28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਉਮਰ ਅਬਦੁੱਲਾ ਕਬਰਿਸਤਾਨ ਦੇ ਦਰਵਾਜ਼ਿਆਂ 'ਤੇ ਚੜ੍ਹੇ <br/>

ਅਜੀਤ ਡੈਸਕ 15-07-2025

ਸ੍ਰੀਨਗਰ, 14 ਜੁਲਾਈ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਨਕਸ਼ਬੰਦ ਸਾਹਿਬ ਕਬਰਿਸਤਾਨ ਦੇ ਦਰਵਾਜ਼ੇ 'ਤੇ ਚੜ੍ਹਕੇ 1931 'ਚ ਡੋਗਰਾ ਫ਼ੌਜ ਵਲੋਂ ਮਾਰੇ ਗਏ 22 ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ | ਇਸ ਦੌਰਾਨ ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨਾਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਹ ਨਾਟਕੀ ਦਿ੍ਸ਼ ਉਸ ਸਮੇਂ ਸਾਹਮਣੇ ਆਇਆ ਜਦੋਂ ਅਬਦੁੱਲਾ ਅਤੇ ਨੈਸ਼ਨਲ ਕਾਨਫ਼ਰੰਸ ਅਤੇ ਵਿਰੋਧੀ ਪਾਰਟੀਆਂ ਦੇ ਕਈ ਨੇਤਾਵਾਂ ਨੂੰ 13 ਜੁਲਾਈ ਨੂੰ ਸ਼ਹੀਦ ਦਿਵਸ ਮਨਾਉਣ ਲਈ ਕਬਰਿਸਤਾਨ ਜਾਣ ਤੋਂ ਰੋਕਣ ਲਈ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਸੀ | ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਖਾਨਯਾਰ ਕਰਾਸਿੰਗ ਤੋਂ ਸ਼ਹੀਦਾਂ ਦੀ ਯਾਦਗਾਰ ਤੱਕ ਇਕ ਆਟੋਰਿਕਸ਼ਾ ਲੈ ਕੇ ਗਏ ਜਦੋਂਕਿ ਸਿੱਖਿਆ ਮੰਤਰੀ ਸਕੀਨਾ ਇਟੂ ਨੇ ਸਕੂਟਰੀ 'ਤੇ ਸਵਾਰ ਹੋ ਕੇ ਯਾਦਗਾਰ ਤੱਕ ਸਾਰਿਆਂ ਨੂੰ ਹੈਰਾਨ ਕਰ ਦਿੱਤਾ | ਉਮਰ ਨੇ ਆਪਣੇ ਸੋਸ਼ਲ ਮੀਡੀਆ ਮੰਚ 'ਤੇ ਪਾਈ ਇਕ ਪੋਸਟ 'ਚ ਲਿਖਿਆ ਕਿ 13 ਜੁਲਾਈ, 1931 ਦੇ ਸ਼ਹੀਦਾਂ ਦੀਆਂ ਕਬਰਾਂ 'ਤੇ ਆਪਣੀ ਅਕੀਦਤ ਭੇਟ ਕੀਤੀ ਅਤੇ ਫਾਤਿਹਾ ਪੜਿ੍ਹਆ¢ ਅਣਚੁਣੀ ਸਰਕਾਰ ਨੇ ਮੇਰਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ, ਮੈਨੂੰ ਨੌਹੱਟਾ ਚÏਕ ਤੋਂ ਪੈਦਲ ਜਾਣ ਲਈ ਮਜਬੂਰ ਕੀਤਾ | ਉਨ੍ਹਾਂ ਨੇ ਨਕਸ਼ਬੰਦ ਸਾਹਿਬ ਦਰਗਾਹ ਦੇ ਗੇਟ ਨੂੰ ਬੰਦ ਕਰ ਦਿੱਤਾ, ਮੈਨੂੰ ਕੰਧ 'ਤੇ ਚੜ੍ਹਨ ਲਈ ਮਜਬੂਰ ਕੀਤਾ |

ਪਿਛਲੀ ਖ਼ਬਰ ਯੂਕਰੇਨ 'ਤੇ ਜੰਗ ਦਾ ਮਸਲਾ 50 ਦਿਨਾਂ 'ਚ ਹੱਲ ਨਾ ਹੋਇਆ ਤਾਂ ਲਗਾਵਾਂਗੇ ਟੈਰਿਫ਼-ਟਰੰਪ ਦੀ ਰੂਸ ਨੂੰ ਧਮਕੀ ਅਗਲੀ ਖ਼ਬਰ ਸਮੋਸੇ-ਕਚੌੜੀ, ਬਰਗਰ, ਪੀਜ਼ਾ ਆਦਿ 'ਚ ਤੇਲ, ਖੰਡ ਬਾਰੇ ਦਫ਼ਤਰਾਂ 'ਚ ਲੱਗਣਗੇ ਬੋਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।