20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸੂਬੇ ਅੰਦਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਚਿੰਤਾ ਦਾ ਵਿਸ਼ਾ : ਲੱਧੜ

ਅਜੀਤ ਡੈਸਕ 20-07-2025
ਪਟਿਆਲਾ, 19 ਜੁਲਾਈ (ਅ. ਸ. ਆਹਲੂਵਾਲੀਆ)-ਹਿੰਦੁਸਤਾਨ 'ਚ ਸਭ ਤੋਂ ਵੱਧ ਧਾਰਮਿਕ ਗ੍ਰੰਥਾਂ ਦੇ ਬੇਅਦਬੀ ਕਰਨ ਦੇ ਮਾਮਲੇ ਪੰਜਾਬ 'ਚ ਹੀ ਵੇਖਣ ਸੁਣਨ ਨੂੰ ਆ ਰਹੇ ਹਨ | ਸਰਕਾਰ ਦਾ ਇਸ ਵੱਲ ਬਹੁਤਾ ਧਿਆਨ ਨਹੀਂ ਹੈ ਜਿਸ ਦੀ ਮਿਸਾਲ ਲਿਆਂਦੇ ਗਏ ਬੇਅਦਬੀ ਬਿਲ ਤੋਂ ਮਿਲਦੀ ਹੈ | ਇਹ ਗੱਲ ਪੰਜਾਬ ਭਾਜਪਾ ਐਸ.ਸੀ. ਮੋਰਚਾ ਦੇ ਪ੍ਰਧਾਨ ਐਸ.ਆਰ. ਲੱਧੜ ਵਲੋਂ ਅਜ ਪਟਿਆਲਾ ਵਿਖੇ ਇਕ ਪ੍ਰੈਸ ਮਿਲਣੀ ਦੌਰਾਨ ਕਹੀ ਗਈ | ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਇਹ ਮਾਮਲੇ ਵਧਦੇ ਜਾ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹਨ | ਆਪਸੀ ਭਾਈਚਾਰਕ ਸਾਂਝ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ, ਸਰਕਾਰ ਅਤੇ ਪੁਲਿਸ ਤੰਤਰ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ | ਇਸ ਮੌਕੇ ਵਿਜੈ ਕੁਮਾਰ ਕੂਕਾ, ਸਚਿਨ ਸ਼ਰਮਾ, ਸੋਨੂੰ ਸੰਗਰ, ਅਨਿਲ ਮੰਗਲਾ, ਹਰਦੇਵ ਸਿੰਘ ਬਲੀ, ਗੁਰਬਚਨ ਸਿੰਘ ਲਚਕਾਣੀ, ਇੰਦਰ ਨਾਰੰਗ, ਰਾਜੀਵ ਸ਼ਰਮਾ, ਵਿਨੀਤ ਸਹਿਗਲ, ਹਰਪ੍ਰੀਤ ਸਿੰਘ ਭਾਂਬਰਾ, ਮਨੀਸ਼ਾ ਉਪਲ, ਦੇਵ ਪ੍ਰਕਾਸ਼, ਮਨਸ਼ੀਕ ਗਰਗ, ਹਰਮੇਸ਼ ਸਿੰਗਲਾ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਆਈ. ਟੀ. ਆਈ. ਠੇਕਾ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਆ ਰਹੀਆਂ ਧਮਕੀ ਭਰੀਆਂ ਈਮੇਲਾਂ ਦੇ ਮਾਮਲੇ 'ਚ ਕੇਂਦਰ ਤੇ ਸੂਬਾ ਸਰਕਾਰ ਨੇ ਨਹੀਂ ਲਿਆ ਸੰਜੀਦਾ ਨੋਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।