ਫ਼ਿਰੋਜ਼ਪੁਰ, 17 ਜੁਲਾਈ (ਕੁਲਬੀਰ ਸਿੰਘ ਸੋਢੀ)-ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਭਾਰਤ ਦੇਸ਼ ਅੰਦਰ ਲਗਾਤਾਰ ਵੱਖ-ਵੱਖ ਤਰੀਕਿਆਂ ਨਾਲ ਹੈਰੋਇਨ ਦੇ ਪੈਕਟ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਬੀ.ਐੱਸ.ਐੱਫ. ਦੇ ਖ਼ੁਫ਼ੀਆ ਵਿੰਗ ਦੀ ਭਰੋਸੇਯੋਗ ਜਾਣਕਾਰੀ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਸਰਹੱਦ ਪਾਰੋਂ ਇਕ ਵਾਰ ਫਿਰ ਹੋਈ ਨਸ਼ਿਆਂ ਦੀ ਹੋਈ ਤਸਕਰੀ ਨੂੰ ਨਾਕਾਮ ਕਰ ਦਿੱਤਾ ਗਿਆ | ਮਿਲੀ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ. ਦੇ ਖ਼ੁਫ਼ੀਆ ਵਿੰਗ ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ਵਿਚ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਬੀ.ਐੱਸ.ਐੱਫ. ਦੇ ਅਧਿਕਾਰੀਆਂ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜਵਾਨਾਂ ਦੁਆਰਾ ਤੜਕਸਾਰ ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਭਾਨੇ ਵਾਲਾ ਦੇ ਸ਼ੱਕੀ ਖੇਤਰ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਦੌਰਾਨ ਜਵਾਨਾਂ ਨੂੰ ਪਿੰਡ ਦੇ ਖੇਤੀਬਾੜੀ ਵਾਲੇ ਖੇਤ ਵਿਚੋਂ 15 ਪੈਕਟ ਸ਼ੱਕੀ ਹੈਰੋਇਨ ਵਾਲੇ ਬਰਾਮਦ ਕੀਤੇ ਗਏ, ਜਿਨ੍ਹਾਂ ਦਾ ਕੁੱਲ ਵਜ਼ਨ 8 ਕਿੱਲੋ 600 ਕਿਲੋਗ੍ਰਾਮ ਹੈ | ਅਧਿਕਾਰੀਆਂ ਨੇ ਦੱਸਿਆ ਕਿ ਹਰ ਨਸ਼ੀਲੇ ਪਦਾਰਥਾਂ ਵਾਲੇ ਪੈਕਟ ਨੂੰ ਲੋਹੇ ਦੇ ਹੁੱਕ ਨਾਲ ਪੀਲੇ ਚਿਪਕਣ ਵਾਲੀ ਟੇਪ ਵਿਚ ਲਪੇਟਿਆ ਗਿਆ ਸੀ ਤੇ ਰੌਸ਼ਨੀ ਵਾਲਾ ਯੰਤਰ ਜੁੜਿਆ ਹੋਇਆ ਸੀ | ਬੀ.ਐੱਸ.ਐੱਫ. ਜਵਾਨਾਂ ਵਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਅਨੁਸਾਰ 40 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਦੱਸੀ ਗਈ ਹੈ |
ਕੌਮਾਂਤਰੀ ਸਰਹੱਦ ਨੇੜਿਓਾ 40 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਬਰਾਮਦ <br/>
ਅਜੀਤ ਡੈਸਕ
18-07-2025