05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਭਾਰਤ ਦੁਨੀਆ ਵਿਚ ਸਭ ਤੋਂ ਉੱਪਰ

ਅਜੀਤ ਡੈਸਕ 01-09-2025
ਮੰਡੀ ਗੋਬਿੰਦਗੜ੍ਹ, 31 ਅਗਸਤ (ਮੋਹਿਤ ਸਿੰਗਲਾ)- ਭਾਰਤ ਸੜਕ ਹਾਦਸਿਆਂ ਦੀ ਗਿਣਤੀ ਦੇ ਮਾਮਲੇ ਵਿਚ ਅਮਰੀਕਾ, ਚੀਨ ਤੇ ਜਾਪਾਨ ਵਰਗੇ ਦੇਸ਼ਾਂ ਤੋਂ ਪਿੱਛੇ ਹੈ, ਪਰ ਹਾਦਸਿਆਂ ਵਿਚ ਮੌਤਾਂ ਦੇ ਮਾਮਲੇ ਵਿਚ ਦੁਨੀਆਂ ਵਿਚ ਪਹਿਲੇ ਸਥਾਨ 'ਤੇ ਹੈ. ਇਹ ਜਾਣਕਾਰੀ ਇੰਟਰਨੈਸ਼ਨਲ ਰੋਡ ਫੈਡਰੇਸ਼ਨ (ਆਈ.ਆਰ.ਐਫ.) ਦੁਆਰਾ ਜਾਰੀ ਕੀਤੀ ਗਈ ਵਿਸ਼ਵ ਸੜਕ ਅੰਕੜੇ-2024 ਰਿਪੋਰਟ ਵਿਚ ਸਾਹਮਣੇ ਆਈ ਹੈ. ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ, ਇਸ ਰਿਪੋਰਟ ਦਾ ਉਦੇਸ਼ ਸੜਕ ਹਾਦਸਿਆਂ, ਜ਼ਖ਼ਮੀਆਂ ਤੇ ਮਿ੍ਤਕਾਂ ਦੇ ਮਾਮਲੇ ਵਿਚ ਭਾਰਤ ਦੀ ਸਥਿਤੀ ਦੀ ਤੁਲਨਾ ਦੂਜੇ ਦੇਸ਼ਾਂ ਨਾਲ ਕਰਨਾ ਹੈ. ਰਿਪੋਰਟ ਦਰਸਾਉਂਦੀ ਹੈ ਕਿ ਭਾਰਤ ਵਿਚ ਸੜਕ ਹਾਦਸਿਆਂ ਦੀ ਦਰ (ਪ੍ਰਤੀ ਇੱਕ ਲੱਖ ਆਬਾਦੀ) ਮੁਕਾਬਲਤਨ ਘੱਟ ਹੈ. ਇਹ ਦਰ ਅਮਰੀਕਾ ਵਿਚ 511.22, ਚੀਨ ਵਿੱਚ 368.43 ਅਤੇ ਜਾਪਾਨ ਵਿਚ 240.43 ਹੈ. ਜਦੋਂ ਕਿ ਭਾਰਤ ਵਿੱਚ ਇਹ ਅੰਕੜਾ ਸਿਰਫ 30.66 ਹੈ. ਇਸ ਦੇ ਬਾਵਜੂਦ, ਮੌਤਾਂ ਦੇ ਮਾਮਲੇ ਵਿਚ ਭਾਰਤ ਸਭ ਤੋਂ ਅੱਗੇ ਹੈ. ਭਾਰਤ ਵਿਚ, ਪ੍ਰਤੀ ਲੱਖ ਲੋਕਾਂ ਵਿਚ 11.89 ਮੌਤਾਂ ਹੁੰਦੀਆਂ ਹਨ, ਜਦੋਂ ਕਿ ਜਾਪਾਨ ਵਿਚ ਇਹ ਗਿਣਤੀ 4.3 ਅਤੇ ਜਰਮਨੀ ਵਿਚ 3.7 ਹੈ | ਸੱਟਾਂ ਦੀ ਦਰ ਦੇ ਮਾਮਲੇ ਵਿਚ, ਭਾਰਤ ਜਾਪਾਨ ਅਤੇ ਜਰਮਨੀ ਤੋਂ ਪਿੱਛੇ ਹੈ. ਭਾਰਤ ਵਿੱਚ, ਪ੍ਰਤੀ ਲੱਖ ਲੋਕਾਂ ਵਿੱਚ 339.72 ਲੋਕ ਹਾਦਸਿਆਂ ਵਿਚ ਜ਼ਖ਼ਮੀ ਹੁੰਦੇ ਹਨ, ਜਦੋਂ ਕਿ ਜਾਪਾਨ ਵਿਚ ਇਹ ਗਿਣਤੀ 428, ਜਰਮਨੀ ਵਿਚ 430.96 ਤੇ ਅਮਰੀਕਾ ਵਿਚ ਸਭ ਤੋਂ ਵੱਧ 2115.59 ਹੈ | ਸੜਕ ਆਵਾਜਾਈ ਮਾਹਿਰਾਂ ਦਾ ਕਹਿਣਾ ਹੈ ਕਿ ਅੰਕੜਿਆਂ ਨੂੰ ਦੇਖਦੇ ਹੋਏ, ਭਾਰਤ ਦੀ ਸਥਿਤੀ ਵਿਕਸਤ ਦੇਸ਼ਾਂ ਨਾਲੋਂ ਬਿਹਤਰ ਹੈ, ਪਰ ਅਸਲੀਅਤ ਵੱਖਰੀ ਹੈ | ਵਿਕਸਤ ਦੇਸ਼ਾਂ ਵਿਚ, ਹਰ ਹਾਦਸੇ ਦੀ ਰਿਪੋਰਟ ਕੀਤੀ ਜਾਂਦੀ ਹੈ ਤੇ ਜ਼ਖ਼ਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਮਿਲਦੀ ਹੈ | ਭਾਰਤ ਵਿਚ, ਬਹੁਤ ਸਾਰੇ ਮਾਮਲਿਆਂ ਵਿਚ ਲੋਕ ਪੁਲਿਸ ਨੂੰ ਸੂਚਿਤ ਵੀ ਨਹੀਂ ਕਰਦੇ ਤੇ ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਵਿਚ ਲੋੜੀਂਦੀਆਂ ਡਾਕਟਰੀ ਸਹੂਲਤਾਂ ਦੀ ਘਾਟ ਹੈ | ਇਸ ਰਿਪੋਰਟ ਨੇ ਇੱਕ ਵਾਰ ਫਿਰ ਭਾਰਤ ਵਿਚ ਸੜਕ ਸੁਰੱਖਿਆ ਤੇ ਐਮਰਜੈਂਸੀ ਡਾਕਟਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ |
ਪਿਛਲੀ ਖ਼ਬਰ ਡਿਊਟੀ ਦੌਰਾਨ ਮਿਸਾਲੀ ਸੇਵਾਵਾਂ ਨਿਭਾਉਣ ਵਾਲੇ 151 ਪੁਲਿਸ ਅਧਿਕਾਰੀ ਤੇ ਕਰਮਚਾਰੀ ਸਨਮਾਨਿਤ ਅਗਲੀ ਖ਼ਬਰ ਪ੍ਰਸਿੱਧ ਸਿੱਖ ਵਿਦਵਾਨ ਤੇ ਸਾਹਿਤਕਾਰ ਦਿਲਜੀਤ ਸਿੰਘ ਬੇਦੀ ਦਾ ਨਮ ਅੱਖਾਂ ਨਾਲ ਸਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।