14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸੰਜੇ ਵਰਮਾ ਕਤਲ ਕਾਂਡ ਦੇ ਸੰਬੰਧ 'ਚ ਮੱਧ ਪ੍ਰਦੇਸ਼ ਤੋਂ ਦੋ ਹੋਰ ਕਾਬੂ <br/>

ਅਜੀਤ ਡੈਸਕ 17-07-2025
ਅਬੋਹਰ, 16 ਜੁਲਾਈ (ਸੁਖਜੀਤ ਸਿੰਘ ਬਰਾੜ)-ਅਬੋਹਰ ਪੁਲਿਸ ਵਲੋਂ 7 ਜੁਲਾਈ ਨੂੰ ਅਬੋਹਰ ਦੇ ਨਾਮੀ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਕਾਂਡ ਦੇ ਸਬੰਧ ਵਿਚ ਦੋ ਹੋਰ ਨੌਜਵਾਨਾਂ ਨੂੰ ਮੱਧ ਪ੍ਰਦੇਸ਼ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਸਥਾਨਕ ਨਗਰ ਥਾਣਾ ਇਕ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ | ਪੁਲਿਸ ਟੀਮਾਂ ਇਨ੍ਹਾਂ ਦਾ ਪਿੱਛਾ ਕਰਦਿਆਂ ਮੱਧ ਪ੍ਰਦੇਸ਼ ਪਹੁੰਚੀਆਂ ਤੇ ਉੱਥੇ ਇਸ ਕਤਲ ਕਾਂਡ ਮਾਮਲੇ ਵਿਚ ਸ਼ਾਮਿਲ ਪਰਿਆਜਲ ਸ਼ਰਮਾ ਪੁੱਤਰ ਵਿਨੋਦ ਸ਼ਰਮਾ ਵਾਸੀ ਜ਼ਿਲ੍ਹਾ ਸਾਝਾਪੁਰ (ਸ਼ਹਿਰ ਦੀ ਹਾਊਸਿੰਗ ਕਾਲੋਨੀ ਵਸਨੀਕ) (ਮੱਧ ਪ੍ਰਦੇਸ਼) ਤੇ ਅੰਸ਼ੂਮਨ ਤਿਵਾੜੀ ਪੁੱਤਰ ਓਮ ਪ੍ਰਕਾਸ਼ ਤਿਵਾੜੀ ਵਾਸੀ ਪਿੰਡ ਭੇਲਚਾਆ, ਜ਼ਿਲ੍ਹਾ ਸਾਝਾਪੁਰ ਮੱਧ ਪ੍ਰਦੇਸ਼ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਤੋਂ ਕੀਤੀ ਪੁੱਛਗਿੱਛ ਅਨੁਸਾਰ ਇਨ੍ਹਾਂ ਨੇ ਸ਼ੂਟਰਾਂ ਦੇ ਖਾਤਿਆਂ 'ਚ ਨਕਦੀ ਪਾਈ ਸੀ | ਅੱਜ ਇਨ੍ਹਾਂ ਦੋਨਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਨ ਲਈ ਲਿਜਾਇਆ ਜਾ ਰਿਹਾ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ 7 ਜੁਲਾਈ ਨੂੰ ਸੰਜੇ ਵਰਮਾ ਨੂੰ ਉਸ ਦੇ ਸ਼ੋਅਰੂਮ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਤਿੰਨੇ ਸ਼ੂਟਰ ਮੌਕੇ ਤੋਂ ਫ਼ਰਾਰ ਹੋ ਗਏ ਸਨ | ਜਿਸ 'ਚੋਂ ਸ਼ਕਤੀ ਕੁਮਾਰ ਪੁੱਤਰ ਹੰਸ ਰਾਜ ਵਾਸੀ ਅਜ਼ੀਮਗੜ੍ਹ ਨਗਰ ਅਬੋਹਰ ਦੀ ਤਾਂ ਪਹਿਚਾਣ ਹੋ ਗਈ ਸੀ ਤੇ ਉਸਨੂੰ ਨਾਮਜ਼ਦ ਕਰ ਲਿਆ ਗਿਆ ਸੀ | ਬਾਕੀ ਦੋ ਸ਼ੂਟਰਾਂ ਦਾ ਤਾਂ ਪੁਲਿਸ ਨੂੰ ਦੱਸ ਦਿਨ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਨਾਮ ਵੀ ਪਤਾ ਨਹੀਂ ਲੱਗੇ | ਜਦ ਕਿ ਇਨ੍ਹਾਂ ਨੂੰ ਕਾਰ 'ਤੇ ਚੜ੍ਹਾ ਕੇ ਲਿਜਾਉਣ ਵਾਲੇ ਜਸਪ੍ਰੀਤ ਸਿੰਘ ਜੱਸੂ ਅਤੇ ਰਾਮ ਰਤਨ ਵਾਸੀ ਜ਼ਿਲ੍ਹਾ ਪਟਿਆਲਾ ਨੂੰ 8 ਜੁਲਾਈ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ | ਇਹ ਦੋਵੇਂ ਉਸ ਦਿਨ ਪੁਲਿਸ ਮੁੱਠਭੇੜ ਵਿਚ ਮਾਰੇ ਗਏ ਸੀ | ਉਸ ਤੋਂ ਬਾਅਦ ਇਸ ਮਾਮਲੇ ਦੇ ਸਬੰਧ 'ਚ ਰਾਜਸਥਾਨ ਦੇ ਜ਼ਿਲ੍ਹਾ ਬੀਕਾਨੇਰ ਦੇ ਪਿੰਡ ਕੁਚੋਰ ਅਗਨੀ ਦੇ ਵਸਨੀਕ ਇੰਦਰਪਾਲ ਬਿਸ਼ਨੋਈ, ਸੰਦੀਪ ਖਿੱਚੜ, ਪਵਨ ਖਿੱਚੜ ਨੂੰ 11 ਜੁਲਾਈ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਜੋ ਹਾਲੇ ਪੁਲਿਸ ਰਿਮਾਂਡ 'ਤੇ ਹਨ |

ਪਿਛਲੀ ਖ਼ਬਰ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ 'ਚ ਸੀਨੀਅਰ ਅਧਿਕਾਰੀਆਂ ਦੀ ਭੂਮਿਕਾ ਦੀ ਹੋਵੇ ਜਾਂਚ-ਹਾਈ ਕੋਰਟ <br/> ਅਗਲੀ ਖ਼ਬਰ ਮਜੀਠੀਆ ਦੇ ਅੰਮਿ੍ਤਸਰ ਘਰ 'ਚ ਵਿਜੀਲੈਂਸ ਨੇ ਮੁੜ ਦਿੱਤੀ ਦਸਤਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।