30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬਾਬਾ ਫ਼ਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਦੀ ਲਾਅ ਫ਼ੈਸਟ 'ਚ ਝੰਡੀ

ਅਜੀਤ ਡੈਸਕ 21-11-2025
ਫ਼ਰੀਦਕੋਟ, 20 ਨਵੰਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਬਾਬਾ ਫ਼ਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਸੈਂਟਰਲ ਯੂਨੀਵਰਸਿਟੀ ਬਠਿੰਡਾ 'ਚ ਕਰਵਾਏ ਗਏ ਲਾਅ ਫ਼ੈਸਟ 'ਚ ਭਾਗ ਲਿਆ | ਇਸ ਦੌਰਾਨ ਡਿਬੇਟ 'ਚੋਂ ਨਾਜ਼ਮੀਨ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਯੂਥ ਪਾਰਲੀਮੈਂਟ 'ਚ ਜਸਕੀਰਤ ਸਿੰਘ ਟਾਪ ਫ਼ਾਈਵ ਵਿਚ ਰਿਹਾ | ਕ੍ਰਾਇਮ ਸੀਨ 'ਚੋਂ ਰਾਬੀਆ ਮਿੱਤਲ, ਦੀਆ, ਜਸ਼ਨਦੀਪ ਸਿੰਘ, ਜਸ਼ਨਪ੍ਰੀਤ ਕੌਰ ਦੀ ਟੀਮ ਪਹਿਲੇ ਤੇ ਅਵਿਕਾਸ਼ ਸਿੰਘ, ਐਸ਼ਵੀਰ ਸਿੰਘ, ਏਕਮਜੋਤ ਸਿੰਘ, ਮਾਲਟੇਕ ਸਿੰਘ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ | ਮਿਸਟਰੀ ਚੇਜ਼ 'ਚੋਂ ਪ੍ਰਾਚੀ ਸ਼ਰਮਾ, ਆਦਿੱਤਿਆ ਗਰਗ, ਕੈਥਰੀਨ, ਅਨੰਨਿਆ ਦੀ ਟੀਮ ਨੇ ਦੂਜਾ ਤੇ ਦੇਸ਼ਵੀਰ ਸਿੰਘ, ਪਿ੍ਯੰਕਾ, ਅਲੀਸ਼ਾ, ਖੁਸ਼ਨੂਰ ਕੌਰ, ਪਿੰਕੀ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ | ਪ੍ਰੋਗਰਾਮ ਦੇ ਅੰਤ 'ਚ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਦੇ ਕਾਲਜ ਵਿਖੇ ਪਹੁੰਚਣ 'ਤੇ ਕਾਲਜ ਦੇ ਪਿ੍ੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ | ਉਨ੍ਹਾਂ ਇਸ ਮੁਕਾਬਲੇ ਦੀ ਤਿਆਰੀ ਕਰਵਾਉਣ ਵਾਲੇ ਅਸਿਸਟੈਂਟ ਪ੍ਰੋਫ਼ੈਸਰ ਮਿਸ. ਮਨਪ੍ਰੀਤ ਕੌਰ, ਮਿਸ. ਹਰਬੰਸ ਜੱਸੀ ਤੇ ਮਿਸ. ਪਰਵਿੰਦਰ ਕੌਰ ਨੂੰ ਵੀ ਵਧਾਈਆਂ ਦਿੱਤੀਆਂ ਜਿਨ੍ਹਾਂ ਨੇ ਸਖਤ ਮਿਹਨਤ ਨਾਲ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਹੈ | ਇਸ ਮੌਕੇ ਕਾਲਜ ਦੇ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ, ਡਾ. ਮਨੀਸ਼ ਖੂੰਗਰ ਅਸਿਸਟੈਂਟ ਪ੍ਰੋਫੈਸਰ ਤੇ ਮਨਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਐਸ.ਬੀ.ਆਰ.ਐਸ. ਕਾਲਜ 'ਚ ਰਾਸ਼ਟਰੀ ਏਕਤਾ ਦਿਵਸ ਮਨਾਇਆ ਅਗਲੀ ਖ਼ਬਰ ਸਾਬਕਾ ਪੰਚ ਸੋਹਣ ਸਿੰਘ ਗੋਂਦਾਰਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।