24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪਾਕਿ ਕਿ੍ਕਟ 'ਚ ਘਪਲੇ ਦਾ ਪਰਦਾਫਾਸ਼; ਕਰੋੜਾਂ ਦੀ ਧੋਖਾਧੜੀ, ਮੈਚ ਫਿਕਸਿੰਗ ਦਾ ਸ਼ੱਕ <br/>

ਅਜੀਤ ਡੈਸਕ 16-07-2025
ਅੰਮਿ੍ਤਸਰ, 15 ਜੁਲਾਈ (ਸੁਰਿੰਦਰ ਕੋਛੜ)-ਵਿਵਾਦਾਂ 'ਚ ਘਿਰੇ ਰਹਿਣ ਵਾਲੇ ਪਾਕਿਸਤਾਨ ਕਿ੍ਕਟ ਬੋਰਡ (ਪੀ. ਸੀ. ਬੀ.) ਨੂੰ ਇਕ ਵਾਰ ਫਿਰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦਰਅਸਲ, ਪਾਕਿ ਦੇ ਆਡੀਟਰ ਜਨਰਲ ਨੇ ਇਕ ਆਡਿਟ ਰਿਪੋਰਟ 'ਚ ਪੀ. ਸੀ. ਬੀ. 'ਚ ਕਰੋੜਾਂ ਰੁਪਏ ਦੀਆਂ ਵਿੱਤੀ ਬੇਨਿਯਮੀਆਂ, ਇਕਰਾਰਨਾਮੇ ਦੀ ਵੰਡ ਤੇ ਗ਼ੈਰ-ਕਾਨੂੰਨੀ ਨਿਯੁਕਤੀਆਂ ਦਾ ਪਰਦਾਫਾਸ਼ ਕੀਤਾ ਹੈ | ਇਸ ਰਿਪੋਰਟ 'ਚ ਕੌਮਾਂਤਰੀ ਮੈਚਾਂ ਦੌਰਾਨ ਸੁਰੱਖਿਆ 'ਚ ਲੱਗੇ ਪੁਲਿਸ ਮੁਲਾਜ਼ਮਾਂ ਦੇ ਖਾਣੇ ਲਈ 6 ਕਰੋੜ 40 ਲੱਖ ਰੁਪਏ ਦੀ ਫ਼ਰਜ਼ੀ ਅਦਾਇਗੀ ਵੀ ਸ਼ਾਮਿਲ ਹੈ | ਆਡਿਟ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕਰਾਚੀ ਦੇ ਹਾਈ ਪਰਫਾਰਮੈਂਸ ਸੈਂਟਰ 'ਚ ਅੰਡਰ-16 ਉਮਰ ਸਮੂਹ ਦੇ 3 ਕੋਚਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਨਿਯੁਕਤ ਕੀਤਾ ਗਿਆ ਸੀ, ਉਨ੍ਹਾਂ ਦੀ ਤਨਖ਼ਾਹ 'ਤੇ 54 ਲੱਖ ਰੁਪਏ ਖ਼ਰਚ ਕੀਤੇ ਗਏ ਸਨ | ਇਸ 'ਚ ਬਿਨਾਂ ਖੁੱਲ੍ਹੇ ਮੁਕਾਬਲੇ ਦੇ ਟਿਕਟ ਕੰਟਰੈਕਟ ਦੀ ਅਨਿਯਮਤ ਵੰਡ ਦਾ ਵੀ ਖ਼ੁਲਾਸਾ ਹੋਇਆ ਹੈ | ਰਿਪੋਰਟ ਦੇ ਅਨੁਸਾਰ ਮੈਚ ਅਧਿਕਾਰੀਆਂ ਨੂੰ 39 ਲੱਖ ਪਾਕਿਸਤਾਨੀ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਹੈ, ਜਿਸ ਨਾਲ ਮੈਚ ਫਿਕਸਿੰਗ ਦਾ ਸ਼ੱਕ ਵੀ ਪੈਦਾ ਹੁੰਦਾ ਹੈ | ਇਸ ਤੋਂ ਇਲਾਵਾ ਰਿਪੋਰਟ 'ਚ ਮੀਡੀਆ ਡਾਇਰੈਕਟਰ ਦੀ ਨਿਯੁਕਤੀ 'ਤੇ ਹਰ ਮਹੀਨੇ 9 ਲੱਖ ਰੁਪਏ ਖ਼ਰਚ ਕਰਨ ਦੀ ਗੱਲ ਵੀ ਕੀਤੀ ਗਈ ਹੈ | ਰਿਪੋਰਟ ਮੁਤਾਬਿਕ ਇਹ ਵੀ ਸਾਹਮਣੇ ਆਇਆ ਹੈ ਕਿ ਮੈਚ ਫ਼ੀਸ ਦੇ ਰੂਪ 'ਚ 38 ਲੱਖ ਰੁਪਏ ਦਾ ਜ਼ਿਆਦਾ ਭੁਗਤਾਨ ਕੀਤਾ ਗਿਆ ਹੈ |

ਪਿਛਲੀ ਖ਼ਬਰ ਐਲ.ਆਈ.ਸੀ. ਵਲੋਂ ਏ.ਯੂ. ਸਮਾਲ ਬੈਂਕ ਨਾਲ ਸਮਝੌਤਾ <br/> ਅਗਲੀ ਖ਼ਬਰ ਪਾਕਿ ਦੇ ਵਿਦੇਸ਼ ਮੰਤਰੀ ਡਾਰ ਐੱਸ. ਸੀ. ਓ. ਬੈਠਕ 'ਚ ਸ਼ਾਮਿਲ ਹੋਣ ਲਈ ਜਾਣਗੇ ਚੀਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।