ਸੰਗਰੂਰ, 31 ਅਗਸਤ (ਧੀਰਜ ਪਸ਼ੋਰੀਆ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਨੇ ਹੁਣ ਡਿਪਾਰਟਮੈਂਟ ਟੈਕਸ ਦੀ ਵਸੂਲੀ ਲਈ ਵਪਾਰੀਆਂ ਨੂੰ ਨੋਟਿਸ ਕੱਢਣੇ ਸ਼ੁਰੂ ਕਰ ਦਿੱਤੇ ਹਨ ਜਦ ਕਿ ਸੂਬੇ ਦਾ ਵਪਾਰ ਪਹਿਲਾਂ ਹੀ ਮੰਦਹਾਲੀ ਦਾ ਸ਼ਿਕਾਰ ਹੈ | ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਸੂਬੇ ਦੇ ਮੁਲਾਜ਼ਮਾਂ ਤੇ ਪਹਿਲਾਂ ਹੀ 200 ਰੁਪਏ ਪ੍ਰਤੀ ਮਹੀਨਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਦੀ ਵਸੂਲੀ ਕੀਤੀ ਜਾ ਰਹੀ ਹੈ | ਹੁਣ ਨਵੀਂ ਤਿਆਰੀ ਵਿਚ ਸਰਕਾਰ ਜੀ.ਐਸ.ਟੀ. ਨੰਬਰ ਧਾਰਕਾਂ 'ਤੇ ਵੀ ਇਸ ਟੈਕਸ ਨੂੰ ਲਾਗੂ ਕਰਨਾ ਚਾਹੁੰਦੀ ਹੈ ਜੋ ਕਿ ਅਤਿ ਹੀ ਨਿੰਦਣਯੋਗ ਕਾਰਵਾਈ ਹੈ | ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਸੰਗਰੂਰ ਸ੍ਰੀ ਦਿਨੇਸ਼ ਬਾਂਸਲ ਨੇ ਕਿਹਾ ਕਿ ਹਾਲਾਂਕਿ ਇਹ ਟੈਕਸ 2018 ਵਿਚ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਲਾਗੂ ਕੀਤਾ ਸੀ ਪਰ ਲੋਕਾਂ ਦੇ ਵਿਰੋਧ ਕਾਰਨ ਇਹ ਲਾਗੂ ਨਹੀਂ ਹੋ ਸਕਿਆ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਲੋਕਾਂ ਨੇ ਬੜੇ ਭਰੋਸੇ ਤੇ ਵਿਸ਼ਵਾਸ ਦੇ ਨਾਲ ਸੂਬੇ ਵਿਚ 'ਆਪ' ਸਰਕਾਰ ਬਣਾਈ ਹੈ | ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਆਮ ਤੇ ਛੋਟੇ ਦੁਕਾਨਦਾਰਾਂ ਮੁਲਾਜ਼ਮਾਂ ਨੂੰ ਰਾਹਤ ਦੇਣ ਲਈ ਇਸ ਟੈਕਸ ਨੂੰ ਤੁਰੰਤ ਵਾਪਸ ਲਿਆ ਜਾਵੇ |
ਜੀ.ਐਸ.ਟੀ. ਨੰਬਰ ਵਾਲੇ ਵਪਾਰੀਆਂ ਨੂੰ 'ਆਪ' ਸਰਕਾਰ ਨੇ ਕੱਢੇ ਡਿਵੈਲਪਮੈਂਟ ਟੈਕਸ ਦੇ ਨੋਟਿਸ
ਅਜੀਤ ਡੈਸਕ
01-09-2025