਰ, ਸੀ.ਆਈ.ਏ. ਸਟਾਫ਼ ਫ਼ਰੀਦਕੋਟ, ਸੀ.ਆਈ.ਏ. ਸਟਾਫ਼ ਜੈਤੋ, ਕਾਊਾਟਰ ਇੰਟੈਲੀਜੈਂਸ, ਟੈਕਨੀਕਲ ਸੈਲ, ਸਪੈਸ਼ਲ ਬਰਾਂਚ, ਥਾਣਾ ਸਦਰ ਕੋਟਕਪੂਰਾ ਦੀਆਂ ਟੀਮਾਂ ਵਿਚ ਸ਼ਾਮਿਲ ਪੁਲਿਸ ਕਰਮਚਾਰੀਆਂ ਨੂੰ ਡੀ.ਜੀ.ਪੀ. ਡਿਸਕ, ਪ੍ਰਸੰਸਾ ਪੱਤਰ ਤੇ ਨਕਦ ਇਨਾਮ, ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫ਼ਸਰ ਥਾਣਾ ਸਦਰ ਫ਼ਰੀਦਕੋਟ ਤੇ ਉਨ੍ਹਾਂ ਦੀ ਟੀਮ ਨੂੰ ਪ੍ਰਸੰਸਾ ਪੱਤਰ ਦਰਜਾ ਪਹਿਲਾ ਨਾਲ ਸਨਮਾਨਿਤ ਕੀਤਾ | ਇਸ ਮੌਕੇ ਮਨਵਿੰਦਰ ਬੀਰ ਸਿੰਘ ਐਸ.ਪੀ. (ਸਥਾਨਕ), ਸੰਦੀਪ ਕੁਮਾਰ ਐਸ.ਪੀ. (ਇਨਵੈਸਟੀਗੇਸ਼ਨ) ਫ਼ਰੀਦਕੋਟ, ਤਰਲੋਚਨ ਸਿੰਘ ਡੀ.ਐਸ.ਪੀ. (ਸਬ-ਡਵੀਜਨ) ਫ਼ਰੀਦਕੋਟ, ਜਤਿੰਦਰ ਸਿੰਘ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ, ਮਨੋਜ ਕੁਮਾਰ ਡੀ.ਐਸ.ਪੀ (ਸਬ-ਡਵੀਜਨ) ਜੈਤੋ, ਜਗਤਾਰ ਸਿੰਘ ਡੀ.ਐਸ.ਪੀ (ਐਚ ਐਡ ਐਫ) ਫ਼ਰੀਦਕੋਟ ਸਮੇਤ ਜ਼ਿਲ੍ਹਾ ਦੇ ਸਮੂਹ ਮੁੱਖ ਅਫ਼ਸਰ ਥਾਣਾ, ਚੌਕੀ ਇੰਚਾਰਜ ਤੇ ਥਾਣਿਆਂ ਦੇ ਕਰਮਚਾਰੀ ਮੌਜੂਦ ਸਨ |

ਪਿਛਲੀ ਖ਼ਬਰ ਗੁ. ਬਿਭੌਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਸ੍ਰੀ ਚੌਪਈ ਸਾਹਿਬ ਉਚਾਰਨ ਦਿਵਸ ਅਗਲੀ ਖ਼ਬਰ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਭਾਰਤ ਦੁਨੀਆ ਵਿਚ ਸਭ ਤੋਂ ਉੱਪਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।