ਸ੍ਰੀ ਮੁਕਤਸਰ ਸਾਹਿਬ, 20 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ ਦੇ ਪ੍ਰਸਿੱਧ ਗਾਇਕ ਨਿਰਮਲ ਨਿੰਮਾ ਮਾਣਕ ਪਿਛਲੇ ਦਿਨੀਂ ਸਦੀਂਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਦਿਹਾਂਤ 'ਤੇ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਹਰਦੇਵ ਸੁਰੀਲਾ, ਉੱਘੇ ਲੋਕ ਗਾਇਕ ਬਾਈ ਭੋਲਾ ਯਮਲਾ, ਉਭਰਦੇ ਨੌਜਵਾਨ ਗੀਤਕਾਰ ਤੇ ਗਾਇਕ ਸੁਖਰਾਜ ਬਰਕੰਦੀ, ਸਾਗਰ ਮੁਕਤਸਰੀ, ਗੁਲਾਬ ਸਿੰਘ ਭੁੱਟੀਵਾਲਾ ਤੇ ਗੀਤਕਾਰ ਦਲਬੀਰ ਢਿੱਲੋਂ ਨੇ ਨਿਰਮਲ ਨਿੰਮਾ ਦੇ ਬੇਵਕਤ ਸਦੀਂਵੀ ਵਿਛੋੜੇ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ |