ਬਰਗਾੜੀ, 20 ਨਵੰਬਰ (ਸੁਖਰਾਜ ਸਿੰਘ ਗੋਂਦਾਰਾ)-ਕਸਬਾ ਬਰਗਾੜੀ ਨਿਵਾਸੀ ਗੋਂਦਾਰਾ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਸੇਵਾ-ਮੁਕਤ ਮੰਡੀ ਸੁਪਰਵਾਈਜ਼ਰ ਸੁਖਮੰਦਰ ਸਿੰਘ ਗੋਂਦਾਰਾ, ਹਾਕਮ ਸਿੰਘ ਗੋਂਦਾਰਾ ਦੇ ਪਿਤਾ ਤੇ ਗੁਰਸੇਵਕ ਸਿੰਘ ਗੋਂਦਾਰਾ ਮੀਤ ਪ੍ਰਧਾਨ ਸਹਿਕਾਰੀ ਸਭਾ ਬਰਗਾੜੀ, ਗੁਰਪ੍ਰੀਤ ਸਿੰਘ ਗੋਂਦਾਰਾ ਆਸਟ੍ਰੇਲੀਆ ਦੇ ਸਤਿਕਾਰਤ ਦਾਦਾ ਸਾਬਕਾ ਪੰਚ ਸੋਹਣ ਸਿੰਘ ਗੋਂਦਾਰਾ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦੀ ਮੌਤ 'ਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਬਰਾੜ, ਸਤਿੰਦਰ ਸਿੰਘ ਬਰਾੜ, ਕੁਲਦੀਪ ਸਿੰਘ ਨਿਆਮੀਵਾਲਾ, ਸਾਬਕਾ ਸਰਪੰਚ ਜਸਵੰਤ ਸਿੰਘ ਢਿੱਲੋਂ, ਵੀਰ ਚੰਦ ਸ਼ਰਮਾ, ਜੈਪਾਲ ਸ਼ਰਮਾ, ਬੇਅੰਤ ਸਿੰਘ ਬੁਰਜ, ਮਨਪ੍ਰੀਤ ਸਿੰਘ ਸੇਖੋਂ, ਹਰਦੀਪ ਸਿੰਘ ਸੰਧੂ, ਸਰਪੰਚ ਸੋਹਣ ਸਿੰਘ, ਹਰਬੰਸ ਸਿੰਘ ਢਿੱਲੋਂ, ਗੁਰਮੀਤ ਸਿੰਘ ਪੱਪੂ ਬਰਾੜ, ਗੁਰਚਰਨ ਸਿੰਘ ਢਿੱਲੋਂ, ਚਰਨਜੀਤ ਸ਼ਰਮਾ, ਸਾਬਕਾ ਬਲਾਕ ਸੰਮਤੀ ਮੈਂਬਰ ਬਾਬੂ ਸਿੰਘ, ਸੁਖਮੰਦਰ ਸਿੰਘ ਢਿੱਲੋਂ, ਗਮਦੂਰ ਸਿੰਘ ਢਿੱਲੋਂ, ਗਿਆਨ ਸਿੰਘ ਢਿੱਲੋਂ, ਜਸਵਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਬੰਬੀਹਾ, ਇੰਦਰਜੀਤ ਸ਼ਰਮਾ, ਬੂਟਾ ਸਿੰਘ ਢਿੱਲੋਂ, ਚਤੁਰ ਦਾਸ, ਰੂਪ ਸਿੰਘ ਢਿੱਲੋਂ, ਮੈਨੇਜਰ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਸਰਾਂ, ਰਵੀ ਪ੍ਰਧਾਨ, ਸਾਬਕਾ ਪ੍ਰਧਾਨ ਜਗਜੀਤ ਸਿੰਘ, ਸੁਖਦੇਵ ਸਿੰਘ ਸੇਵ ਢਿੱਲੋਂ, ਲਖਵਿੰਦਰ ਸਿੰਘ ਗੋਲਡੀ ਢਿੱਲੋਂ, ਨੰਬਰਦਾਰ ਰਾਜਾ ਕਵੈਤ, ਕੇਵਲ ਸਿੰਘ ਢਿੱਲੋਂ ਆਦਿ ਆਗੂਆਂ ਨੇ ਗੋਂਦਾਰਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |