15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੂਰਘੁਰੀ 'ਚ ਜਗਸੀਰ ਸਿੰਘ ਨੇ ਟਰੈਕ ਸੂਟ ਵੰਡੇ

ਅਜੀਤ ਡੈਸਕ 06-12-2025
ਜੈਤੋ, 5 ਦਸੰਬਰ (ਗੁਰਮੀਤਪਾਲ ਰੋੜੀਕਪੂਰਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੂਰਘੁਰੀ ਵਿਖ ਪਿੰਡ ਦੇ ਦਾਨੀ ਸੱਜਣ ਜਗਸੀਰ ਸਿੰਘ ਵਲੋਂ ਫ਼ੁੱਟਬਾਲ ਦੇ ਖਿਡਾਰੀ ਬੱਚਿਆਂ ਨੂੰ ਟਰੈਕ ਸੂਟ ਵੰਡੇ ਗਏ | ਦੱਸਣਯੋਗ ਹੈ ਕਿ ਇਸ ਸਕੂਲ ਦੇ ਖਿਡਾਰੀਆਂ ਦੀ ਰਹਿਨੁਮਾਈ ਵਿਚ ਬਲਾਕ ਜੈਤੋ ਦੇ ਬੱਚੇ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਸਟੇਟ ਪੱਧਰ 'ਤੇ ਜ਼ਿਲ੍ਹਾ ਫ਼ਰੀਦਕੋਟ ਦੀ ਫੁੱਟਬਾਲ ਟੀਮ ਵਜੋਂ ਨੁਮਾਇੰਦਗੀ ਕਰ ਰਹੀ ਹੈ | ਬੱਚਿਆਂ ਦੀ ਹੌਂਸਲਾ ਅਫਜ਼ਾਈ ਲਈ ਜਗਸੀਰ ਸਿੰਘ ਨੇ ਜਿੱਥੇ ਬੱਚਿਆਂ ਨੂੰ ਟਰੈਕ ਸੂਟ ਭੇਟ ਕੀਤੇ, ਉਥੇ ਸਮੂਹ ਸਟਾਫ਼ ਤੇ ਵਿਸ਼ੇਸ਼ ਤੌਰ 'ਤੇ ਫੁੱਟਬਾਲ ਟੀਮ ਕੋਚ ਨਰਿੰਦਰਜੀਤ ਸਿੰਘ ਤੇ ਹਰਭਜਨ ਸਿੰਘ ਦਾ ਧੰਨਵਾਦ ਕੀਤਾ | ਇਸ ਮੌਕੇ ਇਕੱਤਰ ਪਤਵੰਤੇ ਸੱਜਣਾਂ, ਸਕੂਲ ਮੈਨੇਜਮੈਂਟ ਕਮੇਟੀ ਤੇ ਸਟਾਫ ਵਲੋਂ ਜਗਸੀਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਚੇਅਰਮੈਨ ਪ੍ਰਗਟ ਸਿੰਘ ਨੇ ਦਾਨੀ ਸੱਜਣ ਦਾ ਧੰਨਵਾਦ ਕੀਤਾ | ਮੁੱਖ ਅਧਿਆਪਕਾ ਮਨਪ੍ਰੀਤ ਕੌਰ ਨੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਸਹਿਯੋਗ ਦੀ ਮੰਗ ਕੀਤੀ | ਇਸ ਮੌਕੇ ਸੈਂਟਰ ਮੁੱਖ ਅਧਿਆਪਕ ਰਣਜੀਤ ਸਿੰਘ, ਜਸਵੀਰ ਸਿੰਘ ਬਰਾੜ, ਗੁਰਪ੍ਰੀਤ ਕੌਰ, ਮਨਦੀਪ ਸਿੰਘ, ਸੰਤੋਸ਼ ਰਾਣੀ, ਸਰਪੰਚ ਗੁਰਵਿੰਦਰ ਕੌਰ ਬਰਾੜ ਪਤਨੀ ਡਾ. ਕੁਲਦੀਪ ਸਿੰਘ, ਬਲਤੇਜ ਸਿੰਘ ਸਾਬਕਾ ਸਰਪੰਚ, ਗੁਰਜਿੰਦਰ ਸਿੰਘ ਗਿੱਲ ਸਿੱਖਿਆ ਮਾਹਿਰ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਮਨਦੀਪ ਕੌਰ, ਹਰਜੀਤ ਕੌਰ, ਡਾ. ਗੋਰਾ ਸਿੰਘ, ਗੁਰਤੇਜ ਸਿੰਘ, ਨੀਲਾ ਸਿੰਘ ਸੰਧੂ, ਤਲਵਿੰਦਰ ਸਿੰਘ, ਵਕੀਲ ਸਿੰਘ ਅਤੇ ਜਸਪ੍ਰੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ ਸੁਖਜਿੰਦਰ ਕੌਰ ਢਿੱਲੋਂ ਮੈਮੋਰੀਅਲ ਸੇਵਾ ਸੁਸਾਇਟੀ ਨੇ ਆਧਾਰ ਕਾਰਡ ਬਣਾਉਣ ਦਾ ਕੈਂਪ ਲਗਾਇਆ ਅਗਲੀ ਖ਼ਬਰ ਮਾਤਾ ਅਮਰ ਕੌਰ ਚੈਰੀਟੇਬਲ ਹਸਪਤਾਲ ਵਿਖੇ ਅੱਖਾਂ ਦਾ ਮੁਫ਼ਤ ਲੈਂਜ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।