05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਹੜ੍ਹ ਪੀੜਤਾਂ ਲਈ ਵੱਡੀ ਰਾਹਤ ਬਣੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ 'ਤੁਹਾਡਾ ਆਪਣਾ ਕੈਂਪ'

ਅਜੀਤ ਡੈਸਕ 01-09-2025

ਬਟਾਲਾ, 31 ਅਗਸਤ (ਸਤਿੰਦਰ ਸਿੰਘ)-ਪੰਜਾਬ ਵਿਚ ਹੜ੍ਹਾਂ ਦੇ ਪਾਣੀ ਨੇ ਬਹੁਤ ਤਬਾਹੀ ਮਚਾਈ ਹੋਈ ਹੈ | 12 ਅਗਸਤ ਤੋਂ ਸ਼ੁਰੂ ਹੋਇਆ ਪਾਣੀ ਦਾ ਪ੍ਰਕੋਪ ਅੱਜ ਤੱਕ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ | ਦਰਿਆਵਾਂ ਦੇ ਨਾਲ ਲੱਗਦੇ ਜ਼ਿਲ੍ਹੇ ਇਸਦੀ ਸਭ ਤੋਂ ਵੱਧ ਮਾਰ ਝੱਲ ਰਹੇ ਹਨ | ਲੋਕਾਂ ਦੀਆਂ ਫ਼ਸਲਾਂ, ਮੱਝਾਂ, ਗਾਵਾਂ, ਹੋਰ ਜਾਨਵਰ, ਘਰ ਸਭ ਪਾਣੀ ਦੀ ਲਪੇਟ ਵਿਚ ਹਨ | ਇਸ ਕੁਦਰਤੀ ਆਫ਼ਤ ਨੂੰ ਦੇਖ ਕੇ ਆਪਣੇ ਲੋਕਾਂ ਦੀ ਮਦਦ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਤਰਸੇਮ ਸਿੰਘ ਖ਼ਾਲਸਾ ਪਿਤਾ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਐੱਮ.ਪੀ. ਸ੍ਰੀ ਖਡੂਰ ਸਾਹਿਬ ਆਪਣੀ ਕੋਰ ਕਮੇਟੀ ਸਮੇਤ ਪਾਣੀ ਵਿਚ ਉਤਰੇ ਹੋਏ ਹਨ | ਪਾਰਟੀ ਵਲੋਂ 'ਤੁਹਾਡਾ ਆਪਣਾ ਕੈਂਪ' ਬਣੇ ਰਾਹਤ ਕੈਂਪ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ | ਸਭ ਤੋਂ ਪਹਿਲਾ ਕੈਂਪ ਬਾਊਪੁਰ ਸੁਲਤਾਨਪੁਰ ਲੋਧੀ ਕਪੂਰਥਾਲਾ ਵਿਚ ਰਜਿੰਦਰ ਸਿੰਘ ਤਲਵੰਡੀ ਤੇ ਚਮਕੌਰ ਸਿੰਘ ਧੁੰਨ ਦੀ ਅਗਵਾਈ ਵਿਚ ਸ਼ੁਰੂ ਕੀਤਾ ਗਿਆ | ਇਸ ਕੈਂਪ ਤੋਂ ਹਰ ਲੋੜਵੰਦ ਤੱਕ ਮਦਦ ਪਹੁੰਚਾਈ ਗਈ | ਇਸ ਤੋਂ ਬਾਅਦ ਦੂਜਾ ਆਪਣਾ ਕੈਂਪ ਮਲਾਵਾਲ ਫਿਰੋਜ਼ਪੁਰ ਕਰਨਵੀਰ ਸਿੰਘ ਤੇ ਮਹਾਂਵੀਰ ਸਿੰਘ ਦੀ ਅਗਵਾਈ ਵਿਚ ਚਲਾਇਆ ਗਿਆ | ਤੀਜਾ, ਚੌਥਾ ਆਪਣਾ ਕੈਂਪ ਹਰੀਕੇ ਪੱਤਣ ਤੇ ਹਰੀਕੇ ਵਿਚ ਕਰਨਵੀਰ ਸਿੰਘ, ਮਹਾਂਵੀਰ ਸਿੰਘ ਅਤੇ ਹਰਜਿੰਦਰ ਸਿੰਘ ਧਰਮਕੋਟ ਦੀ ਅਗਵਾਈ ਵਿਚ ਸ਼ੁਰੂ ਕੀਤੇ ਗਏ | 5ਵਾਂ ਆਪਣਾ ਕੈਂਪ ਲਾਧੂ ਕੇ ਮੰਡੀ ਫਾਜ਼ਿਲਕਾ ਵਿਖੇ ਪ੍ਰਤਾਪ ਸਿੰਘ ਦੀ ਨਿਗਰਾਨੀ ਹੇਠ ਲਾਇਆ ਗਿਆ ਹੈ | 6ਵਾਂ ਕੈਂਪ ਬੱਗੂਗਦਾ ਕਪੂਰਥਾਲਾ ਵਿਚ ਗੁਰਦੀਪ ਸਿੰਘ ਭੰਡਾਲ ਦੀ ਨਿਗਰਾਨੀ ਹੇਠ ਲਾਇਆ ਗਿਆ ਹੈ | ਇਸ ਤੋਂ ਬਾਅਦ ਸਰਹੱਦੀ ਜ਼ਿਲਿ੍ਹਆਂ ਵਿਚ ਦਰਿਆ ਰਾਵੀ ਅਤੇ ਉਝ ਨੇ ਤਬਾਹੀ ਮਚਾਈ, ਉਸ ਨੇ ਬਹਿਰਾਮਪੁਰ ਏਰੀਆ, ਕਲਾਨੌਰ, ਡੇਰਾ ਬਾਬਾ ਨਾਨਕ ਅਤੇ ਅਜਨਾਲਾ ਅੰਮਿ੍ਤਸਰ ਦੇ ਬਹੁਤ ਪਿੰਡਾਂ ਦਾ ਨੁਕਸਾਨ ਕੀਤਾ, ਜਿਸ 'ਤੇ ਪਾਰਟੀ ਵਲੋਂ ਤਰਸੇਮ ਸਿੰਘ ਖ਼ਾਲਸਾ ਨੇ ਇਨ੍ਹਾਂ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਦਾ ਪਾਣੀ ਵਿਚ ਜਾ ਕੇ ਜਾਇਜ਼ਾ ਲਿਆ | ਉਨ੍ਹਾਂ ਪਾਰਟੀ ਸੇਵਾਦਾਰਾਂ ਨੂੰ ਤੁਰੰਤ ਮੋਰਚੇ ਸੰਭਾਲਣ ਦਾ ਸੰਦੇਸ਼ ਦਿੱਤਾ, ਜਿਸ 'ਤੇ ਪਾਰਟੀ ਵਲੋਂ 7ਵਾਂ ਆਪਣਾ ਕੈਂਪ ਅਜਨਾਲਾ, ਅੰਮਿ੍ਤਸਰ ਸੁਰਿੰਦਰਪਾਲ ਸਿੰਘ ਤਾਲਬਪੁਰ ਤੇ 8ਵਾਂ ਆਪਣਾ ਕੈਂਪ ਚਮਿਆਰੀ ਅੰਮਿ੍ਤਸਰ ਸੋਨੂੰ ਪੰਡੋਰੀ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ | 9ਵਾਂ ਆਪਣਾ ਕੈਂਪ ਡੇਢ ਗਵਾਰ ਕਲਾਨੌਰ ਵਿਖੇ ਸੁਖਜਿੰਦਰ ਸਿੰਘ ਡੇਢ ਗਵਾਰ, ਚਰਨਜੀਤ ਸਿੰਘ ਭਿੰਡਰ, ਸੁਖਦੇਵ ਸਿੰਘ ਕਾਦੀਆਂ ਦੀ ਨਿਗਰਾਨੀ ਵਿਚ ਸ਼ੁਰੂ ਕੀਤਾ ਗਿਆ | 10ਵਾਂ ਆਪਣਾ ਕੈਂਪ ਸ਼ਾਹਪੁਰ ਜਾਜਨ ਵਿਖੇ ਜੁਗਰਾਜ ਸਿੰਘ ਲਾਲੇਨੰਗਲ, 11ਵਾਂ ਆਪਣਾ ਕੈਂਪ ਅਮੀਪੁਰ ਗੁਰਦਾਸਪੁਰ ਐਡਵੋਕੇਟ ਅਜੈਪਾਲ ਸਿੰਘ ਢਿੱਲੋਂ, 12ਵਾਂ ਆਪਣਾ ਕੈਂਪ ਡੇਰਾ ਬਾਬਾ ਨਾਨਕ ਵਿਖੇ ਗੁਰਪ੍ਰੀਤ ਸਿੰਘ ਦਾਬਾਂਵਾਲ ਤੇ 13ਵਾਂ ਆਪਣਾ ਕੈਂਪ ਗਾਲੜੀ ਸਤਿੰਦਰਜੀਤ ਸਿੰਘ ਗਿੱਲ ਗੁਰਦਾਸਪੁਰ ਦੀ ਅਗਵਾਈ ਹੇਠ ਚੱਲ ਰਹੇ ਹਨ | ਤਰਸੇਮ ਸਿੰਘ ਖ਼ਾਲਸਾ ਨੇ ਕਿਹਾ ਕਿ ਪਾਰਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਸੰਕਲਪ ਤਹਿਤ ਚੱਲ ਰਹੀ ਹੈ |

ਪਿਛਲੀ ਖ਼ਬਰ ਜ਼ੀਰਾ ਦੇ ਸੁਨਿਆਰੇ 'ਤੇ ਹਮਲੇ ਪਿੱਛੇ ਗੈਂਗਸਟਰ ਲਖਬੀਰ ਲੰਡਾ ਦਾ ਹੱਥ, ਮੁੱਖ ਸ਼ੂਟਰ ਗਿ੍ਫ਼ਤਾਰ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਅੱਜ ਸਜਾਇਆ ਜਾਵੇਗਾ ਨਗਰ ਕੀਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।