29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵਿਜ਼ਡਮ ਵਰਲਡ ਸਕੂਲ ਵਿਖੇ ਬਾਲ ਦਿਵਸ ਨੂੰ ਸਮਰਪਿਤ ਸਮਾਗਮ

ਅਜੀਤ ਡੈਸਕ 21-11-2025
ਸ੍ਰੀ ਮੁਕਤਸਰ ਸਾਹਿਬ, 20 ਨਵੰਬਰ (ਰਣਜੀਤ ਸਿੰਘ ਢਿੱਲੋਂ)-ਵਿਜ਼ਡਮ ਵਰਲਡ ਸਕੂਲ ਥਾਂਦੇਵਾਲਾ ਵਿਚ ਬਾਲ ਦਿਵਸ ਮਨਾਇਆ ਗਿਆ | ਸਾਰੇ ਪ੍ਰੋਗਰਾਮ ਸਕੂਲ ਦੇ ਚੇਅਰਮੈਨ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ | ਕਿੰਡਰਗਾਰਟਨ ਸੈਕਸ਼ਨ ਵਿਚ ਬੱਚਿਆਂ ਲਈ ਖ਼ਾਸ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ | ਨੰਨੇ-ਮੁੰਨੇ ਬੱਚੇ ਪੰਜਾਬਣ, ਪੁਲਿਸਮੈਨ, ਪਿ੍ੰਸੇਸ, ਸਿਪਾਹੀ, ਬਿੱਲੀ ਤੇ ਹੋਰ ਕਈ ਸੁੰਦਰ ਕਿਰਦਾਰਾਂ ਦੇ ਰੂਪ ਵਿਚ ਸਜੇ ਹੋਏ ਸਟੇਜ 'ਤੇ ਆਏ ਤੇ ਆਪਣੀ ਪੇਸ਼ਕਾਰੀ ਕੀਤੀ | ਕਲਾਸ 1 ਤੋਂ 5 ਤੱਕ ਦੇ ਬੱਚਿਆਂ ਨੇ ਸਭ ਤੋਂ ਪਹਿਲਾਂ ਬੱਚਿਆਂ ਨੇ ਮਨੋਰੰਜਕ ਫ਼ਿਲਮ ਦੇਖੀ | ਸੀਨੀਅਰ ਸੈਕਸ਼ਨ (ਕਲਾਸ 6 ਤੋਂ 12 ਤੱਕ) ਵਿਚ ਵਿਦਿਆਰਥੀਆਂ ਲਈ ਵੱਖ-ਵੱਖ ਖੇਡਾਂ ਤੇ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ 'ਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਦਿਨ ਦਾ ਆਨੰਦ ਮਾਣਿਆਂ | ਸਕੂਲ ਵਿਚ ਬਾਲ ਦਿਵਸ ਥੀਮ ਉੱਤੇ ਇੰਟਰ ਹਾਉਸ ਬੋਰਡ ਡੇਕੋਰੇਸ਼ਨ ਮੁਕਾਬਲਾ ਵੀ ਕਰਵਾਇਆ ਗਿਆ ਜਿਸ 'ਚ ਜਿਹਲਮ ਹਾਊਸ, ਰਾਵੀ ਹਾਊਸ, ਸਤਲੁਜ ਹਾਊਸ ਤੇ ਬਿਆਸ ਹਾਊਸ ਨੇ ਸੁੰਦਰ ਤੇ ਰਚਨਾਤਮਕ ਬੋਰਡ ਤਿਆਰ ਕਰਕੇ ਆਪਣੀ ਕਲਾਤਮਕ ਯੋਗਤਾ ਦਾ ਪ੍ਰਦਰਸ਼ਨ ਕੀਤਾ | ਇਸ ਹਾਊਸ ਇੰਚਾਰਜ ਮਨਜੀਤ ਕੌਰ, ਨਿਸ਼ੂ, ਹਰਮਨਜੀਤ ਕੌਰ ਅਤੇ ਨਿਸ਼ਠਾ ਨੇ ਭੂਮਿਕਾ ਨਿਭਾਈ | ਇਹ ਸਾਰਾ ਸਮਾਗਮ ਪਿ੍ੰਸੀਪਲ ਸੁਮਨ ਰਾਣੀ, ਵਾਇਸ ਪਿ੍ੰਸੀਪਲ ਸੋਨੀਆ ਅਤੇ ਕੋਆਰਡੀਨੇਟਰ ਪੁਨਮ ਸ਼ਰਮਾ ਦੀ ਰਹਿਨੁਮਾਈ ਤੇ ਦੇਖ-ਰੇਖ ਹੇਠ ਬਹੁਤ ਹੀ ਸੁਚੱਜੇ ਢੰਗ ਨਾਲ ਸਮਾਪਤ ਹੋਇਆ |
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ 'ਤੇ ਸੁਣਵਾਈ ਅੱਜ ਅਗਲੀ ਖ਼ਬਰ ਡਾ. ਪੁਸ਼ਪਿੰਦਰ ਸਿੰਘ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।