24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਿੱਖਿਆ ਬੋਰਡ ਵਲੋਂ 'ਅਗਲੀ ਪੀੜ੍ਹੀ ਲਈ ਸਿੱਖਿਆ ਢਾਂਚੇ ਸੰਬੰਧੀ ਮੁੜ ਵਿਚਾਰਾਂ' ਵਿਸ਼ੇ 'ਤੇ ਰਾਸ਼ਟਰੀ ਸੰਮੇਲਨ <br/>

ਅਜੀਤ ਡੈਸਕ 16-07-2025

ਐੱਸ. ਏ. ਐੱਸ. ਨਗਰ, 15 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-'ਅਗਲੀ ਪੀੜ੍ਹੀ ਲਈ ਸਿੱਖਿਆ ਢਾਂਚੇ ਸੰਬੰਧੀ ਮੁੜ ਵਿਚਾਰਾਂ' ਵਿਸ਼ੇ 'ਤੇ ਸਿੱਖਿਆ ਬੋਰਡ ਵਲੋਂ ਕਰਵਾਏ ਰਾਸ਼ਟਰੀ ਸੰਮੇਲਨ ਦੌਰਾਨ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ (ਸੇਵਾ-ਮੁਕਤ ਆਈ. ਏ. ਐੱਸ.) ਨੇ ਪੰਜਾਬ ਦੇ ਸਕੂਲਾਂ ਵਿਚ ਬੋਰਡ ਪ੍ਰੀਖਿਆ ਪ੍ਰਣਾਲੀ ਨੂੰ ਬਦਲਾਅਕਾਰੀ ਦਿਸ਼ਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਇਮਤਿਹਾਨਾਂ ਵਿਚ ਵਿਦਿਆਰਥੀਆਂ ਦੀ ਯਾਦ ਸ਼ਕਤੀ ਦੇ ਨਾਲ-ਨਾਲ ਉਨ੍ਹਾਂ ਦੀ ਸੋਚਣ ਦੀ ਯੋਗਤਾ, ਸਮੱਸਿਆ ਹੱਲ ਕਰਨ ਦੀ ਸਮਰੱਥਾ ਤੇ ਖੋਜਕਾਰੀ ਤਬੀਅਤ ਨੂੰ ਉਚੇਚੀ ਅਹਿਮੀਅਤ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਸਿਰਫ਼ ਸ਼੍ਰੇਣੀਆਂ ਪਾਸ ਕਰਵਾਉਣ ਲਈ ਨਹੀਂ, ਸਗੋਂ ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਮੁਕਾਬਲਿਆਂ ਲਈ ਵੀ ਤਿਆਰ ਕਰਨ ਦਾ ਅਮਲ ਆਰੰਭਿਆ ਜਾ ਰਿਹਾ ਹੈ | ਉਨ੍ਹਾਂ ਐਲਾਨ ਕੀਤਾ ਕਿ ਉਹ ਕੇਂਦਰੀ ਸਿੱਖਿਆ ਮੰਤਰਾਲੇ ਦੇ ਪ੍ਰੋਗਰਾਮ 'ਪਰਖ' (ਐਨ. ਸੀ. ਈ. ਆਰ. ਟੀ. ਦੇ ਰਾਸ਼ਟਰੀ ਮੁਲਾਂਕਣ ਕੇਂਦਰ) ਨਾਲ ਮਿਲ ਕੇ ਰਾਸ਼ਟਰੀ ਪ੍ਰਸ਼ਨ ਬੈਂਕ ਵਿਚ ਪੰਜਾਬ ਵਲੋਂ ਵੀ ਉੱਚ-ਮਿਆਰੀ ਤੇ ਕਾਬਲੀਅਤ-ਆਧਾਰਿਤ ਪ੍ਰਸ਼ਨ ਸ਼ਾਮਿਲ ਕਰਵਾਉਣੇ | ਇਹ ਨੈਸ਼ਨਲ ਪ੍ਰਸ਼ਨ ਬੈਂਕ ਨੀਟ, ਜੇ. ਈ. ਈ., ਸੀ. ਯੂ. ਈ. ਟੀ. ਅਤੇ ਮੁਕਾਬਲਿਆਂ ਦੀਆਂ ਹੋਰ ਪ੍ਰੀਖਿਆਵਾਂ ਲਈ ਸਵਾਲ ਉਪਲੱਬਧ ਕਰਵਾਏਗਾ | ਸਿੱਖਿਆ ਬੋਰਡ ਵਲੋਂ ਇਕ ਸੂਬਾ ਪੱਧਰੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿਚ ਅਧਿਆਪਕ ਪ੍ਰਸ਼ਨ ਬਣਾਉਣ ਦੇ ਨਵੇਂ ਢੰਗ ਸਿੱਖਣਗੇ | ਸਰਵੋਤਮ ਤੇ ਵਿਦਿਆਰਥੀ-ਭਵਿੱਖ ਪੱਖੀ ਪ੍ਰਸ਼ਨ ਬਣਾਉਣ ਵਾਲੇ ਅਧਿਆਪਕਾਂ ਨੂੰ ਇਨਾਮ ਦਿੱਤੇ ਜਾਣਗੇ | ਇਸ ਸੰਮੇਲਨ ਦੌਰਾਨ ਸੀ. ਬੀ. ਐਸ. ਈ. ਦੀ ਰਿਸੋਰਸ ਪਰਸਨ ਮੋਨਿਕਾ ਚਾਵਲਾ ਵਲੋਂ ਅਧਿਆਪਕਾਂ ਲਈ ਮੌਕੇ 'ਤੇ ਹੀ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ |

ਪਿਛਲੀ ਖ਼ਬਰ ਸੇਵਾ ਮੁਕਤੀ ਮੌਕੇ ਅਧਿਆਪਕ ਦਲ ਦੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਦਾ ਸਨਮਾਨ <br/> ਅਗਲੀ ਖ਼ਬਰ ਪਾਕਿ ਦੀ ਰਾਜਨੀਤੀ 'ਚ ਦੋ 'ਬਿ੍ਟਿਸ਼ ਰਾਜ ਕੁਮਾਰਾਂ' ਦਾ ਦਾਖਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।