15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਮਾਤਾ ਸੁਖਜਿੰਦਰ ਕੌਰ ਢਿੱਲੋਂ ਮੈਮੋਰੀਅਲ ਸੇਵਾ ਸੁਸਾਇਟੀ ਨੇ ਆਧਾਰ ਕਾਰਡ ਬਣਾਉਣ ਦਾ ਕੈਂਪ ਲਗਾਇਆ

ਅਜੀਤ ਡੈਸਕ 06-12-2025
ਸਾਦਿਕ, 5 ਦਸੰਬਰ (ਆਰ.ਐਸ.ਧੁੰਨਾ)-ਮਾਤਾ ਸੁਖਜਿੰਦਰ ਕੌਰ ਢਿੱਲੋਂ ਮੈਮੋਰੀਅਲ ਸੇਵਾ ਸੁਸਾਇਟੀ ਸਾਦਿਕ ਵਲੋਂ ਇੰਡਸਇੰਡ ਬੈਂਕ ਫ਼ਰੀਦਕੋਟ ਦੇ ਸਹਿਯੋਗ ਨਾਲ ਵਿਸ਼ਵਕਰਮਾ ਭਵਨ ਸਾਦਿਕ ਵਿਖੇ ਆਧਾਰ ਕਾਰਡ ਬਣਾਉਣ ਲਈ ਲਗਾਏ ਗਏ ਤਿੰਨ ਦਿਨਾਂ ਕੈਂਪ ਵਿਚ ਨਿਰਮਲਾ ਰਾਣੀ ਅਤੇ ਗੁਰਮੀਤ ਸਿੰਘ ਦੋਵੇਂ ਬੈਂਕ ਕਰਮਚਾਰੀਆਂ ਨੇ ਕੈਂਪ ਵਿਚ ਆਏ ਕਰੀਬ 110 ਲਾਭਪਾਤਰੀਆਂ ਦੇ ਨਵੇਂ ਆਧਾਰ ਕਾਰਡ ਬਣਾਉਣ, ਨਾਂਅ, ਪਤਾ, ਫ਼ੋਟੋ, ਮੋਬਾਇਲ ਨੰਬਰ ਆਦਿ ਬਦਲਣ ਦੀ ਸੇਵਾ ਨਿਭਾਈ | ਕੈਂਪ ਦੀ ਸਮਾਪਤੀ 'ਤੇ ਰਾਜ ਕੁਮਾਰ ਬਾਂਸਲ ਬਰਾਂਚ ਮੈਨੇਜਰ ਫ਼ਰੀਦਕੋਟ, ਗੁਰਚੰਦ ਸਿੰਘ ਮੁਮਾਰਾ ਸਰਪ੍ਰਸਤ ਰਾਮਗੜ੍ਹੀਆ ਸਭਾ, ਰਾਜ ਕੁਮਾਰ ਮਰਾੜ੍ਹ, ਸੁਖਰਾਜ ਸਿੰਘ ਕਿੰਗਰਾ, ਹਰਜੀਤ ਸਿੰਘ ਆਦਿ ਮੰਚ 'ਤੇ ਬਿਰਾਜਮਾਨ ਸਨ | ਇਸ ਮੌਕੇ ਬਰਾਂਚ ਮੈਨੇਜਰ ਰਾਜ ਕੁਮਾਰ ਬਾਂਸਲ ਨੇ ਕਿਹਾ ਕਿ ਅੱਜ ਦੇ ਤੇਜ਼ ਤਰਾਰ ਯੁੱਗ ਵਿਚ ਆਪਣੀ ਸ਼ਨਾਖ਼ਤ ਲਈ ਅਧਾਰ ਕਾਰਡ ਆਪਣੇ ਕੋਲ ਰੱਖੋ ਕਿਉਂਕਿ ਤੁਹਾਡੀ ਪਛਾਣ ਲਈ ਅਧਾਰ ਕਾਰਡ ਦੀ ਬਹੁਤ ਅਹਿਮੀਅਤ ਹੈ ਅਤੇ ਇਸ ਦੀ ਦੁਰਵਰਤੋਂ ਤੋਂ ਬਚਣ ਲਈ ਕਿਸੇ ਨੂੰ ਬਿਨਾਂ ਜ਼ਰੂਰਤ ਤੋਂ ਆਪਣਾ ਅਧਾਰ ਕਾਰਡ ਨਾ ਦਿਓ | ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਪਿ੍ਤਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਤਿੰਨ ਦਿਨਾਂ ਇਸ ਕੈਂਪ ਦੌਰਾਨ ਲੋਕਾਂ ਦੀ ਖੱਜਲ ਖੁਆਰੀ ਬਚੀ ਹੈ ਤੇ ਉਨ੍ਹਾਂ ਥੋੜੇ ਸਮੇਂ ਵਿਚ ਆਪਣਾ ਕੰਮ ਕਰਵਾਇਆ ਹੈ | ਇਸ ਕੈਂਪ ਦੀ ਰਸਮੀਂ ਸ਼ੁਰੂਆਤ ਸਾਦਿਕ ਦੇ ਸਰਪੰਚ ਡਾ. ਦੀਸ਼ਾ ਸਿੰਘ ਨੇ ਕੀਤੀ ਸੀ | ਅਖੀਰ 'ਚ ਆਏ ਹੋਏ ਮਹਿਮਾਨਾਂ ਤੇ ਚੋਣਵੇਂ ਪੱਤਰਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਫ਼ੁਲਵਿੰਦਰ ਸਿੰਘ ਮੱਕੜ, ਗੁਰਮੀਤ ਸਿੰਘ ਕਲਸੀ ਪ੍ਰਧਾਨ ਰਾਮਗੜ੍ਹੀਆ ਸਭਾ, ਬਿੱਟੂ ਗਿਰਧਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੇਵਾ ਮੁਕਤ ਲੈਕਚਰਾਰ ਕੁਲਦੀਪ ਸਿੰਘ ਮਨੇਸ ਚੜੇਵਾਨ ਨਮਿਤ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੂਰਘੁਰੀ 'ਚ ਜਗਸੀਰ ਸਿੰਘ ਨੇ ਟਰੈਕ ਸੂਟ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।