ਅੰਮਿ੍ਤਸਰ, 15 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਸ਼ਾਮਿਲ ਹੋਣ ਲਈ ਚੀਨ ਦਾ ਦੌਰਾ ਕਰ ਰਹੇ ਹਨ | ਐੱਸ. ਸੀ. ਓ. ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ (ਸੀ. ਐੱਫ. ਐੱਮ.) ਦੀ ਬੈਠਕ 15 ਜੁਲਾਈ ਨੂੰ ਤਿਆਨਜਿਨ 'ਚ ਹੋਵੇਗੀ | ਡਾਰ ਨੂੰ ਉਨ੍ਹਾਂ ਦੇ ਚੀਨੀ ਹਮਰੁਤਬਾ ਵਾਂਗ ਯੀ ਨੇ ਬੈਠਕ 'ਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਹੈ | ਉਹ ਸੀ. ਐੱਫ. ਐੱਮ. ਮੀਟਿੰਗ ਤੋਂ ਇਲਾਵਾ ਆਪਣੇ ਹਮਰੁਤਬਾ ਨਾਲ ਦੁਵੱਲੀ ਮੀਟਿੰਗਾਂ ਵੀ ਕਰਨਗੇ | ਹਾਲਾਂਕਿ, ਭਾਰਤੀ ਵਿਦੇਸ਼ ਮੰਤਰੀ ਨਾਲ ਕੋਈ ਮੁਲਾਕਾਤ ਦੀ ਯੋਜਨਾ ਨਹੀਂ ਹੈ | ਡਾਰ ਤੋਂ ਇਲਾਵਾ ਹੋਰ ਐੱਸ. ਸੀ. ਓ. ਮੈਂਬਰ ਦੇਸ਼ ਚੀਨ, ਬੇਲਾਰੂਸ, ਭਾਰਤ, ਈਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਰੂਸ, ਤਾਜਿਕਸਤਾਨ ਤੇ ਉਜ਼ਬੇਕਿਸਤਾਨ ਵੀ ਬੈਠਕ 'ਚ ਸ਼ਾਮਿਲ ਹੋਣਗੇ | ਇਹ ਵੀ ਜਾਣਕਾਰੀ ਮਿਲੀ ਹੈ ਕਿ ਆਉਣ ਵਾਲਾ ਪ੍ਰੀਸ਼ਦ ਆਫ਼ ਹੈਡਜ਼ ਆਫ਼ ਸਟੇਟ (ਸੀ. ਐੱਚ. ਐੱਸ.) 31 ਅਗਸਤ ਤੋਂ 1 ਸਤੰਬਰ ਤੱਕ ਤਿਆਨਜਿਨ 'ਚ ਹੋਵੇਗਾ |
ਪਾਕਿ ਦੇ ਵਿਦੇਸ਼ ਮੰਤਰੀ ਡਾਰ ਐੱਸ. ਸੀ. ਓ. ਬੈਠਕ 'ਚ ਸ਼ਾਮਿਲ ਹੋਣ ਲਈ ਜਾਣਗੇ ਚੀਨ
ਅਜੀਤ ਡੈਸਕ
16-07-2025