29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਡਾ. ਪੁਸ਼ਪਿੰਦਰ ਸਿੰਘ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ

ਅਜੀਤ ਡੈਸਕ 21-11-2025
ਸ੍ਰੀ ਮੁਕਤਸਰ ਸਾਹਿਬ, 20 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸ ਵਿਭਾਗ ਦੇ ਮੁਖੀ ਤੇ ਟਰੈਫਿਕ ਤੇ ਰੋਡ ਸੇਫਟੀ ਕਾਲਜ ਕਮੇਟੀ ਕਨਵੀਨਰ ਡਾ. ਪੁਸ਼ਪਿੰਦਰ ਸਿੰਘ ਨੂੰ ਸਪੈਸ਼ਲ ਡੀ.ਜੀ.ਪੀ. ਟਰੈਫਿਕ ਤੇ ਸੜਕ ਸੁਰੱਖਿਆ ਪੰਜਾਬ (ਚੰਡੀਗੜ੍ਹ) ਅਮਰਦੀਪ ਸਿੰਘ ਰਾਏ ਆਈ.ਪੀ.ਐਸ. ਵਲੋਂ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ 'ਚ ਡੀ.ਐਸ.ਪੀ. ਅਮਨਦੀਪ ਸਿੰਘ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਡਾ. ਪੁਸ਼ਪਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਉਪਲੱਬਧੀ ਲਈ ਉਨ੍ਹਾਂ ਨੂੰ ਕਾਲਜ ਪਿ੍ੰਸੀਪਲ ਡਾ. ਜਯੋਤਸਨਾ ਤੇ ਵਾਈਸ ਪਿ੍ੰਸੀਪਲ ਜਗਨਦੀਪ ਕੁਮਾਰ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਡਾ. ਪੁਸ਼ਪਿੰਦਰ ਸਿੰਘ ਨੂੰ ਵਧਾਈ ਦਿੱਤੀ ਗਈ ਤੇ ਪੁਲਿਸ ਪ੍ਰਸਾਸ਼ਨ ਦਾ ਧੰਨਵਾਦ ਕੀਤਾ | ਕਾਲਜ ਵਿਚ ਹਰ ਸਾਲ ਵਿਦਿਆਰਥੀਆਂ ਨੂੰ ਟਰੈਫ਼ਿਕ ਤੇ ਰੋਡ ਸੇਫਟੀ ਦੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਏ ਜਾਂਦੇ ਸਨ | ਹਰਮੰਦਰ ਸਿੰਘ ਇੰਸਪੈਕਟਰ ਐਜੂਕੇਸ਼ਨ ਸੈੱਲ, ਬਲੌਰ ਸਿੰਘ ਹੌਲਦਾਰ ਤੇ ਜਸਪ੍ਰੀਤ ਸਿੰਘ ਛਾਬੜਾ ਵਲੋਂ ਵੀ ਡਾ. ਪੁਸ਼ਪਿੰਦਰ ਸਿੰਘ ਨੂੰ ਵਧਾਈ ਦਿੱਤੀ ਗਈ |
ਪਿਛਲੀ ਖ਼ਬਰ ਵਿਜ਼ਡਮ ਵਰਲਡ ਸਕੂਲ ਵਿਖੇ ਬਾਲ ਦਿਵਸ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਓਪਨ ਜਿੰਮ ਦੀ ਮੰਗ ਨੂੰ ਪੂਰਾ ਕਰਨ 'ਤੇ ਰੰਨਰ ਕਲੱਬ ਨੇ ਡੀ.ਸੀ. ਦਾ ਧੰਨਵਾਦ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।