05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਹੜ੍ਹ ਦੇ ਪਾਣੀ 'ਚ ਆਏ ਸੱਪ ਦੇ ਡੰਗਣ ਨਾਲ ਨੌਜਵਾਨ ਦੀ ਮੌਤ

ਅਜੀਤ ਡੈਸਕ 01-09-2025
ਅਜਨਾਲਾ, 31 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਹੜਾਂ ਦੀ ਮਾਰ ਨੇ ਅਜਨਾਲਾ ਖੇਤਰ ਦੇ ਇੱਕ ਹੋਰ ਨੌਜਵਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ | ਇਸ ਖੇਤਰ ਵਿਚ ਆਏ ਭਿਆਨਕ ਹੜ੍ਹ ਦੌਰਾਨ ਆਪਣੇ ਘਰ ਦਾ ਸਮਾਨ ਸੁਰੱਖਿਅਤ ਥਾਂ 'ਤੇ ਰੱਖ ਰਹੇ ਇੱਕ ਨੌਜਵਾਨ ਨੂੰ ਹੜ੍ਹਾਂ ਦੇ ਪਾਣੀ ਵਿਚੋਂ ਨਿਕਲੇ ਸੱਪ ਨੇ ਡੰਗ ਲਿਆ, ਜਿਸ ਕਾਰਨ ਉਸਦੀ ਮÏਤ ਹੋ ਗਈ¢ ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਐੱਸ. ਪੀ. ਵਾਸੀ ਪਿੰਡ ਗੱਗੜ ਹੜ੍ਹ ਦੇ ਪਾਣੀ ਘਰ ਵਿਚ ਆਉਣ ਤੋਂ ਬਾਅਦ ਆਪਣਾ ਕੀਮਤੀ ਘਰੇਲੂ ਸਮਾਨ ਸੁਰੱਖਿਅਤ ਥਾਵਾਂ 'ਤੇ ਲਿਜਾ ਰਿਹਾ ਸੀ, ਜਿਸ ਦੇ ਚਲਦੇ ਪਾਣੀ ਵਿਚ ਆਏ ਇੱਕ ਜ਼ਹਿਰੀਲੇ ਸੱਪ ਨੇ ਉਸ ਨੂੰ ਡੰਗ ਲਿਆ, ਜਿਸ ਨਾਲ ਉਸ ਦੀ ਮÏਤ ਹੋ ਗਈ¢ ਦੱਸ ਦੇਈਏ ਕਿ ਮਿ੍ਤਕ ਨÏਜਵਾਨ ਐਸ. ਪੀ. ਗਰੀਬ ਪਰਿਵਾਰ ਨਾਲ ਸੰਬੰਧਿਤ ਸੀ ਤੇ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਸੀ ¢ ਐਸ. ਪੀ. ਦੀ ਲਾਸ਼ ਨੂੰ ਪੋਸਟ ਪਾਰਟਮ ਲਈ ਸਿਵਲ ਹਸਪਤਾਲ ਅੰਮਿ੍ਤਸਰ ਲਿਜਾਇਆ ਗਿਆ¢

ਪਿਛਲੀ ਖ਼ਬਰ ਜੇਕਰ ਵਾਹਨ ਜਨਤਕ ਸਥਾਨ 'ਤੇ ਨਹੀਂ ਵਰਤਿਆ ਜਾਂਦਾ ਤਾਂ ਮੋਟਰ ਵਾਹਨ ਟੈਕਸ ਨਹੀਂ ਲਗਾਇਆ ਜਾਣਾ ਚਾਹੀਦਾ-ਸੁਪਰੀਮ ਕੋਰਟ ਅਗਲੀ ਖ਼ਬਰ ਜ਼ੀਰਾ ਦੇ ਸੁਨਿਆਰੇ 'ਤੇ ਹਮਲੇ ਪਿੱਛੇ ਗੈਂਗਸਟਰ ਲਖਬੀਰ ਲੰਡਾ ਦਾ ਹੱਥ, ਮੁੱਖ ਸ਼ੂਟਰ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।