28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਯੂਕਰੇਨ 'ਤੇ ਜੰਗ ਦਾ ਮਸਲਾ 50 ਦਿਨਾਂ 'ਚ ਹੱਲ ਨਾ ਹੋਇਆ ਤਾਂ ਲਗਾਵਾਂਗੇ ਟੈਰਿਫ਼-ਟਰੰਪ ਦੀ ਰੂਸ ਨੂੰ ਧਮਕੀ

ਅਜੀਤ ਡੈਸਕ 15-07-2025
ਵਾਸ਼ਿੰਗਟਨ, 14 ਜੁਲਾਈ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਯੂਕਰੇਨ 'ਚ ਜੰਗ ਖਤਮ ਕਰਨ ਲਈ 50 ਦਿਨਾਂ ਵਿਚਾਲੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਉਹ ਰੂਸ 'ਤੇ ਟੈਰਿਫ਼ ਲਗਾ ਦੇਣਗੇ | ਟਰੰਪ ਨੇ ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟ ਨਾਲ ਓਵਲ ਦਫ਼ਤਰ 'ਚ ਬੈਠਕ ਦੌਰਾਨ ਇਹ ਐਲਾਨ ਕੀਤਾ | ਟਰੰਪ ਨੇ ਕਿਹਾ ਕਿ ਜੇਕਰ 50 ਦਿਨਾਂ ਵਿਚਾਲੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਅਸੀਂ ਸਖ਼ਤ ਟੈਰਿਫ਼ ਲਗਾਵਾਂਗੇ | ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਟੈਰਿਫ਼ ਕਿਸ ਤਰ੍ਹਾਂ ਲਾਗੂ ਕੀਤੇ ਜਾਣਗੇ | ਟਰੰਪ ਨੇ ਕਿਹਾ ਕਿ ਮੈਂ ਵਪਾਰ ਦਾ ਇਸਤੇਮਾਲ ਕਈ ਚੀਜ਼ਾਂ ਲਈ ਕਰਦਾ ਹਾਂ, ਪਰ ਜੰਗਾਂ ਨਾਲ ਨਜਿੱਠਣ ਲਈ ਇਹ ਬਹੁਤ ਚੰਗਾ ਹੈ |

ਪਿਛਲੀ ਖ਼ਬਰ ਦਿੱਲੀ 'ਚ ਵਿਕਰਮਜੀਤ ਸਿੰਘ ਭਿ੍ਸ਼ਟਾਚਾਰ ਵਿਰੋਧੀ ਸ਼ਾਖਾ ਦੇ ਨਵੇਂ ਮੁਖੀ ਬਣੇ <br/> ਅਗਲੀ ਖ਼ਬਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਉਮਰ ਅਬਦੁੱਲਾ ਕਬਰਿਸਤਾਨ ਦੇ ਦਰਵਾਜ਼ਿਆਂ 'ਤੇ ਚੜ੍ਹੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।