24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਦਿੱਲੀ ਦੇ 8 ਸਕੂਲਾਂ 'ਚ ਬੰਬ ਦੀ ਧਮਕੀ

ਨਵੀਂ ਦਿੱਲੀ ਵਿਖੇ ਸੇਂਟ ਥੋਮਸ ਸਕੂਲ 'ਚ ਖੜ੍ਹੀ ਫਾਇਰ ਬਿ੍ਗੇਡ ਦੀ ਗੱਡੀ | <br/> 17-07-2025
ਨਵੀਂ ਦਿੱਲੀ, 16 ਜੁਲਾਈ (ਮਿਸਰਦੀਪ ਭਾਟੀਆ)-ਇਕ ਵਾਰ ਫਿਰ ਦਿੱਲੀ ਦੇ 8 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈ-ਮੇਲਾਂ ਨੇ ਹਲਚਲ ਮਚਾ ਦਿੱਤੀ ਹੈੈ | ਅੱਜ ਸਵੇਰੇ 5.22 'ਤੇ ਦਵਾਰਕਾ ਦੇ ਸੇਂਟ ਥਾਮਸ ਸਕੂਲ ਨੂੰ ਇਕ ਧਮਕੀ ਭਰਿਆ ਈ-ਮੇਲ ਮਿਲਿਆ, ਇਸ ਤੋਂ ਬਾਅਦ ਬਸੰਤ ਕੁੰਜ ਦੇ ਬਸੰਤ ਵੈਲੀ ਸਕੂਲ, ਪੱਛਮੀ ਵਿਹਾਰ ਦੇ ਰਿਚਮੰਡ ਗਲੋਬਲ ਸਕੂਲ, ਹੌਜ਼ ਖਾਸ ਦੇ ਮਦਰ ਇੰਟਰਨੈਸ਼ਨਲ ਸਕੂਲ ਅਤੇ ਸਰਦਾਰ ਪਟੇਲ ਵਿਦਿਆਲਿਆ (ਲੋਧੀ ਅਸਟੇਟ) ਨੂੰ ਵੀ ਇਸੇ ਤਰ੍ਹਾਂ ਦੇ ਈ-ਮੇਲ ਮਿਲੇ | ਸਾਰੇ ਈ-ਮੇਲਾਂ ਵਿਚ ਬੰਬ ਧਮਾਕੇ ਦੀ ਚਿਤਾਵਨੀ ਦਿੱਤੀ ਗਈ ਸੀ | ਮੇਲ ਮਿਲਦੇ ਹੀ ਸਕੂਲ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਅਤੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ | ਸੂਚਨਾ ਮਿਲਦੇ ਹੀ ਦਿੱਲੀ ਪੁਲਿਸ, ਡੌਗ ਸਕੁਐਡ, ਬੰਬ ਡਿਸਪੋਜ਼ਲ ਯੂਨਿਟ ਅਤੇ ਹੋਰ ਐਮਰਜੈਂਸੀ ਟੀਮਾਂ ਇਨ੍ਹਾਂ ਸਾਰੇ ਸਕੂਲ ਕੰਪਲੈਕਸਾਂ ਵਿਚ ਪਹੁੰਚ ਗਈਆਂ | ਸੁਰੱਖਿਆ ਏਜੰਸੀਆਂ ਨੇ ਇਨ੍ਹਾਂ ਸਾਰੇ ਸਕੂਲ ਕੰਪਲੈਕਸਾਂ ਨੂੰ ਖਾਲੀ ਕਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ |

ਪਿਛਲੀ ਖ਼ਬਰ ਬੰਗਲਾਦੇਸ਼ 'ਚ ਐਨ.ਸੀ.ਪੀ. ਦੀ ਰੈਲੀ ਦੌਰਾਨ ਝੜਪ-4 ਮੌਤਾਂ ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਲਈ ਪੁਰਾਣੇ 'ਆਪ' ਆਗੂਆਂ ਨੇ ਠੋਕੀ ਟਿਕਟ ਲਈ ਦਾਅਵੇਦਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।