05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਡਰੇਨਾਂ ਦੀ ਸਫ਼ਾਈ ਦੇ ਨਾਂਅ 'ਤੇ ਹੋਏ ਘਪਲੇ ਦੀ ਹੋਵੇ ਉੱਚ ਪੱਧਰੀ ਜਾਂਚ-ਪਰਮਿੰਦਰ ਸਿੰਘ ਢੀਂਡਸਾ

ਅਜੀਤ ਡੈਸਕ 01-09-2025

ਲਹਿਰਾਗਾਗਾ, 31 ਅਗਸਤ (ਅਸ਼ੋਕ ਗਰਗ)-ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਡਰੇਨਾਂ ਦੀ ਸਫ਼ਾਈ ਦੇ ਨਾਂਅ 'ਤੇ ਹੋਏ ਘਪਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਡਰੇਨਾਂ ਦੀ ਸਫ਼ਾਈ ਹਕੀਕਤ ਵਿਚ ਨਾ ਹੋਣ ਦੇ ਤੱਥ ਉਜਾਗਰ ਹੋਏ ਹਨ | ਇਸ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਲਹਿਰਾ ਤੇ ਦਿੜ੍ਹਬਾ ਇਲਾਕੇ ਦੇ ਡਰੇਨਾਂ ਨਾਲ ਲੱਗਦੇ ਬਹੁਤ ਸਾਰੇ ਪਿੰਡਾਂ ਵਿਚ ਭਾਰੀ ਤਬਾਹੀ ਹੋਈ ਹੈ | ਸਿਤਮ ਦੀ ਗੱਲ ਹੈ ਕਿ ਡਰੇਨੇਜ਼ ਵਿਭਾਗ ਇਸ ਹਲਕੇ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਕੋਲ ਹੋਣ ਦੇ ਬਾਵਜੂਦ ਡਰੇਨੇਜ਼ ਦੀ ਸਫ਼ਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਡਰੇਨੇਜ਼ ਦੀ ਸਫ਼ਾਈ ਦੇ ਟੈਂਡਰ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਹੀ ਹੋ ਗਏ ਸਨ ਪਰ ਡਰੇਨਜ਼ ਵਿਭਾਗ ਦੇ ਮੰਤਰੀ ਦੀ ਸਹਿਮਤੀ ਬਿਨਾਂ ਇਹ ਟੈਂਡਰ ਮੰਤਰੀ ਦੇ ਖ਼ਾਸਮਖ਼ਾਸ ਠੇਕੇਦਾਰ ਨੂੰ ਮਿਲਣਾ ਸੀ ਫਿਰ ਐਨਾ ਸਮਾਂ ਰਜਵਾਹਿਆਂ ਤੇ ਨਾਲਿਆਂ ਅੰਦਰ ਵੱਡੇ-ਵੱਡੇ ਦਰਖ਼ਤ, ਘਾਹ, ਪਾਣੀ ਰੋਕਣ ਵਾਲੀਆਂ ਭਾਰੀ ਜੜੀਆਂ ਬੂਟੀਆਂ ਕਿਵੇਂ ਉੱਗੀਆਂ ਰਹੀਆਂ ਜਦਕਿ ਪੇਮੈਂਟਾਂ ਜਾਰੀ ਹੋ ਗਈਆਂ ਸ. ਢੀਂਡਸਾ ਨੇ ਕਿਹਾ ਕਿ ਇਹ ਲਾਪਰਵਾਹੀ ਨਹੀਂ ਸਗੋਂ ਲੁੱਟ ਦੀ ਮੂੰਹ ਬੋਲਦੀ ਤਸਵੀਰ ਹੈ | ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਇੱਕ ਅਧਿਕਾਰੀ ਨੂੰ ਸਸਪੈਂਡ ਕਰਨ ਦੀ ਹੀ ਨਹੀਂ ਸਗੋਂ ਡਰੇਨੇਜ਼ ਦੀ ਸਫ਼ਾਈ ਬਾਰੇ ਜਾਰੀ ਫ਼ੰਡਾਂ ਦੀ ਉੱਚ ਪੱਧਰ ਦੀ ਜਾਂਚ ਮੰਗ ਕਰ ਰਹੇ ਹਨ |

ਪਿਛਲੀ ਖ਼ਬਰ ਜੀ.ਐਸ.ਟੀ. ਨੰਬਰ ਵਾਲੇ ਵਪਾਰੀਆਂ ਨੂੰ 'ਆਪ' ਸਰਕਾਰ ਨੇ ਕੱਢੇ ਡਿਵੈਲਪਮੈਂਟ ਟੈਕਸ ਦੇ ਨੋਟਿਸ ਅਗਲੀ ਖ਼ਬਰ ਬੀ.ਐਸ.ਐਫ. ਵਲੋਂ ਸਰਹੱਦ ਨੇੜਿਓਾ 7 ਕਿੱਲੋ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।