28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਸਮੋਸੇ-ਕਚੌੜੀ, ਬਰਗਰ, ਪੀਜ਼ਾ ਆਦਿ 'ਚ ਤੇਲ, ਖੰਡ ਬਾਰੇ ਦਫ਼ਤਰਾਂ 'ਚ ਲੱਗਣਗੇ ਬੋਰਡ

ਅਜੀਤ ਡੈਸਕ 15-07-2025
ਨਵੀਂ ਦਿੱਲੀ, 14 ਜੁਲਾਈ (ਏਜੰਸੀ)- ਭਾਰਤ 'ਚ ਤੇਜ਼ੀ ਨਾਲ ਵਧਦੇ ਮੋਟਾਪੇ ਅਤੇ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਇਕ ਨਵੀਂ ਪਹਿਲ ਕੀਤੀ ਹੈ | ਸਿਹਤ ਮੰਤਰਾਲੇ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਮੋਸਾ, ਕਚੌੜੀ , ਫਰੈਂਚ ਫਰਾਈਜ਼, ਬੜਾ ਪਾਵ, ਪੀਜ਼ਾ, ਬਰਗਰ, ਸੋਫ਼ਟ ਡਰਿੰਕਸ, ਗੁਲਾਬ ਜਾਮੁਨ, ਜਲੇਬੀ ਵਰਗੇ ਭਾਰਤੀ ਖਾਣਿਆਂ 'ਚ ਕਿੰਨਾ ਤੇਲ ਤੇ ਖੰਡ ਹੁੰਦੀ ਹੈ, ਇਹ ਆਇਲ ਤੇ ਸ਼ੂਗਰ ਬੋਰਡ ਜ਼ਰੀਏ ਸਾਫ਼ ਸਾਫ਼ ਦੱਸਿਆ ਜਾਏ | ਸਿਹਤ ਮੰਤਰਾਲਾ ਚਾਹੁੰਦਾ ਹੈ ਕਿ ਦਫਤਰਾਂ, ਸਕੂਲਾਂ ਤੇ ਸਰਕਾਰੀ ਸੰਸਥਾਵਾਂ 'ਚ ਖਾਣ ਦੀਆਂ ਵਸਤਾਂ 'ਚ ਲੁਕੇ ਹੋਏ ਤੇਲ ਅਤੇ ਖੰਡ ਦੀ ਮਾਤਰਾ ਦੀ ਜਾਣਕਾਰੀ ਦਿੱਤੀ ਜਾਏ | ਮੰਤਰਾਲੇ ਦੇ ਆਦੇਸ਼ ਅਨੁਸਾਰ ਇਹ ਬੋਰਡ ਕੈਫ਼ੇਟੇਰੀਆ, ਲਾਬੀ, ਮੀਟਿੰਗ ਰੂਮ ਤੇ ਹੋਰ ਜਨਤਕ ਥਾਵਾਂ 'ਤੇ ਲਗਾਏ ਜਾਣ | ਇਸ ਦਾ ਮਕਸਦ ਇਹ ਹੈ ਕਿ ਕਰਮਚਾਰੀ ਤੇ ਆਮ ਨਾਗਰਿਕ ਰੋਜਮਰ੍ਹਾ ਦੀਆਂ ਆਦਤਾਂ ਨੂੰ ਸੁਧਾਰਨ ਅਤੇ ਸਿਹਤਮੰਦ ਖਾਣਾ ਅਪਨਾਉਣ | ਇਸ ਦੇ ਨਾਲ ਹੀ ਮੰਤਰਾਲੇ ਨੇ ਕਿਹਾ ਕਿ ਸਾਰੇ ਵਿਭਾਗ ਆਪਣੇ ਲੈਟਰਹੈਡ, ਲਿਫ਼ਾਫ਼ੇ, ਨੋਟਪੈਡ, ਫੋਲਡਰ ਆਦਿ 'ਤੇ ਵੀ ਸਿਹਤ ਸੰਬੰਧੀ ਸੰਦੇਸ਼ ਛਾਪਣ, ਜਿਵੇਂ 'ਘੱਟ ਤੇਲ, ਘੱਟ ਖੰਡ-ਸਿਹਤ ਲਈ ਚੰਗੀ ਜ਼ਿੰਦਗੀ |' 'ਰੋਜ਼ ਚਲੇਂ ਕੁਝ ਕਦਮ, ਸਿਹਤ ਰਹੇ ਹਰਦਮ |'
ਪਿਛਲੀ ਖ਼ਬਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਉਮਰ ਅਬਦੁੱਲਾ ਕਬਰਿਸਤਾਨ ਦੇ ਦਰਵਾਜ਼ਿਆਂ 'ਤੇ ਚੜ੍ਹੇ <br/> ਅਗਲੀ ਖ਼ਬਰ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਕਰਵਾਏ ਜਾ ਰਹੇ ਨੇ ਕਿੱਤਾ ਮੁਖੀ ਕੋਰਸ : ਡਿਪਟੀ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।