ਸ੍ਰੀ ਮੁਕਤਸਰ ਸਾਹਿਬ, 20 ਨਵੰਬਰ (ਰਣਜੀਤ ਸਿੰਘ ਢਿੱਲੋਂ)-ਬਾਵਾ ਨਿਹਾਲ ਸਿੰਘ ਗਰੁੱਪ ਆਫ ਇੰਸਟੀਟਿਊਟ 'ਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅੰਤਰ-ਸਕੂਲ ਯੁਵਕ ਮੇਲਾ ਕਰਵਾਇਆ ਗਿਆ | ਯੁਵਕ ਮੇਲੇ ਦੌਰਾਨ ਨੈਤਿਕ ਸਿੱਖਿਆ ਦੇ ਇਮਤਿਹਾਨ 'ਚ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਦੇ ਨਾਲ-ਨਾਲ ਦਸਤਾਰ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ 'ਚ ਸੇਂਟ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਨੈਤਿਕ ਸਿੱਖਿਆ ਮੁਕਾਬਲਾ 'ਚ ਪੁਜੀਸ਼ਨ ਹਾਸਿਲ ਕਰਨ ਵਾਲੇ ਬੱਚਿਆਂ 'ਚ ਦੂਜਾ ਸਥਾਨ ਅਕਾਸ਼ਦੀਪ ਕੌਰ ਪੁੱਤਰੀ ਗੁਰਬਖ਼ਸ਼ ਸਿੰਘ, ਚੌਥਾ ਸਥਾਨ ਸੁਖਮਨਦੀਪ ਕੌਰ ਪੁੱਤਰੀ ਗੁਰਬਖ਼ਸ਼ ਸਿੰਘ, ਅੱਠਵਾਂ ਸਥਾਨ ਨਵਨੀਤ ਕੌਰ ਪੁੱਤਰੀ ਦਲਜੀਤ ਸਿੰਘ, 15ਵਾਂ ਸਥਾਨ ਜੈਸਮਿਨ ਕੌਰ ਪੁੱਤਰੀ ਹਰਪ੍ਰੀਤ ਸਿੰਘ, 21ਵਾਂ ਸਥਾਨ ਗੁਰਮਨਪ੍ਰੀਤ ਕੌਰ ਪੁੱਤਰੀ ਸਵਰਨ ਸਿੰਘ ਨੇ ਹਾਸਿਲ ਕੀਤਾ | ਜਦ ਕਿ ਦਸਤਾਰ ਮੁਕਾਬਲੇ 'ਚ ਪਹਿਲਾ ਸਥਾਨ ਕੁਲਵਿੰਦਰ ਸਿੰਘ ਪੁੱਤਰੀ ਜਸਵਿੰਦਰ ਸਿੰਘ, ਪਹਿਲਾ ਸਥਾਨ ਜੂਨੀਅਰ ਵਰਗ, ਹਰਮਨਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਪ੍ਰਾਪਤ ਕੀਤਾ | ਇਸ ਤਰ੍ਹਾਂ ਇਸ ਯੁਵਕ ਮੇਲੇ ਵਿਚ ਸੇਂਟ ਫ਼ਰੀਦਕੋਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਦੇ ਬੱਚਿਆਂ ਨੇ ਬਹੁਤ ਵਧੀਆ ਪ੍ਰਾਪਤੀਆਂ ਕੀਤੀਆਂ | ਇਸ ਮੌਕੇ ਸਕੂਲ ਦੇ ਚੇਅਰਮੈਨ ਸੂਰਜ ਸਿੰਘ ਬਰਾੜ, ਡਾਇਰੈਕਟਰ ਪਰਮਜੀਤ ਕੌਰ ਬਰਾੜ ਤੇ ਪਿ੍ੰਸੀਪਲ ਜੋਗਿੰਦਰ ਤਨੇਜਾ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਚਮਕਦੇ ਭਵਿੱਖ ਦੀ ਕਾਮਨਾ ਕੀਤੀ |