ਅੰਮਿ੍ਤਸਰ, 31 ਅਗਸਤ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਦਿਲਜੀਤ ਸਿੰਘ ਬੇਦੀ ਦਾ ਅੱਜ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਨੇੜਲੇ ਸ਼ਮਸ਼ਾਨ ਘਾਟ ਵਿਖੇ ਪੰਥਕ ਰਿਵਾਇਤਾਂ ਅਨੁਸਾਰ ਅੰਤਿਮ ਸਸਕਾਰ ਕੀਤਾ ਗਿਆ | ਜਪੁਜੀ ਸਾਹਿਬ ਦੇ ਪਾਠ, ਨਾਮ ਸਿਮਰਨ ਤੇ ਅਰਦਾਸ ਤੋਂ ਬਾਅਦ ਚਿਤਾ ਨੂੰ ਅਗਨੀ ਵਿਖਾਉਣ ਦੀ ਰਸਮ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਤੇ ਸਵਰਗੀ ਬੇਦੀ ਦੇ ਬੱਚਿਆਂ ਦੇ ਵਿਦੇਸ਼ ਵਿਚ ਹੋਣ ਕਾਰਨ ਪਰਿਵਾਰਕ ਮੈਂਬਰਾਂ ਰੁਪਿੰਦਰ ਸਿੰਘ ਬੇਦੀ ਤੇ ਹੋਰਨਾਂ ਨੇ ਨਿਭਾਈ | ਜਥੇਦਾਰ ਬਲਬੀਰ ਸਿੰਘ ਨੇ ਕਿਹਾ ਕਿ ਦਿਲਜੀਤ ਸਿੰਘ ਬੇਦੀ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਅਕਾਲੀ ਬਾਬਾ ਫੂਲਾ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ 8 ਸਤੰਬਰ ਨੂੰ ਬਾਅਦ ਦੁਪਹਿਰ 12:00 ਤੋਂ 1:00 ਵਜੇ ਦੌਰਾਨ ਹੋਵੇਗੀ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਉਨ੍ਹਾਂ ਦੇ ਨਿਜੀ ਸਹਾਇਕ ਸਤਬੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜੈਬ ਸਿੰਘ ਅਭਿਆਸੀ, ਸਕੱਤਰ ਬਿਜੈ ਸਿੰਘ, ਸਾਬਕਾ ਸਕੱਤਰ ਰਘਬੀਰ ਸਿੰਘ ਰਾਜਾ ਸਾਂਸੀ, ਐਡਵੋਕੇਟ ਜਸਬੀਰ ਸਿੰਘ ਘੁੰਮਣ, ਸਾਬਕਾ ਸਕੱਤਰ ਕਰਨਬੀਰ ਸਿੰਘ, ਕੁਲਦੀਪ ਸਿੰਘ ਬਾਵਾ, ਰਜਿੰਦਰ ਸਿੰਘ ਰੂਬੀ ਮੈਨੇਜਰ ਸ੍ਰੀ ਦਰਬਾਰ ਸਾਹਿਬ, ਅਕਾਲ ਪੁਰਖ ਕੀ ਫੌਜ ਦੇ ਡਾਇਰੈਕਟਰ ਜਸਵਿੰਦਰ ਸਿੰਘ ਐਡਵੋਕੇਟ ਕੁਲਜੀਤ ਸਿੰਘ 'ਸਿੰਘ ਬ੍ਰਦਰਜ਼', ਇੰਦਰਜੀਤ ਸਿੰਘ ਬਾਸਰਕੇ, ਚੀਫ ਖਾਲਸਾ ਦੀਵਾਨ ਦੇ ਮੈਂਬਰ ਰਜਿੰਦਰ ਸਿੰਘ ਮਰਵਾਹਾ, ਮੈਨੇਜਰ ਹਰਬੰਸ ਸਿੰਘ ਮੱਲੀ, ਕੰਵਰ ਸਿੰਘ ਬੇਦੀ, ਸਾਹਿਤਕਾਰ ਹਰਜੀਤ ਸਿੰਘ ਛੇਹਰਟਾ, ਪ੍ਰੋ. ਨਿਰਮਲ ਸਿੰਘ ਗੁਰੂ ਕੀ ਵਡਾਲੀ, ਜੋਗਿੰਦਰਪਾਲ ਸਿੰਘ ਕੁੰਦਰਾ, ਰਣਜੀਤ ਸਿੰਘ, ਬਾਬਾ ਭਗਤ ਸਿੰਘ, ਬਾਬਾ ਸੁਖਜੀਤ ਸਿੰਘ ਕਨੱਈਆ, ਬਾਬਾ ਗੁਰਮੁਖ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਲਛਮਣ ਸਿੰਘ, ਬਾਬਾ ਕਰਮ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਲਖਵੀਰ ਸਿੰਘ, ਬਾਬਾ ਗੁਰਸ਼ੇਰ ਸਿੰਘ, ਬਾਬਾ ਗਗਨਦੀਪ ਸਿੰਘ, ਪਰਮਜੀਤ ਸਿੰਘ ਬਾਜਵਾ, ਸਾਹਿਬ ਸਿੰਘ, ਪ੍ਰੇਮ ਸਿੰਘ ਪ੍ਰਤਾਪ ਨਗਰ, ਮਨੋਜ ਸਿੰਘ ਹਾਜ਼ਰ ਸਨ |
ਪ੍ਰਸਿੱਧ ਸਿੱਖ ਵਿਦਵਾਨ ਤੇ ਸਾਹਿਤਕਾਰ ਦਿਲਜੀਤ ਸਿੰਘ ਬੇਦੀ ਦਾ ਨਮ ਅੱਖਾਂ ਨਾਲ ਸਸਕਾਰ
ਅਜੀਤ ਡੈਸਕ
01-09-2025