14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਮਜੀਠੀਆ ਦੇ ਅੰਮਿ੍ਤਸਰ ਘਰ 'ਚ ਵਿਜੀਲੈਂਸ ਨੇ ਮੁੜ ਦਿੱਤੀ ਦਸਤਕ <br/>

ਅਜੀਤ ਡੈਸਕ 17-07-2025
ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)-ਵਿਜੀਲੈਂਸ ਵਲੋਂ ਗਿ੍ਫਤਾਰ ਕੀਤੇ ਗਏ ਸੀਨੀ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਇਥੇ ਘਰ ਅੱਜ ਮੁੜ ਵਿਜੀਲੈਂਸ ਟੀਮ ਨੇ ਦਸਤਕ ਦਿੱਤੀ ਜਿਸ ਤੋਂ ਪਹਿਲਾਂ ਅੱਜ ਦੁਬਾਰਾ ਉਨ੍ਹਾਂ ਦੇ ਰਿਹਾਇਸ਼ੀ ਕਾਲੋਨੀ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਤੇ ਆਸ-ਪਾਸ ਕਿਸੇ ਨੂੰ ਜਾਣ ਨਹੀਂ ਦਿੱਤਾ ਗਿਆ, ਇਥੋਂ ਤੱਕ ਕਿ ਮੀਡੀਆ ਨੂੰ ਵੀ ਨੇੜੇ ਨਹੀਂ ਲਗਣ ਦਿੱਤਾ ਗਿਆ | ਦੂਜੇ ਪਾਸੇ ਇਸ ਮੌਕੇ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਹ ਛਾਪੇਮਾਰੀ ਨਹੀਂ ਹੈ ਕਿਉਂਕਿ ਅਦਾਲਤ ਨੇ ਛਾਪੇਮਾਰੀ 'ਤੇ ਪਾਬੰਦੀ ਲਗਾ ਦਿੱਤੀ ਹੈ ਤੇ ਇਹ ਕੇਵਲ ਮੁਲਾਂਕਣ ਦਾ ਹੀ ਇਕ ਹਿੱਸਾ ਹੈ | ਟੀਮ ਵਲੋਂ ਉਨ੍ਹਾਂ ਦੇ ਗਰੀਨ ਐਵੀਨਿਊ ਘਰ ਦੀ ਪੈਮਾਇਸ਼ ਲਈ ਗਈ ਤੇ ਸੰਬੰਧਿਤ ਹੋਰ ਪ੍ਰਕਿਰਿਆ ਵੀ ਪੂਰੀ ਕੀਤੀ | ਟੀਮ ਦੀ ਅਗਵਾਈ ਅੰਮਿ੍ਤਸਰ ਦੇ ਐੱਸ. ਐੱਸ. ਪੀ. ਵਿਜੀਲੈਂਸ ਲਖਬੀਰ ਸਿੰਘ ਵਲੋਂ ਕੀਤੀ ਗਈ ਸੀ | ਇਸ ਉਪਰੰਤ ਸ: ਮਜੀਠੀਆਦੇ ਵਕੀਲ ਜੋ ਚੰਡੀਗੜ੍ਹ ਤੋਂ ਇਥੇ ਪੁੱਜੇ ਸਨ ਨੇ ਕਿਹਾ ਕਿ ਵਿਜੀਲੈਂਸ ਜਿਨ੍ਹਾਂ ਮਰਜ਼ੀ ਮੁਲਾਂਕਣ ਕਰ ਲਵੇ ਇਹ ਕੇਵਲ ਸਰਕਾਰੀ ਸਰੋਤ ਦੀ ਬਰਬਾਦੀ ਹੈ ਕਿਉਂਕਿ ਸ: ਮਜੀਠੀਆ ਦਾ ਘਰ ਕਿਰਾਏ ਦਾ ਹੈ ਅਤੇ ਆਪਣਾ ਨਹੀਂ ਹੈ ਇਹ ਕੇਵਲ ਚੋਣਾਂ ਲੜਨ ਲਈ ਲਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਸ: ਮਜੀਠੀਆ ਨੂੰ ਭਾਵੇਂ ਨਾਭਾ ਦੀ ਜੇਲ੍ਹ 'ਚ ਗੈਂਗਸਟਰਾਂ ਨਾਲ ਬੰਦ ਕੀਤਾ ਗਿਆ ਹੈ ਪਰ ਉਹ ਪੂਰੀ ਤਰ੍ਹਾਂ ਚੜ੍ਹਦੀ ਕਲਾ 'ਚ ਹਨ |

ਪਿਛਲੀ ਖ਼ਬਰ ਸੰਜੇ ਵਰਮਾ ਕਤਲ ਕਾਂਡ ਦੇ ਸੰਬੰਧ 'ਚ ਮੱਧ ਪ੍ਰਦੇਸ਼ ਤੋਂ ਦੋ ਹੋਰ ਕਾਬੂ <br/> ਅਗਲੀ ਖ਼ਬਰ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1594.57

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।