29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

'ਨਵੇਂ' ਪੰਗੇ ਦਾ 'ਘਰ' ਬਣੀ 50 ਹਜ਼ਾਰ ਗੱਟੇ ਝੋਨੇ ਦੀ ਖਰੀਦ ਨੂੰ 'ਨਵੀਂ' ਮਨਜੂਰੀ

ਅਜੀਤ ਡੈਸਕ 19-11-2025
ਮੰਡੀ ਕਿੱਲਿਆਂਵਾਲੀ, 18 ਨਵੰਬਰ (ਇਕਬਾਲ ਸ਼ਾਂਤ)-ਖੁੱਲ੍ਹੀ ਖਰੀਦ 'ਤੇ ਪਾਬੰਦੀ ਮਗਰੋਂ ਦਾਣਾ ਮੰਡੀ, ਕਿੱਲਿਆਂਵਾਲੀ ਵਿਖੇ ਅਣਵਿਕੇ 50 ਹਜ਼ਾਰ ਗੱਟੇ ਝੋਨੇ ਦੀ ਖਰੀਦ ਨੂੰ ਮਨਜੂਰੀ ਹੁਣ ਨਵੇਂ ਪੰਗੇ ਦਾ 'ਘਰ' ਬਣ ਗਈ ਹੈ | ਖਰੀਦ ਏਜੰਸੀਆਂ 50 ਹਜ਼ਾਰ ਗੱਟੇ ਦੀ ਖਰੀਦ ਨੂੰ ਮੁਕਾ ਰਹੀਆਂ ਹਨ | ਇਸੇ ਵਿਚਕਾਰ ਮਾਰਕੀਟ ਕਮੇਟੀ ਦਫ਼ਤਰ ਵਿੱਚ ਖਰੀਦ ਅਤੇ ਕਮੇਟੀ ਅਮਲੇ ਦੀ ਇੱਕ ਆੜ੍ਹਤੀ ਦੇ ਨਾਲ ਕਮਰਾ ਬੰਦ ਬੈਠਕ ਸੁਆਲਾਂ ਦੇ ਘੇਰੇ ਵਿੱਚ ਆ ਗਈ | ਅੰਦਰੋਂ ਬੰਦ ਕਮਰੇ ਦੇ ਬਾਹਰ ਖੜ੍ਹੇ ਅਣਵਿਕੇ ਝੋਨੇ ਵਾਲੇ ਕਿਸਾਨਾਂ ਨੇ 'ਕਮਰਾ ਬੰਦ ਖਰੀਦ' ਹੋਣ ਦੇ ਦੋਸ਼ ਲਗਾਏ | ਪੱਤਰਕਾਰ ਦੀ ਮੌਜੂਦਗੀ 'ਚ ਬੰਦ ਕਮਰਾ ਖੁੱਲ੍ਹਣ 'ਤੇ ਅੰਦਰ ਬੈਠਾ ਆੜ੍ਹਤੀਆ ਉਥੋਂ ਖਿਸਕ ਗਿਆ | ਜੇਕਰ ਮੰਡੀ ਬੋਰਡ ਦੇ ਅਧਿਕਾਰਕ ਸੂਤਰਾਂ ਦੀ ਮੰਨੀਏ ਤਾਂ ਨਵੀਂ ਖਰੀਦ ਨੂੰ ਮਨਜੂਰੀ ਕੱਲ੍ਹ 17 ਨਵੰਬਰ ਸ਼ਾਮ ਸੀ | ਜ਼ਮੀਨ ਪੱਧਰ 'ਤੇ 1875 ਮੀਟਿ੍ਕ ਟਨ ਦੀ ਖਰੀਦ ਅੱਜ 18 ਨਵੰਬਰ ਵੀ ਜਾਰੀ ਰਹੀ | ਰਛਪਾਲ ਸਿੰਘ ਹਾਕੂਵਾਲਾ, ਰਵਿੰਦਰ ਸਿੰਘ ਮਹਿਣਾ, ਦਰਸ਼ਨ ਸਿੰਘ ਵਜੀਦਪੁਰ ਭੋਮਾ, ਜਸਵੰਤ ਸਿੰਘ ਘੁਮਿਆਰਾ ਅਤੇ ਅਜੈਬ ਸਿੰਘ ਵੜਿੰਗਖੇੜਾ ਨੇ ਦੋਸ਼ ਲਗਾਇਆ ਕਿ ਖਰੀਦ ਤਹਿਤ ਸਿਰਫ਼ ਦੋ ਆੜ੍ਹਤੀਆਂ ਦਾ ਝੋਨਾ ਖਰੀਦਿਆ ਜਾ ਰਿਹਾ ਹੈ | ਜਦਕਿ ਉਨ੍ਹਾਂ ਦਾ ਕਰੀਬ 30-40 ਹਜ਼ਾਰ ਗੱਟਾ ਝੋਨਾ ਵਿਕਣੋਂ ਪਿਆ ਹੈ | ਕਿਸਾਨਾਂ ਨੇ ਅਣਵਿਕੇ ਝੋਨੇ ਨੂੰ ਖਰੀਦ ਮਨਜੂਰੀ ਦੀ ਮੰਗ ਕੀਤੀ | ਕਈ ਆੜ੍ਹਤੀਆਂ ਨੇ ਮਨਜੂਰੀ ਸੂਚੀ 'ਚ ਉਨ੍ਹਾਂ ਦੇ ਅਣਵਿਕੇ ਝੋਨਾ ਸ਼ਾਮਲ ਨਾ ਕਰਨ ਦੇ ਦੋਸ਼ ਲਗਾਏ | ਬੰਦ ਕਮਰੇ 'ਚ ਬੈਠੇ ਸਰਕਾਰੀ ਅਮਲੇ ਨੇ ਕਿਹਾ ਕਿ ਅੰਦਰ ਕੋਈ ਖਰੀਦ ਨਹੀਂ ਹੋ ਰਹੀ, ਉਹ ਸਿਰਫ਼ ਚਾਹ ਪੀ ਰਹੇ ਸਨ | ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਖਰੀਦ ਕੀਤੀ ਜਾ ਰਹੀ ਹੈ | ਦੂਜੇ ਪਾਸੇ ਜ਼ਿਲ੍ਹਾ ਮੰਡੀ ਅਫ਼ਸਰ ਅਜੈਪਾਲ ਸਿੰਘ ਬਰਾੜ ਨੇ ਕਿਹਾ ਕਿ ਆੜ੍ਹਤੀਆਂ ਵਲੋਂ ਇੱਕ ਸਫ਼ੇ 'ਤੇ ਬਕਾਇਆ ਝੋਨੇ ਕਰੀਬ 18750 ਮੀਟਿ੍ਕ ਟਨ ਦੀ ਸੂਚੀ ਦਿੱਤੀ ਗਈ ਸੀ | ਜਿਸਦੇ ਆਧਾਰ 'ਤੇ ਮਨਜੂਰੀ ਆਈ ਹੈ |
ਪਿਛਲੀ ਖ਼ਬਰ ਡੀ.ਪੀ.ਆਰ.ਓ. ਅਮਰੀਕ ਸਿੰਘ ਨੂੰ ਸਦਮਾ, ਪਿਤਾ ਦਾ ਦੇਹਾਂਤ ਅਗਲੀ ਖ਼ਬਰ ਸਰਕਾਰੀ ਬਹੁਤਕਨੀਕੀ ਕਾਲਜ 'ਚ ਅਲੂਮਨੀ ਸੈਸ਼ਨ ਦਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।