ਸਾਦਿਕ, 3 ਦਸੰਬਰ (ਆਰ.ਐਸ.ਧੁੰਨਾ)-ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਮਿਡ-ਡੇ ਮੀਲ ਬੀਬੀਆਂ ਦੇ ਖਾਣਾ ਬਣਾਉਣ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ ਜਿਸ 'ਚ ਸੈਂਟਰ ਸਾਦਿਕ ਦੇ ਸਕੂਲਾਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ 'ਚ ਦੀਪ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਮਿਡ-ਡੇ ਮੀਲ ਵਰਕਰਾਂ ਨੇ ਪਹਿਲਾ, ਮਾਨੀ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੇ ਦੂਸਰਾ ਤੇ ਸੈਂਟਰ ਨਵਾਂ ਕਿਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੇ ਤੀਸਰਾ ਸਥਾਨ ਹਾਸਿਲ ਕੀਤਾ | ਇਸ ਮੌਕੇ ਜਗਤਾਰ ਸਿੰਘ ਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ-1 ਨੇ ਦੱਸਿਆ ਕਿ ਬਲਾਕ ਫ਼ਰੀਦਕੋਟ -1 ਦੇ ਵੱਖ-ਵੱਖ ਸੈਂਟਰਾਂ ਦੇ ਸਕੂਲਾਂ ਦੀਆਂ ਮਿਡ-ਡੇ ਮੀਲ ਬੀਬੀਆਂ ਦੇ ਖਾਣਾ ਬਣਾਉਣ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਦੀ ਲੜੀ ਤਹਿਤ ਅੱਜ ਸੈਂਟਰ ਸਾਦਿਕ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਮਿਡ-ਡੇ ਮੀਲ ਇੰਚਾਰਜ ਆਸ਼ਾ ਰਾਣੀ ਨੇ ਕਿਹਾ ਕਿ ਸਾਰੇ ਸਕੂਲਾਂ ਦੇ ਅਧਿਆਪਕ ਅਤੇ ਮਿਡ ਡੇ ਮੀਲ ਦੇ ਇੰਚਾਰਜ ਬੱਚਿਆਂ ਦੀ ਸਿਹਤ ਦਾ ਪੂਰਾ ਧਿਆਨ ਰੱਖਦੇ ਹਨ ਤੇ ਹਰ ਰੋਜ਼ ਤਾਜ਼ਾ ਖਾਣਾ, ਸਾਫ ਸੁਥਰਾ ਤੇ ਵਧੀਆ ਗੁਣਵੱਤਾ ਦੇ ਮਸਾਲੇ ਖਾਣਾ ਬਣਾਉਣ ਵਾਲੀਆਂ ਬੀਬੀਆਂ ਨੂੰ ਦਿੱਤੇ ਜਾਂਦੇ ਹਨ ਤਾਂ ਜੋ ਬੱਚਿਆਂ ਦੇ ਖਾਣੇ ਵਿਚ ਕੋਈ ਕਮੀ ਨਾ ਰਹੇ | ਇਸ ਮੌਕੇ ਕੇ.ਆਰ.ਮਠਾੜੂ ਅਤੇ ਜਗਤਾਰ ਸਿੰਘ ਮਾਨ ਬੀ ਪੀ ਈ ਓ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ | ਇਸ ਮੌਕੇ ਮਨਜੀਤ ਕੌਰ ਹੈੱਡ ਟੀਚਰ ਮਾਨੀ ਸਿੰਘ ਵਾਲਾ, ਸੁਖਵਿੰਦਰ ਸਿੰਘ ਸੁੱਖੀ ਈ ਟੀ ਟੀ ਅਧਿਆਪਕ, ਸੁਖਜੀਤ ਸਿੰਘ ਬਲਾਕ ਸਪੋਰਟਸ ਅਫ਼ਸਰ, ਬਿਸ਼ਪ, ਮੁਕੇਸ਼ ਕੁਮਾਰ, ਸੋਨੀਆ ਗੁਪਤਾ, ਸੋਨੀਆ ਸਿੰਪੂ ਆਦਿ ਹਾਜ਼ਰ ਸਨ |