ਸ੍ਰੀ ਮੁਕਤਸਰ ਸਾਹਿਬ, 20 ਨਵੰਬਰ (ਰਣਜੀਤ ਸਿੰਘ ਢਿੱਲੋਂ)-ਰੰਨਰ ਕਲੱਬ ਸ੍ਰੀ ਮੁਕਤਸਰ ਸਾਹਿਬ ਦੀ ਅਹਿਮ ਮੀਟਿੰਗ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ | ਮੀਟਿੰਗ 'ਚ ਕਲੱਬ ਦੇ ਸਮੂਹ ਮੇਂਬਰਾਂ ਵਲੋਂ ਅਭੀਜੀਤ ਕਪਲਿਸ਼ ਡਿਪਟੀ ਕਮਿਸ਼ਨਰ ਦਾ ਸਟੇਡੀਅਮ ਵਿਖ਼ੇ ਬਹੁਤ ਸਮੇਂ ਤੋਂ ਲਟਕ ਰਹੀ ਓਪਨ ਜਿੰਮ ਦੀ ਮੰਗ ਨੂੰ ਪੂਰਾ ਕਰਨ ਸਬੰਧੀ ਧੰਨਵਾਦ ਕੀਤਾ | ਇਸ ਤੋਂ ਇਲਾਵਾ ਅਨੰਤਬੀਰ ਕੌਰ ਬਰਾੜ ਜ਼ਿਲ੍ਹਾ ਖ਼ੇਡ ਅਫ਼ਸਰ ਤੇ ਜਗਮੋਹਨ ਸਿੰਘ ਮਾਨ ਜ਼ਿਲ੍ਹਾ ਭਲਾਈ ਅਫ਼ਸਰ ਦਾ ਵੀ ਸਹਿਯੋਗ ਦੇਣ ਸਬੰਧੀ ਧੰਨਵਾਦ ਕੀਤਾ | ਮੀਟਿੰਗ 'ਚ ਪਰਮਵੀਰ ਸਿੰਘ ਭੰਡਾਰੀ, ਭੁਪਿੰਦਰ ਸਿੰਘ ਬੰਟੀ ਸੁਪਰਡੈਂਟ ਡੀ.ਸੀ. ਦਫਤਰ, ਪਵਨ ਕੁਮਾਰ ਪਟਵਾਰੀ, ਸਿਕੰਦਰ ਸਿੰਘ ਪਟਵਾਰੀ, ਬਸੰਤ ਸਿੰਘ ਭੁੱਲਰ, ਥਾਣੇਦਾਰ ਆਦਿਤਿਆਂ, ਸੰਦੀਪ ਸਿੰਘ, ਕਰਨਵੀਰ ਵਿਰਕ, ਸੁਖਮੰਦਰ ਸਿੰਘ ਭੁੱਲਰ, ਰਾਜਨ, ਗੁਰਜੀਤ ਸਿੰਘ ਗੋਲਡੀ, ਗੁਰਦਰਸ਼ਨ ਸਿੰਘ ਢਿੱਲੋਂ ਰਿਟਾ: ਤਹਿਸੀਲਦਾਰ, ਡਾ. ਹਰਦੀਪ, ਇਮਰਾਨ ਖਾਨ, ਸ੍ਰੀ ਖੁਸ਼ਵਾਂ, ਜਨਰਲ ਮੈਨੇਜਰ ਸੇਤੀਆ ਸਿੰਥੈਟਿਕ ਮਿੱਲ, ਭੁਪਿੰਦਰ ਸਿੰਘ ਨੰਬਰਦਾਰ, ਵਿਕਰਮ ਸਿੰਘ ਪੰਜਾਬ ਪੁਲਿਸ, ਸੋਨੂੰ (ਹੋਟਲ ਚਾਵਲਾ) ਤੇ ਖਿਡਾਰੀ ਹਾਜ਼ਰ ਸਨ |