08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਾਕੇ ਸੰਬੰਧੀ ਧਮਕੀਆਂ ਦੇ ਮਾਮਲੇ 'ਚ ਸਰਕਾਰਾਂ ਕੰੁਭਕਰਨੀ ਨੀਂਦ ਤੋਂ ਜਾਗਣ : ਜਥੇਦਾਰ 96 ਕਰੋੜੀ <br/>

ਅਜੀਤ ਡੈਸਕ 17-07-2025
ਅੰਮਿ੍ਤਸਰ, 16 ਜੁਲਾਈ (ਜਸਵੰਤ ਸਿੰਘ ਜੱਸ)-ਨਿਹੰਗ ਸਿੰਘਾਂ ਦੀ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਹੈ ਕਿ ਸਿੱਖ ਕੌਮ ਤੇ ਸਮੁੱਚੀ ਮਨੁੱਖਤਾ ਦੀ ਆਸਥਾ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸਫੋਟਕ ਪਦਾਰਥਾਂ ਨਾਲ ਉਡਾਉਣ ਦੀ ਧਮਕੀ ਦੀਆਂ ਸ਼੍ਰੋਮਣੀ ਕਮੇਟੀ ਨੂੰ ਕਿਸੇ ਅਣਪਛਾਤੇ ਵਿਅਕਤੀ ਵਲੋਂ ਵਾਰ-ਵਾਰ ਈਮੇਲਜ਼ ਭੇਜੇ ਜਾਣ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਸ ਸੰਬੰਧੀ ਭਾਰਤ ਸਰਕਾਰ ਤੇ ਪੰਜਾਬ ਦੀਆਂ ਖ਼ੁਫ਼ੀਆ ਏਜੰਸੀਆਂ ਤੇ ਸਾਈਬਰ ਕ੍ਰਾਈਮ ਵਿਭਾਗ ਅਜੇ ਤੱਕ ਖਮੋਸ਼ ਕਿਉਂ ਹਨ? ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਅੱਜ ਜਾਰੀ ਬਿਆਨ ਵਿਚ ਜਥੇ: 96 ਕਰੋੜੀ ਨੇ ਕਿਹਾ ਕਿ ਤਿੰਨ ਦਿਨਾਂ 'ਚ ਪੰਜ ਵਾਰ ਅਜਿਹੀਆਂ ਈ-ਮੇਲਜ਼ ਦਾ ਆਉਣਾ ਤੇ ਸਰਕਾਰਾਂ ਵਲੋਂ ਚੁੱਪੀ ਧਾਰੀ ਰੱਖਣਾ ਅਤੇ ਬੇਹਦ ਦੁਖਦਾਈ ਤੇ ਨਿੰਦਣਯੋਗ ਹੈ | ਸ੍ਰੀ ਹਰਿਮੰਦਰ ਸਾਹਿਬ ਲਈ ਧਮਕੀਆਂ ਆਉਣਾ ਬਹੁਤ ਸੰਵੇਦਨਸ਼ੀਲ ਤੇ ਕਰੋੜਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮਸਲਾ ਹੈ ਜਿਸ ਨੂੰ ਸਰਕਾਰਾਂ ਨੂੰ ਹਲਕੇ ਪੱਧਰ 'ਤੇ ਨਹੀਂ ਲੈਣਾ ਚਾਹੀਦਾ ਤੇ ਦੋਸ਼ੀ ਦੀ ਤੁਰੰਤ ਭਾਲ ਕਰਕੇ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ |

ਪਿਛਲੀ ਖ਼ਬਰ ਡੀ. ਜੀ. ਪੀ. ਵਜੋਂ ਪਦਉੱਨਤ ਕੀਤੇ 8 ਸੀਨੀਅਰ ਆਈ. ਪੀ. ਐੱਸ. ਅਧਿਕਾਰੀਆਂ ਦੀਆਂ ਨਿਯੁਕਤੀਆਂ <br/> ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਮਿਲਣ ਦਾ ਮਸਲਾ ਬਹੁਤ ਗੰਭੀਰ-ਸੁਖਬੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।