ਜਲੰਧਰ, 15 ਜੁਲਾਈ (ਅ.ਬ.)-ਦੇਸ਼ ਦੀ ਸਭ ਤੋਂ ਵੱਡੀ ਜੀਵਨ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਨੇ ਕਾਰਪੋਰੇਟ ਏਜੰਸੀ ਪ੍ਰਬੰਧ ਅਧੀਨ ਭਾਰਤ ਦੇ ਮੋਹਰੀ ਸਮਾਲ ਵਿੱਤ ਬੈਂਕਾਂ 'ਚੋਂ ਇਕ, ਏ.ਯੂ. ਸਮਾਲ ਵਿੱਤ ਬੈਂਕ ਨਾਲ ਸਮਝੌਤਾ ਕੀਤਾ ਹੈ | ਇਹ ਭਾਈਵਾਲੀ ਅਧਿਕਾਰਤ ਤੌਰ 'ਤੇ 14 ਜੁਲਾਈ ਨੂੰ ਕਰਵਾਈ ਇਕ ਸੰਯੁਕਤ ਵੈੱਬਕਾਸਟ ਰਾਹੀਂ ਸ਼ੁਰੂ ਕੀਤੀ ਗਈ ਸੀ, ਜਿਸ 'ਚ ਦੋਵਾਂ ਸੰਗਠਨਾਂ ਦੀਆਂ ਸੀਨੀਅਰ ਲੀਡਰਸ਼ਿੱਪ ਟੀਮਾਂ ਨੇ ਸ਼ਿਰਕਤ ਕੀਤੀ ਸੀ | ਇਹ ਸਮਾਗਮ ਵਧੇਰੇ ਵਿੱਤੀ ਸਮਾਵੇਸ਼ ਤੇ ਬੀਮਾ ਪ੍ਰਵੇਸ਼ ਦੇ ਵਿਸਥਾਰ ਵੱਲ ਇਕ ਮਹੱਤਵਪੂਰਨ ਕਦਮ ਹੈ, ਖਾਸ ਕਰਕੇ ਘੱਟ ਸੇਵਾ ਵਾਲੇ ਤੇ ਪੇਂਡੂ ਖੇਤਰਾਂ 'ਚ ਜਿੱਥੇ ਏ.ਯੂ. ਸਮਾਲ ਵਿੱਤ ਬੈਂਕ ਦੀ ਮਜ਼ਬੂਤ ਮੌਜੂਦਗੀ ਹੈ | ਇਸ ਸਮਝੌਤੇ ਰਾਹੀਂ, ਏ.ਯੂ. ਸਮਾਲ ਵਿੱਤ ਬੈਂਕ ਆਪਣੀਆਂ ਸ਼ਾਖਾਵਾਂ ਤੇ ਡਿਜੀਟਲ ਚੈਨਲਾਂ 'ਚ ਐਲ.ਆਈ.ਸੀ. ਦੇ ਜੀਵਨ ਬੀਮਾ ਉਤਪਾਦਾਂ ਦੀ ਵੱਡੀ ਸ਼੍ਰੇਣੀ ਵੰਡੇਗਾ ਜਿਸ 'ਚ ਐਨੂਇਟੀ, ਯੂ.ਐਲ.ਆਈ.ਪੀ., ਟਰਮ ਇੰਸ਼ੋਰੈਂਸ ਤੇ ਬਚਤ ਸ਼੍ਰੇਣੀ ਸ਼ਾਮਲ ਹਨ | ਇਹ ਏ.ਯੂ. ਬੈਂਕ ਦੇ ਗਾਹਕਾਂ ਨੂੰ ਇਕ ਛੱਤ ਹੇਠ ਭਰੋਸੇਯੋਗ, ਵਿਆਪਕ ਸੁਰੱਖਿਆ ਤੇ ਲੰਬੇ ਸਮੇਂ ਦੇ ਬੱਚਤ ਹੱਲਾਂ ਤੱਕ ਪਹੁੰਚ ਕਰਨ ਲਈ ਸਮਰੱਥ ਬਣਾਏਗਾ |
ਐਲ.ਆਈ.ਸੀ. ਵਲੋਂ ਏ.ਯੂ. ਸਮਾਲ ਬੈਂਕ ਨਾਲ ਸਮਝੌਤਾ <br/>
ਅਜੀਤ ਡੈਸਕ
16-07-2025