30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ 'ਵੇਸਟ ਤੋਂ ਅਚੰਭੇ' ਗਤੀਵਿਧੀ ਰਾਹੀਂ ਬੱਚਿਆਂ ਨੇ ਦਿਖਾਈ ਰਚਨਾਤਮਿਕਤਾ

ਅਜੀਤ ਡੈਸਕ 21-11-2025
ਫ਼ਰੀਦਕੋਟ, 20 ਨਵੰਬਰ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ 'ਵੇਸਟ ਤੋਂ ਅਚੰਭੇ' ਗਤੀਵਿਧੀਆਂ ਕਰਵਾਈਆਂ ਗਈਆਂ | ਜਿਸ 'ਚ ਵਿਦਿਆਰਥੀਆਂ ਨੇ ਪੁਰਾਣੇ ਤੇ ਫ਼ਾਲਤੂ ਸਮੱਗਰੀ ਦੀ ਵਰਤੋਂ ਕਰਕੇ ਨਵੇਂ ਤੇ ਸੁੰਦਰ ਨਮੂਨੇ ਤਿਆਰ ਕੀਤੇ | ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਅ 'ਚ ਰਚਨਾਤਮਕਤਾ, ਵਾਤਾਵਰਨ ਪ੍ਰਤੀ ਜਾਗਰੂਕਤਾ ਤੇ ਫਾਲਤੂ ਵਸਤਾਂ ਦੀ ਮੁੜ ਵਰਤੋਂ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨਾ ਸੀ | ਬੱਚਿਆਂ ਨੇ ਪਲਾਸਟਿਕ ਦੀਆਂ ਬੋਤਲਾਂ, ਅਖਬਾਰ, ਕਾਰਡ ਬੋਰਡ, ਕੱਪੜਿਆਂ ਦੇ ਟੁਕੜੇ, ਟਿਨ ਦੇ ਡੱਬੇ ਆਦਿ ਵਰਗੀਆਂ ਰੱਦੀ ਚੀਜ਼ਾਂ ਤੋਂ ਕਲਾਤਮਕ ਤੇ ਉਪਯੋਗੀ ਸਮਾਨ ਤਿਆਰ ਕੀਤਾ | ਉਨ੍ਹਾਂ ਦੇ ਬਣਾਏ ਫੁੱਲਦਾਨ, ਪੈਨ ਸਟੈਂਡ, ਵਾਲ ਹੈਂਗਿੰਗਜ਼, ਮਾਡਲ ਤੇ ਹੋਰ ਕਈ ਸੁੰਦਰ ਸਜਾਵਟੀ ਚੀਜ਼ਾਂ ਨੇ ਸਭ ਦਾ ਮਨ ਮੋਹ ਲਿਆ | ਇਸ ਗਤੀਵਿਧੀ ਰਾਹੀਂ ਬੱਚਿਆਂ ਨੇ 'ਘਟਾਓ ਤੇ ਮੁੜ ਵਰਤੋਂ' ਦੀ ਮਹੱਤਤਾ ਸਮਝੀ ਤੇ ਵਾਤਾਵਰਨ ਸਹਿਯੋਗੀ ਜੀਵਨ ਜਿਊਣ ਲਈ ਪ੍ਰੇਰਣਾ ਪ੍ਰਾਪਤ ਕੀਤੀ | ਅਧਿਆਪਕਾਂ ਦੀ ਰਹਿਨੁਮਾਈ ਹੇਠ ਬੱਚਿਆਂ ਨੇ ਸ਼ਾਨਦਾਰ ਕਲਾ ਦਾ ਪ੍ਰਦਰਸ਼ਨ ਕੀਤਾ | ਸਕੂਲ ਦੇ ਚੇਅਰਮੈਨ ਆਸ਼ੀਸ਼ ਤੋਲ਼ਾ, ਡਾਇਰੈਕਟਰ ਅਨੂਪਮਾ ਤੋਲ਼ਾ, ਸ਼ਿਵਮ ਤੋਲ਼ਾ ਤੇ ਪਿ੍ੰਸੀਪਲ ਪਿ੍ਯੰਕਾ ਬਰਾੜ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ |
ਪਿਛਲੀ ਖ਼ਬਰ ਭਾਈ ਘਨੱਈਆ ਸੁਸਾਇਟੀ ਨੇ ਵਾਤਾਵਰਨ ਪ੍ਰਤੀ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਸਰਪੰਚ ਗੁਰਸੇਵਕ ਸਿੰਘ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।