19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਫ਼ਰੀਦਕੋਟ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਅੱਜ ਰਵਾਨਾ ਹੋਵੇਗਾ ਅਲੌਕਿਕ ਨਗਰ ਕੀਰਤਨ

ਅਜੀਤ ਡੈਸਕ 20-11-2025
ਫ਼ਰੀਦਕੋਟ, 19 ਨਵੰਬਰ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇੇ 'ਤੇ 20 ਨਵੰਬਰ ਦੀ ਸਵੇਰ ਫ਼ਰੀਦਕੋਟ ਤੋਂ ਇਕ ਅਲੌਕਿਕ ਤੇ ਇਤਿਹਾਸਕ ਨਗਰ ਕੀਰਤਨ ਰਵਾਨਾ ਹੋਵੇਗਾ | ਇਹ ਪਵਿੱਤਰ ਯਾਤਰਾ ਸਵੇਰੇ 8 ਵਜੇ ਬਾਬਾ ਫ਼ਰੀਦ ਜੀ ਦੇ ਤਪ ਅਸਥਾਨ, ਰਿਆਸਤੀ ਕਿਲ੍ਹਾ ਮੁਬਾਰਕ ਤੋਂ ਆਰੰਭ ਹੋ ਕੇ ਹੁੱਕੀ ਚੌਂਕ, ਘੰਟਾ ਘਰ ਚੌਂਕ, ਸਾਦਿਕ ਚੌਂਕ, ਨਾਨਕਸਰ ਬਸਤੀ, ਪਿੰਡ ਪਿੱਪਲੀ, ਰਾਜੋਵਾਲਾ ਤੇ ਗੋਲੇਵਾਲਾ ਰਾਹੀਂ ਫ਼ਿਰੋਜ਼ਪੁਰ ਪਹੁੰਚੇਗੀ | ਇਸ ਯਾਤਰਾ ਦੇ ਹਰ ਪੜ੍ਹਾਅ 'ਤੇ ਸੰਗਤਾਂ ਵਲੋਂ ਕੀਰਤਨ ਦਾ ਸਤਿਕਾਰਯੋਗ ਸਵਾਗਤ ਕਰਨ ਦੀ ਵਿਵਸਥਾ ਕੀਤੀ ਗਈ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ | ਸੁਰੱਖਿਆ ਪ੍ਰਬੰਧ, ਟਰੈਫ਼ਿਕ ਮੈਨੇਜਮੈਂਟ, ਰੂਟ ਡਾਈਵਰਜ਼ਨ, ਸਫ਼ਾਈ ਪ੍ਰਬੰਧ, ਪਾਣੀ ਪ੍ਰਬੰਧ, ਮੈਡੀਕਲ ਪ੍ਰਬੰਧ, ਐਮਰਜੈਂਸੀ ਰਿਸਪਾਂਸ ਟੀਮਾਂ, ਲੰਗਰ ਸੇਵਾਵਾਂ, ਲਾਈਟ ਪ੍ਰਬੰਧ, ਵਲੰਟੀਅਰ ਤਾਇਨਾਤੀ ਤੇ ਰਸਤੇ ਦੀ ਮੁਰੰਮਤ ਸਮੇਤ ਹਰ ਲਾਜ਼ਮੀ ਤਿਆਰੀ ਪ੍ਰਸ਼ਾਸਨ ਨੇ ਸਮੇਂ ਸਿਰ ਮੁਕੰਮਲ ਕਰ ਦਿੱਤੀ ਹੈ | ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਪੁਲਿਸ ਵਿਭਾਗ, ਮਿਊਾਸਪਲ ਕੌਂਸਲ ਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ ਮਿਲਕੇ ਇਸ ਸਮਾਗਮ ਨੂੰ ਨਿਸ਼ਚਿਤ ਅਤੇ ਸੁਚਾਰੂ ਬਣਾਉਣ ਲਈ ਪ੍ਰਬੰਧ ਪੂਰੇ ਕੀਤੇ ਹਨ |
ਪਿਛਲੀ ਖ਼ਬਰ -ਮਾਮਲਾ ਪੱਤਰਕਾਰ ਦੀ ਕੁੱਟਮਾਰ ਦਾ- <br> ਸਮੂਹ ਪੱਤਰਕਾਰ ਭਾਈਚਾਰੇ ਨੇ ਸੂਬਾ ਸਰਕਾਰ ਤੇ ਕੈਬਨਿਟ ਮੰਤਰੀ ਦਾ ਪੁਤਲਾ ਫ਼ੂ... ਅਗਲੀ ਖ਼ਬਰ ਦਸਮੇਸ਼ ਸਿੱਖਿਆ ਕਾਲਜ ਨੇ ਖੇਤਰੀ ਵਿਰਾਸਤੀ ਮੇਲੇ 'ਚ 29 ਇਨਾਮ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।