24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਸੰਬੰਧੀ ਸਰਕਾਰ ਵਲੋਂ ਲਿਆਂਦੇ ਬਿੱਲ ਦਾ ਜਥੇਦਾਰ 96 ਕਰੋੜੀ ਵਲੋਂ ਸਵਾਗਤ <br/>

ਅਜੀਤ ਡੈਸਕ 16-07-2025

ਅੰਮਿ੍ਤਸਰ, 15 ਜੁਲਾਈ (ਜਸਵੰਤ ਸਿੰਘ ਜੱਸ)-ਪੰਜਾਬ ਸਰਕਾਰ ਵਲੋਂ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਨੂੰ ਰੋਕਣ ਲਈ ਵੱਖ-ਵੱਖ ਧਰਮਾਂ ਦੇ ਧਾਰਮਿਕ ਗ੍ਰੰਥਾਂ, ਖਾਸ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਬੰਧੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਨੂੰ ਲੈ ਕੇ ਪਾਸ ਕੀਤੇ ਗਏ ਬਿੱਲ ਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਤੇ ਸਰਬੱਤ ਖ਼ਾਲਸਾ ਸੰਮੇਲਨ ਨਾਲ ਸੰਬੰਧਿਤ ਨਾਮਵਰ ਪੰਥਕ ਆਗੂੁਆਂ ਭਾਈ ਮੋਹਕਮ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ ਤੇ ਜਰਨੈਲ ਸਿੰਘ ਸਖੀਰਾ ਨੇ ਵੀ ਸਵਾਗਤ ਕੀਤਾ ਹੈ | ਜਥੇ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਆਏ ਦਿਨ ਹੋ ਰਹੇ ਪਾਵਨ ਸਰੂਪਾਂ, ਧਾਰਮਿਕ ਪੋਥੀਆਂ, ਗੁਰਬਾਣੀ ਗੁਟਕਿਆਂ ਨਾਲ ਛੇੜਛਾੜ ਜਾਂ ਬੇਅਦਬੀ ਵਰਗੀਆਂ ਹੋ ਰਹੀਆਂ ਘਟਨਾਵਾਂ ਨੂੰ ਇਹ ਬਿੱਲ ਐਕਟ ਦੇ ਰੂਪ 'ਚ ਲਾਗੂ ਹੋਣ ਉਪਰੰਤ ਇਨ੍ਹਾਂ ਦੁਖਦ ਘਟਨਾਵਾਂ ਨੂੰ ਠੱਲ ਪਵੇਗੀ ਤੇ ਫਿਰਕਾਪ੍ਰਸਤੀ ਨੂੰ ਰੋਕ ਲੱਗੇਗੀ ਪਰ ਉਨ੍ਹਾਂ ਨਾਲ ਹੀ ਕਿਹਾ ਇਸ ਐਕਟ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਤੇ ਇਹ ਐਕਟ ਕਿਤੇ ਨਿਜੀ ਕਿੜਾਂ ਕੱਢਣ ਦਾ ਰਾਹ ਨਾ ਦਿੰਦਾ ਹੋਵੇ | ਨਿੰਹਗ ਮੁਖੀ ਨੇ ਕਿਹਾ ਕਿ ਜੇ ਬਿੱਲ ਬਨਾਉਣ ਵਾਲਿਆਂ ਦੀ ਸੁਹਿਰਦਤਾ ਤੇ ਮਨਸ਼ਾ ਦਰੁਸਤ ਹੈ ਤਾਂ ਇਸ ਦੇ ਸਿੱਟੇ ਚੰਗੇ ਆਉਣਗੇ | ਉਨ੍ਹਾਂ ਕਿਹਾ ਭਾਵੇਂ ਦੇਰ ਹੀ ਸਹੀ, ਪੰਜਾਬ ਸਰਕਾਰ ਵਲੋਂ ਇਹ ਸਹੀ ਫ਼ੈਸਲਾ ਲਿਆ ਗਿਆ ਹੈ |

ਪਿਛਲੀ ਖ਼ਬਰ ਨਾਬਾਲਗ ਲੜਕੀ 6 ਦਿਨਾਂ ਤੋਂ ਨਹੀਂ ਪਰਤੀ ਘਰ ਅਗਲੀ ਖ਼ਬਰ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਨਿੱਜੀ ਸਕੂਲ ਦੇ ਅਧਿਆਪਕ ਨੂੰ 20 ਸਾਲ ਦੀ ਕੈਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।