ਚੰਡੀਗੜ੍ਹ, 16 ਜੁਲਾਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਡੀ. ਜੀ. ਪੀ. ਵਜੋਂ ਪਦਉਨਤ ਕੀਤੇ ਗਏ 8 ਸੀਨੀਅਰ ਆਈ. ਪੀ. ਐਸ. ਅਧਿਕਾਰੀਆਂ ਦੀ ਅੱਜ ਵੱਖ-ਵੱਖ ਵਿਭਾਗਾਂ 'ਚ ਨਿਯੁਕਤੀ ਕਰ ਦਿੱਤੀ ਗਈ ਹੈ | ਇਸ ਸਬੰਧੀ ਵਧੀਕ ਮੁੱਖ ਸਕੱਤਰ ਗ੍ਰਹਿ ਵਿਭਾਗ ਪੰਜਾਬ ਅਸ਼ੋਕ ਸ਼ੇਖਰ ਵਲੋਂ ਜਾਰੀ ਇਕ ਹੁਕਮ ਮੁਤਾਬਕ ਸੀਨੀਅਰ ਆਈ. ਪੀ. ਐਸ. ਅਧਿਕਾਰੀ ਨਰੇਸ਼ ਕੁਮਾਰ ਨੂੰ ਸਪੈਸ਼ਲ ਡੀ. ਜੀ. ਪੀ ਮਨੁੱਖੀ ਅਧਿਕਾਰ ਪੰਜਾਬ ਲਗਾਇਆ ਗਿਆ ਹੈ | ਇਸੇ ਤਰ੍ਹਾਂ ਰਾਮ ਸਿੰਘ ਨੂੰ ਸਪੈਸ਼ਲ ਡੀ. ਜੀ. ਪੀ. ਤਕਨੀਕੀ ਸਹਾਇਤਾ ਸੇਵਾਵਾਂ ਪੰਜਾਬ, ਐਸ. ਐਸ. ਸ੍ਰੀਵਾਸਤਵ ਨੂੰ ਵਿਸ਼ੇਸ਼ ਡੀ. ਜੀ. ਪੀ. ਸੁਰੱਖਿਆ ਪੰਜਾਬ, ਪ੍ਰਵੀਨ ਕੁਮਾਰ ਸਿਨਹਾ ਨੂੰ ਵਿਸ਼ੇਸ਼ ਡੀ. ਜੀ. ਪੀ. ਖ਼ੁਫ਼ੀਆ ਅਤੇ ਵਾਧੂ ਚਾਰਜ ਸਪੈਸ਼ਲ ਡੀ. ਜੀ. ਪੀ. ਕਮ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ, ਬੀ. ਚੰਦਰ ਸ਼ੇਖਰ ਨੂੰ ਵਿਸ਼ੇਸ਼ ਡੀ. ਜੀ. ਪੀ. ਆਧੁਨਿਕੀਕਰਨ, ਅਮਰਦੀਪ ਸਿੰਘ ਰਾਏ ਨੂੰ ਵਿਸ਼ੇਸ਼ ਡੀ. ਜੀ. ਪੀ. ਟ੍ਰੈਫਿਕ ਅਤੇ ਸੜਕ ਸੁਰੱਖਿਆ, ਵੀ. ਨੀਰਜਾ ਨੂੰ ਵਿਸ਼ੇਸ਼ ਡੀ. ਜੀ. ਪੀ. ਸਾਈਬਰ ਕ੍ਰਾਈਮ ਅਤੇ ਅਨੀਤਾ ਪੁੰਜ ਨੂੰ ਵਿਸ਼ੇਸ਼ ਡੀ. ਜੀ. ਪੀ. ਕਮ ਡਾਇਰੈਕਟਰ ਐਮ. ਆਰ. ਐਸ. ਪੀ. ਪੀ. ਏ. ਫਿਲੌਰ ਅਤੇ ਵਾਧੂ ਚਾਰਜ ਸਪੈਸ਼ਲ ਡੀ. ਜੀ. ਪੀ. ਐਸ. ਸੀ. ਆਰ. ਬੀ. ਪੰਜਾਬ ਨਿਯੁਕਤ ਕੀਤਾ ਗਿਆ ਹੈ |