ਮੰਡੀ ਕਿੱਲਿਆਂਵਾਲੀ, 19 ਨਵੰਬਰ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਸਿੱਖਿਆ ਕਾਲਜ ਬਾਦਲ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ 2025 'ਚ ਕੁੱਲ 29 ਇਨਾਮ ਜਿੱਤ ਕੇ ਤੀਜਾ ਰਨਰ-ਅਪ ਰਿਹਾ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਸਿਮਰਜੀਤ ਕੌਰ ਬਰਾੜ, ਇੰਚਾਰਜ ਉਂਕਾਰ ਸਿੰਘ ਚਹਿਲ ਤੇ ਡੇਜ਼ੀ ਸਿੰਗਲਾ ਨੇ ਦੱਸਿਆ ਕਿ ਡੀ.ਏ.ਵੀ. ਸਿੱਖਿਆ ਕਾਲਜ ਅਬੋਹਰ ਵਿਚ ਜ਼ੋਨ-ਬੀ ਮੇਲੇ 'ਚ ਕਾਲਜ ਨੇ 10 ਪਹਿਲੇ ਸਥਾਨ, 9 ਦੂਜੇ ਸਥਾਨ ਤੇ 10 ਤੀਜੇ ਸਥਾਨ ਹਾਸਿਲ ਕਰਕੇ ਤੀਜਾ ਰਨਰ-ਅਪ ਰਿਹਾ | ਜਿਸ ਆਧਾਰ 'ਤੇ ਕਾਲਜ ਬੀ-ਜ਼ੋਨ ਦੇ ਸਿੱਖਿਆ ਕਾਲਜਾਂ 'ਚ ਤੀਜਾ ਰਨਰ-ਅੱਪ ਰਿਹਾ | ਏ.ਐੱਸ. ਕਾਲਜ ਖੰਨਾ ਵਿਚ ਅੰਤਰ-ਖੇਤਰੀ ਮੇਲੇ 'ਚ ਸਿਮਰਨ ਬੰਗਾ ਨੇ ਗੀਤ 'ਚ ਪਹਿਲਾ, ਕਲੀ ਗਾਇਨ ਵਿਚ ਤੀਜਾ ਸਥਾਨ ਜਿੱਤਿਆ, ਜਦਕਿ ਸੁਖਦੀਪ ਕੌਰ ਸਿਲਾਈ-ਬੁਨਾਈ ਵਿਚ ਤੀਜੇ ਸਥਾਨ 'ਤੇ ਰਹੀ | ਜ਼ੋਨਲ ਮੁਕਾਬਲਿਆਂ 'ਚ ਸ਼ਬਦ, ਗੀਤ, ਛਿੰਕੂ, ਗੁੱਡੀਆਂ-ਪਟੋਲੇ, ਪਰਾਦਾਂ, ਸਲਾਈਆਂ, ਲੰਮੀ ਹੇਕ ਦੇ ਗੀਤ ਤੇ ਵਾਰ ਗਾਇਨ ਵਿਚ ਕਾਲਜ ਨੇ ਪਹਿਲਾ ਸਥਾਨ ਹਾਸਿਲ ਕੀਤਾ | ਪਿ੍ੰਸੀਪਲ ਡਾ. ਐੱਸ.ਐੱਸ. ਸੰਘਾ ਨੇ ਸਟਾਫ਼ ਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ |