ਐੱਸ. ਏ. ਐੱਸ. ਨਗਰ, 18 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ-ਨਿਯੁਕਤ ਉਪ ਸਕੱਤਰ ਸੰਦੀਪ ਵਰਮਾ ਵਲੋਂ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਗਿਆ | ਸਿੱਖਿਆ ਬੋਰਡ ਨੂੰ ਅਕਾਦਮਿਕ ਖੇਤਰ 'ਚ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਨੇੜਲੇ ਸਮੇਂ 'ਚ ਬੋਰਡ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਹੱਲ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਪ੍ਰਤੀ ਨਵੇਂ ਉਪਰਾਲੇ ਕੀਤੇ ਜਾਣਗੇ | ਜ਼ਿਕਰਯੋਗ ਹੈ ਕਿ ਬਤੌਰ ਕੈਮਿਸਟਰੀ ਲੈਕਚਰਾਰ ਸਿੱਖਿਆ ਵਿਭਾਗ 'ਚ ਆਪਣੀ ਸੇਵਾ ਦੀ ਸ਼ੁਰੂਆਤ ਕਰਨ ਵਾਲੇ ਸੰਦੀਪ ਵਰਮਾ ਸਾਲ 2019 ਤੋਂ ਲੈ ਕੇ 2021 ਤੱਕ ਬਤੌਰ ਪਿ੍ੰਸੀਪਲ ਅਤੇ ਸਾਲ 2022 ਤੋਂ ਸਿੱਖਿਆ ਵਿਭਾਗ 'ਚ ਸਹਾਇਕ ਡਾਇਰੈਕਟਰ ਦੇ ਅਹੁਦੇ 'ਤੇ ਸੇਵਾਵਾਂ ਨਿਭਾਅ ਚੁੱਕੇ ਹਨ | ਸੰਦੀਪ ਵਰਮਾ ਦੇ ਅਹੁਦਾ ਸੰਭਾਲਣ ਮੌਕੇ ਕੰਟਰੋਲਰ ਲਵਿਸ਼ ਚਾਵਲਾ, ਸਹਾਇਕ ਸਕੱਤਰ ਰਮਿੰਦਰਜੀਤ ਸਿੰਘ ਵਾਸੂ, ਸਿੱਖਿਆ ਵਿਭਾਗ ਦੀ ਸੁਪਰਡੈਂਟ ਸਰਬਜੀਤ ਕੌਰ ਰੇਖੀ, ਸਹਾਇਕ ਡਾਇਰੈਕਟਰ ਮਹੇਸ਼ ਕੁਮਾਰ, ਇੰਚਾਰਜ ਪੀ. ਆਰ. ਓ. ਹਰਮਨਜੀਤ ਸਿੰਘ, ਇੰਚਾਰਜ ਓਪਨ ਸਕੂਲ ਸੀਮਾ ਚਾਵਲਾ, ਪੀ. ਏ ਪਾਲ ਕੌਰ, ਰਿਤੂ ਬਾਲਾ, ਰਾਜੇਸ਼ ਭਾਰਦਵਾਜ, ਸੁਨੀਲ ਕੁਮਾਰ, ਪਿ੍ੰ. ਸੁਨੀਲ ਬਹਿਲ, ਅਰਵਿੰਦਰ ਸ਼ਰਮਾ, ਵਿਕਾਸ ਜੁਲਕਾ, ਅਭਿ ਸ਼ੇਕ, ਯੋਗੇਸ਼ ਸ਼ਰਮਾ, ਨਰਾਇਣ, ਅਜੇ ਕੁਮਾਰ, ਨਿਤਿਸ਼ ਸੈਣੀ, ਨਵਜੋਤ ਕੌਰ, ਸ਼ਿਲਪੀ, ਮਨਜੀਤ ਕੌਰ, ਹਰਜਿੰਦਰ ਸਿੰਘ ਤੇ ਧਰਮਪਾਲ ਸਮੇਤ ਸਿੱਖਿਆ ਬੋਰਡ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |