28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਜੈਸ਼ੰਕਰ ਵਲੋਂ ਚੀਨ ਦੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ <br/>

ਅਜੀਤ ਡੈਸਕ 15-07-2025

ਬੀਜਿੰਗ, 14 ਜੁਲਾਈ (ਪੀ.ਟੀ.ਆਈ.)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅੱਜ ਬੀਜਿੰਗ 'ਚ ਚੀਨ ਦੇ ਉਪ ਰਾਸ਼ਟਰਪਤੀ ਹਾਨ ਜ਼ੇਂਗ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਭਾਰਤ-ਚੀਨ ਸੰਬੰਧਾਂ 'ਚ ਹਾਲ ਹੀ 'ਚ ਆਏ ਸੁਧਾਰਾਂ ਦਾ ਜ਼ਿਕਰ ਕੀਤਾ | ਜੈਸ਼ੰਕਰ ਨੇ ਚੀਨੀ ਉਪ ਰਾਸ਼ਟਰਪਤੀ ਹਾਨ ਜ਼ੇਂਗ ਨੂੰ ਦੱਸਿਆ ਕਿ ਭਾਰਤ-ਚੀਨ ਸੰਬੰਧਾਂ ਨੂੰ ਲਗਾਤਾਰ ਆਮ ਬਣਾਉਣ ਨਾਲ ਆਪਸੀ ਲਾਭਦਾਇਕ ਨਤੀਜੇ ਨਿਕਲ ਸਕਦੇ ਹਨ ਅਤੇ ਗੁੰਝਲਦਾਰ ਵਿਸ਼ਵ ਦਿ੍ਸ਼ ਨੂੰ ਦੇਖਦੇ ਹੋਏ ਦੋਵਾਂ ਧਿਰਾਂ ਵਿਚਕਾਰ ਵਿਚਾਰਾਂ ਦਾ ਖੁੱਲ੍ਹਾ ਆਦਾਨ-ਪ੍ਰਦਾਨ 'ਬਹੁਤ ਮਹੱਤਵਪੂਰਨ' ਹੈ | ਵਿਦੇਸ਼ ਮੰਤਰੀ ਨੇ ਆਪਣੀ ਦੋ-ਦੇਸ਼ ਯਾਤਰਾ ਦੇ ਦੂਜੇ ਅਤੇ ਆਖਰੀ ਪੜਾਅ 'ਚ ਸਿੰਗਾਪੁਰ ਤੋਂ ਚੀਨੀ ਰਾਜਧਾਨੀ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਜ਼ੇਂਗ ਨਾਲ ਗੱਲਬਾਤ ਕੀਤੀ | ਜੈਸ਼ੰਕਰ ਚੀਨ ਦੇ ਸ਼ਹਿਰ ਤਿਆਨਜਿਨ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਇਕ ਸੰਮੇਲਨ 'ਚ ਸ਼ਾਮਲ ਹੋਣ ਲਈ ਚੀਨ ਦਾ ਦੌਰਾ ਕਰ ਰਹੇ ਹਨ | ਉਨ੍ਹਾਂ ਜ਼ੇਂਗ ਨੂੰ ਦੱਸਿਆ ਕਿ ਭਾਰਤ-ਚੀਨ ਸੰਬੰਧਾਂ ਦਾ ਲਗਾਤਾਰ ਸਾਧਾਰਨਕਰਨ ਆਪਸੀ ਲਾਭਕਾਰੀ ਨਤੀਜੇ ਦੇ ਸਕਦਾ ਹੈ ਅਤੇ ਅਲਮੀ ਪੱਧਰ 'ਤੇ ਦਿਖਾਈ ਦੇ ਰਹੀ ਜਟਿਲ ਤਸਵੀਰ ਦੇ ਮੱਦੇਨਜ਼ਰ ਦੋਵਾਂ ਧਿਰਾਂ ਵਿਚਾਲੇ ਵਿਚਾਰਾਂ ਦਾ ਖੁੱਲ੍ਹਾ ਆਦਾਨ-ਪ੍ਰਦਾਨ ਬਹੁਤ ਮਹੱਤਵਪੂਰਨ ਹੈ | ਵਿਦੇਸ਼ ਮੰਤਰੀ ਨੇ ਸਿੰਗਾਪੁਰ ਤੋਂ ਚੀਨੀ ਰਾਜਧਾਨੀ ਪਹੁੰਚਣ ਤੋਂ ਤੁਰੰਤ ਬਾਅਦ ਆਪਣੀ ਦੋ-ਦੇਸ਼ਾਂ ਦੀ ਯਾਤਰਾ ਦੇ ਦੂਜੇ ਅਤੇ ਆਖਰੀ ਪੜਾਅ ਵਿਚ ਜੇਂਗ ਨਾਲ ਗੱਲਬਾਤ ਕੀਤੀ | ਜੈਸ਼ੰਕਰ ਚੀਨੀ ਸ਼ਹਿਰ ਤਿਆਨਜਿਨ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਇਕ ਸੰਮੇਲਨ 'ਚ ਸ਼ਾਮਿਲ ਹੋਣ ਲਈ ਚੀਨ ਦਾ ਦੌਰਾ ਕਰ ਰਹੇ ਹਨ | 2020 ਵਿਚ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੇ ਨਾਲ ਫ਼ੌਜੀ ਟਕਰਾਅ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸੰਬੰਧਾਂ ਵਿਚ ਭਾਰੀ ਤਣਾਅ ਉਪਰੰਤ ਜੈਸ਼ੰਕਰ ਦੀ ਇਹ ਪਹਿਲੀ ਚੀਨ ਯਾਤਰਾ ਹੈ | ਜੈਸ਼ੰਕਰ ਨੇ ਮੀਟਿੰਗ ਵਿਚ ਆਪਣੀਆਂ ਟੈਲੀਵਿਜ਼ਨ 'ਤੇ ਪ੍ਰਸਾਰਿਤ ਸ਼ੁਰੂਆਤੀ ਟਿੱਪਣੀਆਂ ਵਿਚ ਕਿਹਾ ਕਿ ਸਾਡੇ ਦੁਵੱਲੇ ਸੰਬੰਧ, ਜਿਵੇਂ ਕਿ ਤੁਸੀਂ ਦੱਸਿਆ ਹੈ, ਪਿਛਲੇ ਅਕਤੂਬਰ ਵਿਚ ਪ੍ਰਧਾਨ ਮੰਤਰੀ (ਨਰਿੰਦਰ) ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਕਾਜ਼ਾਨ ਵਿਚ ਹੋਈ ਮੁਲਾਕਾਤ ਤੋਂ ਬਾਅਦ ਲਗਾਤਾਰ ਸੁਧਰ ਰਹੇ ਹਨ | ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਸ ਯਾਤਰਾ ਦÏਰਾਨ ਮੇਰੀਆਂ ਚਰਚਾਵਾਂ ਉਸ ਸਕਾਰਾਤਮਕ ਰਸਤੇ ਨੂੰ ਬਰਕਰਾਰ ਰੱਖਣਗੀਆਂ |

ਪਿਛਲੀ ਖ਼ਬਰ ਬੋਇੰਗ ਜਹਾਜ਼ਾਂ 'ਚ 'ਫਿਉਲ ਸਵਿਚ ਲਾਕਿੰਗ' ਪ੍ਰਣਾਲੀ ਦੀ ਜਾਂਚ ਕੀਤੀ ਜਾਏ-ਡੀ.ਜੀ.ਸੀ.ਏ. <br/> ਅਗਲੀ ਖ਼ਬਰ ਦਿੱਲੀ 'ਚ ਵਿਕਰਮਜੀਤ ਸਿੰਘ ਭਿ੍ਸ਼ਟਾਚਾਰ ਵਿਰੋਧੀ ਸ਼ਾਖਾ ਦੇ ਨਵੇਂ ਮੁਖੀ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।