20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਰਮਨ ਅਰੋੜਾ, ਮਹੇਸ਼ ਮੁਖੀਜਾ ਤੇ ਹਰਪ੍ਰੀਤ ਕੌਰ ਦਾ ਚਲਾਨ ਅਦਾਲਤ 'ਚ ਪੇਸ਼ <br/>

ਅਜੀਤ ਡੈਸਕ 20-07-2025
ਜਲੰਧਰ, 19 ਜੁਲਾਈ (ਚੰਦੀਪ ਭੱਲਾ)-ਮਈ ਮਹੀਨੇ ਵਿਜੀਲੈਂਸ ਵਲੋਂ ਭਿ੍ਸ਼ਟਾਚਾਰ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਉਸਦੇ ਕਰੀਬੀ ਮਹੇਸ਼ ਮੁਖੀਜਾ ਤੇ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੌਰ ਦਾ ਚਲਾਨ ਅੱਜ ਵਿਜੀਲੈਂਸ ਵਲੋਂ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਇਸ ਲਈ 28 ਜੁਲਾਈ ਦੀ ਤਰੀਕ ਵੀ ਤੈਅ ਕੀਤੀ ਗਈ ਹੈ ਜਿਸ ਦਿਨ ਇਨ੍ਹਾਂ ਤਿੰਨਾਂ ਨੂੰ ਜੇਲ੍ਹ ਵਿਚੋਂ ਲਿਆ ਕੇ ਅਦਾਲਤ 'ਚ ਪੇਸ਼ ਕਰਕੇ ਚਲਾਨ ਦੀਆਂ ਕਾਪੀਆਂ ਦਿੱਤੀਆਂ ਜਾਣਗੀਆਂ | ਇਸ ਤੋਂ ਪਹਿਲਾਂ ਨਗਰ ਨਿਗਮ ਦੇ ਏ.ਟੀ.ਪੀ. ਜਿਸ ਨੂੰ ਸਭ ਤੋਂ ਪਹਿਲਾਂ ਇਸ ਕੇਸ 'ਚ ਗਿ੍ਫ਼ਤਾਰ ਕੀਤਾ ਗਿਆ ਸੀ ਦਾ ਚਲਾਨ ਬੀਤੇ ਸਨੀਚਰਵਾਰ ਹੀ ਪੇਸ਼ ਕੀਤਾ ਜਾ ਚੁੱਕਾ ਹੈ | ਇਸ ਕੇਸ 'ਚ ਰਮਨ ਅਰੋੜਾ ਵਲੋਂ ਸੀਨੀਅਰ ਵਕੀਲ ਦਰਸ਼ਨ ਸਿੰਘ ਦਿਆਲ, ਨਵੀਨ ਚੱਢਾ, ਰਿਭਵ ਚੱਢਾ, ਮਹੇਸ਼ ਮੁਖੀਜਾ ਵਲੋਂ ਸੀਨੀਅਰ ਵਕੀਲ ਮਨਦੀਪ ਸਿੰਘ ਸਚਦੇਵਾ ਤੇ ਵਿਜੀਲੈਂਸ ਵਲੋਂ ਉੱਪ ਜ਼ਿਲ੍ਹਾ ਅਟਾਰਨੀ ਰਿਸ਼ੀ ਭਾਰਦਵਾਜ ਅਦਾਲਤ 'ਚ ਪੇਸ਼ ਹੋ ਰਹੇ ਹਨ ਤੇ ਇਹ ਵੀ ਪਤਾ ਲੱਗਾ ਹੈ ਕਿ ਸੁਖਦੇਵ ਵਸ਼ਿਸ਼ਟ ਤੇ ਹਰਪ੍ਰੀਤ ਕੌਰ ਖ਼ਿਲਾਫ਼ ਕੇਸ ਚਲਾਉਣ ਸਬੰਧੀ ਵਿਜੀਲੈਂਸ ਨੂੰ ਸਰਕਾਰ ਦੇ ਨਿਗਮ ਨਾਲ ਸਬੰਧਿਤ ਵਿਭਾਗ ਤੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ | ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਦਾ ਵੀ ਵਿਜੀਲੈਂਸ ਵੱਲੋਂ ਤਕਰੀਬਨ 6 ਹਜ਼ਾਰ ਪੇਜਾਂ ਦਾ ਚਲਾਨ ਪੇਸ਼ ਕੀਤਾ ਗਿਆ ਹੈ |

ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਆ ਰਹੀਆਂ ਧਮਕੀ ਭਰੀਆਂ ਈਮੇਲਾਂ ਦੇ ਮਾਮਲੇ 'ਚ ਕੇਂਦਰ ਤੇ ਸੂਬਾ ਸਰਕਾਰ ਨੇ ਨਹੀਂ ਲਿਆ ਸੰਜੀਦਾ ਨੋਟ... ਅਗਲੀ ਖ਼ਬਰ ਧਾਰਮਿਕ ਸਮਾਗਮ ਕਰਾਉਣਾ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ, ਸਰਕਾਰ ਕੇਵਲ ਸਹਿਯੋਗ ਕਰੇ-ਧਾਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।