20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸ੍ਰੀ ਹਰਿਮੰਦਰ ਸਾਹਿਬ ਆ ਰਹੀਆਂ ਧਮਕੀ ਭਰੀਆਂ ਈਮੇਲਾਂ ਦੇ ਮਾਮਲੇ 'ਚ ਕੇਂਦਰ ਤੇ ਸੂਬਾ ਸਰਕਾਰ ਨੇ ਨਹੀਂ ਲਿਆ ਸੰਜੀਦਾ ਨੋਟਿਸ : ਰਾਜਾ ਵੜਿੰਗ <br/>

ਅਜੀਤ ਡੈਸਕ 20-07-2025
ਅੰਮਿ੍ਤਸਰ, 19 ਜੁਲਾਈ (ਜਸਵੰਤ ਸਿੰਘ ਜੱਸ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾਈ ਪ੍ਰਧਾਨ ਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਦੇਰ ਸ਼ਾਮ ਸਾਥੀ ਕਾਂਗਰਸੀ ਆਗੂਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ | ਦਰਸ਼ਨ ਕਰਨ ਉਪਰੰਤ ਉਨ੍ਹਾਂ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਸੰਬੰਧੀ ਈਮੇਲ ਰਾਹੀਂ ਵਾਰ-ਵਾਰ ਮਿਲ ਰਹੀਆਂ ਧਮਕੀਆਂ ਨੂੰ ਲੈ ਕੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨਾਲ ਸੂਚਨਾ ਕੇਂਦਰ ਵਿਖੇ ਮੁਲਾਕਾਤ ਕਰਕੇ ਜਾਣਕਾਰੀ ਹਾਸਿਲ ਕੀਤੀ | ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਸੰਬੰਧੀ ਆ ਰਹੀਆਂ ਧਮਕੀ ਭਰੀਆਂ ਈਮੇਲਾਂ ਦੇ ਮਾਮਲੇ 'ਚ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਕੋਈ ਸੰਜੀਦਾ ਨੋਟਿਸ ਨਹੀਂ ਲਿਆ, ਜੋ ਕਿ ਨਿਰਾਸ਼ਾਜਨਕ ਹੈ | ਬੇਅਦਬੀ ਤੇ ਧਮਕੀਆਂ ਦੇ ਮਾਮਲੇ 'ਚ ਆਪ ਸਰਕਾਰ ਦੀ ਨਾਕਾਮੀ ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਇਕ ਐਸਾ ਅਧਿਆਤਮਕ ਕੇਂਦਰ ਹੈ, ਜਿਸ ਦੀ ਪਵਿਤਰਤਾ ਤੇ ਮਰਿਆਦਾ ਦੀ ਰੱਖਿਆ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਪੁਲਿਸ ਅਤੇ ਖ਼ੁਫੀਆ ਏਜੰਸੀਆਂ ਦੀ ਕਾਰਵਾਈ 'ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਪੰਜਾਬ ਵਿਚ ਕੇਂਦਰ ਦੇ ਰਾਜ ਦੀਆਂ ਕਈ ਖ਼ੁਫ਼ੀਆ ਏਜੰਸੀਆਂ, ਸਾਈਬਰ ਵਿੰਗ ਤੇ ਐੱਨ.ਆਈ.ਏ. ਵੀ ਸਰਗਰਮ ਹਨ, ਫਿਰ ਵੀ ਅਜੇ ਤੱਕ ਮੁੱਖ ਦੋਸ਼ੀ ਦੀ ਪਛਾਣ ਨਾ ਹੋਣਾ ਚਿੰਤਾਜਨਕ ਤੇ ਸਰਕਾਰਾਂ ਦੀ ਨਾਕਾਮੀ ਹੈ | ਉਨ੍ਹਾਂ ਕਿਹਾ ਕਿ ਇਹ ਕੇਵਲ ਸਾਈਬਰ ਕ੍ਰਾਈਮ ਨਹੀਂ, ਸੰਭਵ ਹੈ ਕਿ ਇਹ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਹੋਵੇ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਕ ਦੋਸ਼ੀ ਦੀ ਗਿ੍ਫਤਾਰੀ ਦਾ ਦਾਅਵਾ ਕਰਨ ਤੋਂ ਬਾਅਦ ਵੀ ਫਿਰ ਧਮਕੀ ਭਰੀ ਈਮੇਲ ਆ ਰਹੇ ਹਨ | ਇਹ ਸਥਿਤੀ ਸਪੱਸ਼ਟ ਕਰਦੀ ਹੈ ਕਿ ਪੁਲਿਸ ਦੋਸ਼ੀ ਦੀ ਪਛਾਣ ਕਰਨ 'ਚ ਨਾਕਾਮ ਰਹੀ ਹੈ | ਉਨ੍ਹਾਂ ਦੱਸਿਆ ਕਿ ਉਹ ਪਾਰਲੀਮੈਂਟ ਦੀ ਹੋਮ ਅਫੇਅਰ ਸਟੈਂਡਿੰਗ ਕਮੇਟੀ ਦੇ ਮੈਂਬਰ ਹਨ ਤੇ 22 ਜੁਲਾਈ ਨੂੰ ਹੋਣ ਵਾਲੀ ਮੀਟਿੰਗ 'ਚ ਇਹ ਮਾਮਲਾ ਵੀ ਉਠਾਉਣਗੇ | ਉਨ੍ਹਾਂ ਕਿਹਾ ਕਿ ਇਹ ਸਿਰਫ ਪੰਜਾਬ ਦਾ ਹੀ ਨਹੀਂ, ਦੇਸ਼ ਦੀ ਵੀ ਸੁਰੱਖਿਆ ਦਾ ਵੀ ਮਾਮਲਾ ਹੈ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿਚ ਰਾਜਨੀਤੀ ਤੋਂ ਉੱਪਰ ਉੱਠ ਕੇ ਗੰਭੀਰਤਾ ਨਾਲ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਭਾਜਪਾ ਨੂੰ ਵੀ ਚੁਣੌਤੀ ਦਿੱਤੀ ਕਿ ਜਿੱਥੇ ਉਹ ਈ.ਡੀ., ਸੀ.ਬੀ.ਆਈ. ਜਾਂ ਐਨ.ਆਈ.ਏ. ਦੀ ਵਰਤੋਂ ਕਰਦੇ ਹਨ, ਉੱਥੇ ਇਸ ਮਾਮਲੇ 'ਚ ਵੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਨਰਲ ਮੈਨੇਜਰ ਨੂੰ ਇੱਕ ਨਿੱਜੀ ਸਾਫ਼ਟਵੇਅਰ ਪੇਸ਼ੇਵਰ ਬਾਰੇ ਸੂਚਿਤ ਕੀਤਾ ਹੈ ਜੋ ਅਜਿਹੇ ਸਾਈਬਰ ਕਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਲੱਭਣ ਵਿਚ ਮਾਹਿਰ ਹੈ | ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਡਾ: ਰਾਜ ਕੁਮਾਰ ਵੇਰਕਾ ਤੇ ਭਗਵੰਤਪਾਲ ਸਿੰੰਘ ਸੱਚਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸੂਬੇ ਅੰਦਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਚਿੰਤਾ ਦਾ ਵਿਸ਼ਾ : ਲੱਧੜ ਅਗਲੀ ਖ਼ਬਰ ਰਮਨ ਅਰੋੜਾ, ਮਹੇਸ਼ ਮੁਖੀਜਾ ਤੇ ਹਰਪ੍ਰੀਤ ਕੌਰ ਦਾ ਚਲਾਨ ਅਦਾਲਤ 'ਚ ਪੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।