08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸ਼ੋ੍ਰਮਣੀ ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਨਾਲ ਮਨਾਇਆ

ਅਜੀਤ ਡੈਸਕ 04-11-2025
ਫ਼ਰੀਦਕੋਟ, 3 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਉਤਸਵ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਫ਼ਰੀਦਕੋਟ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦੇਵ ਸਿੰਘ ਕੈਂਥ ਨੇ ਦੱਸਿਆ ਕਿ ਸਵੇਰੇ ਸ੍ਰੀ ਆਖੰਡ ਪਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਦੀਵਾਨ ਸਜਾਏ ਗਏ, ਜਿਸ 'ਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥਾ ਭਾਈ ਕਰਤਾਰ ਸਿੰਘ ਆਜ਼ਾਦ ਅੇ ਭਾਈ ਸਰਵਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਦੇ ਜਥੇ ਵਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅੰਗਰੇਜ਼ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਚੇਅਰਮੈਨ ਅਮਨਦੀਪ ਸਿੰਘ ਬਾਬਾ ਤੇ ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਮਾਗਮ ਵਿਚ ਜਸਵੰਤ ਸਿੰਘ ਪੁਰਬਾ ਤੇ ਤਪਿੰਦਰ ਸਿੰਘ ਬੇਦੀ ਵਲੋਂ ਸਟੇਜ ਸਕੱਤਰ ਦੀ ਸੇਵਾ ਨਿਭਾਈ ਗਈ | ਉਪਰੰਤ ਬਾਬਾ ਫ਼ਰੀਦ ਸਕੂਲ ਦੇ 6ਵੀਂ ਜਮਾਤ ਦੇ ਵਿਦਿਆਰਥੀ ਅਭੀਜੋਤ ਸਿੰਘ ਨੇ ਬਾਬਾ ਨਾਮਦੇਵ ਜੀ ਦੀ ਤਸਵੀਰ ਬਣਾਈ | ਕਮੇਟੀ ਵਲੋਂ ਬੱਚੇ ਨੂੰ ਸਿਰੋਪਾਉ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਾਈਸ ਪ੍ਰਧਾਨ ਕਰਮ ਸਿੰਘ ਪੁਰਬਾ, ਪ੍ਰੀਤਮ ਸਿੰਘ ਔਲਖ, ਇੰਦਰਜੀਤ ਸਿੰਘ ਤੱਗੜ, ਸ਼ਮਸ਼ੇਰ ਸਿੰਘ ਪੁਰਬਾ, ਅਵਤਾਰ ਸਿੰਘ ਬੇਦੀ, ਸੁਰਿੰਦਰ ਸਿੰਘ ਪੁਰਬਾ, ਬਲਵਿੰਦਰ ਸਿੰਘ ਬੇਦੀ, ਗੁਰਪ੍ਰੀਤ ਸਿੰਘ ਗੋਲਡੀ, ਇੰਦਰਜੀਤ ਸਿੰਘ ਮੂਕਰ ਸਰਾਂ, ਜਸਵੰਤ ਸਿੰਘ ਝੱਖੜ ਵਾਲਾ, ਹਰਬੰਸ ਸਿੰਘ ਕੋਚ, ਪਿ੍ੰ. ਪਰਮਿੰਦਰ ਸਿੰਘ ਤੱਗੜ, ਇੰਦਰਜੀਤ ਸਿੰਘ ਪੁਰਬਾ, ਨੈਬ ਸਿੰਘ ਪੁਰਬਾ ਸਕੱਤਰ, ਹਰਬੰਸ ਸਿੰਘ ਬੇਦੀ, ਅਮਰਜੀਤ ਸਿੰਘ ਮੂਕਰ ਅਤੇ ਬਾਬਾ ਗੁਰਦੇਵ ਸਿੰਘ ਸੇਵਾਦਾਰ ਆਦਿ ਹਾਜ਼ਰ ਸਨ |
ਜੈਤੋ, (ਗੁਰਮੀਤਪਾਲ ਰੋੜੀਕਪੂਰਾ)-ਬਾਬਾ ਨਾਮਦੇਵ ਸਭਾ ਜੈਤੋ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 755ਵਾਂ ਜਨਮ ਦਿਹਾੜਾ ਸਥਾਨਕ ਬਾਬਾ ਨਾਮਦੇਵ ਭਵਨ, ਜੈਤੋ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਭਵਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਪ੍ਰਸਿੱਧ ਕੀਰਤਨੀ ਜਥੇ ਵਲੋਂ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੌਰਾਨ ਬਾਬਾ ਨਾਮਦੇਵ ਸਭਾ ਦੇ ਜਨਰਲ ਸਕੱਤਰ ਨਰਿੰਦਰਪਾਲ ਸਿੰਘ ਰਾਮੇਆਣਾ ਨੇ ਬਾਬਾ ਨਾਮਦੇਵ ਜੀ ਦੇ ਜੀਵਨ ਉਪਰ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਮੌਕੇ ਸਭਾ ਦੇ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਨੇ ਕਿਹਾ ਕਿ ਬਾਬਾ ਨਾਮਦੇਵ ਜੀ ਵਲੋਂ ਉਚਾਰੀ ਬਾਣੀ ਤੇ ਫ਼ਲਸਫ਼ੇ ਨੂੰ ਆਧਾਰ ਬਣਾ ਕੇ ਮਨੁੱਖੀ ਜੀਵਨ ਸਫ਼ਲ ਕੀਤਾ ਜਾ ਸਕਦਾ ਹੈ | ਸਭਾ ਵਲੋਂ ਦਾਨੀ ਸੱਜਣਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਨਰਿੰਦਪਾਲ ਸਿੰਘ ਰਾਮੇਆਣਾ ਨੇ ਨਿਭਾਈ | ਇਸ ਮੌਕੇ ਸੰਤ ਰਿਸ਼ੀ ਰਾਮ ਜੀ ਜਲਾਲ ਵਾਲੇ, ਧਰਮਜੀਤ ਰਾਮੇਆਣਾ ਵਾਈਸ ਚੇਅਰਮੈਨ ਵਾਟਰ ਅਤੇ ਸੀਵਰੇਜ ਬੋਰਡ, ਗੁਰਭੇਜ ਸਿੰਘ ਬਰਾੜ ਰੋਮਾਣਾ ਅਲਬੇਲ ਸਿੰਘ, ਪ੍ਰਕਾਸ਼ ਸਿੰਘ ਸੇਵੇਵਾਲਾ, ਪ੍ਰਧਾਨ ਮਾਸਟਰ ਜੋਗਿੰਦਰ ਸਿੰਘ, ਮੀਤ ਪ੍ਰਧਾਨ ਹਰਚਰਨ ਸਿੰਘ ਸਾਗੂ, ਜੁਆਇੰਟ ਸਕੱਤਰ ਰਾਜਿੰਦਰ ਸਿੰਘ ਸੋਨੀ ਸਾਗੂ, ਮੈਂਬਰ ਪਿ੍ਤਪਾਲ ਸਿੰਘ ਢੇਰੜੀ, ਦਵਿੰਦਰ ਸਿੰਘ ਪਿੰਕੀ, ਦਵਿੰਦਰਪਾਲ ਸਿੰਘ, ਜਸਵਿੰਦਰ ਸਿੰਘ ਜੋਨੀ, ਸੁਖਜਿੰਦਰ ਸਿੰਘ ਸਾਗੂ, ਮਾਸਟਰ ਜਸਵਿੰਦਰ ਸਿੰਘ ਸਾਗੂ, ਮਾਸਟਰ ਹਰਕੀਰਤ ਸਿੰਘ, ਮਨਪ੍ਰੀਤ ਸਿੰਘ ਰਾਮੇਆਣਾ, ਗੁਰਦੀਪ ਸਿੰਘ ਰਾਮੇਆਣਾ, ਪ੍ਰਦੀਪ ਸਿੰਘ ਨੀਟਾ, ਮਾਸਟਰ ਜਸਵਿੰਦਰ ਸਿੰਘ, ਨਰਿੰਦਰ ਸਿੰਘ ਸਾਗੂ, ਮਾਸਟਰ ਜੋਗਿੰਦਰ ਸਿੰਘ, ਮੀਤ ਪ੍ਰਧਾਨ ਹਰਚਰਨ ਸਿੰਘ ਸਾਗੂ, ਖਜ਼ਾਨਚੀ ਜਸਬੀਰ ਸਿੰਘ ਅੰਗਰੋਈਆ, ਜਨਰਲ ਸਕੱਤਰ ਨਰਿੰਦਰ ਪਾਲ ਸਿੰਘ ਰਾਮੇਆਣਾ, ਜੁਆਇੰਟ ਸਕੱਤਰ ਰਜਿੰਦਰ ਸਿੰਘ ਸਾਗੂ, ਮੈਂਬਰ ਦਵਿੰਦਰ ਸਿੰਘ ਪਿੰਕੀ, ਰਣਜੀਤ ਸਿੰਘ ਰੋਇਲ, ਮਾਸਟਰ ਦਵਿੰਦਰ ਪਾਲ ਸਿੰਘ, ਪਿ੍ਤਪਾਲ ਸਿੰਘ ਢੇਰੜੀ, ਪ੍ਰਦੀਪ ਸਿੰਘ ਨੀਟਾ, ਮਾਸਟਰ ਹਰਕੀਰਤ ਸਿੰਘ, ਮਾਸਟਰ ਜਸਵਿੰਦਰ ਸਿੰਘ ਸਾਗੂ, ਗੁਰਦੀਪ ਸਿੰਘ ਰਾਮੇਆਣਾ, ਗੁਰਮੇਲ ਸਿੰਘ ਅੰਗਰੋਈਆ, ਮਨਪ੍ਰੀਤ ਸਿੰਘ ਰਾਮੇਆਣਾ, ਜਸਵਿੰਦਰ ਸਿੰਘ ਜੋਨੀ, ਸੁਖਜਿੰਦਰ ਸਿੰਘ ਸਾਗੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਦਿਕ ਵਿਖੇ ਬਣਨ ਵਾਲੇ ਖੇਡ ਮੈਦਾਨ ਦਾ ਚੇਅਰਮੈਨ ਅਮਨਦੀਪ ਸਿੰਘ ਨੇ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਹਲਕਾ ਲੰਬੀ ਦੀਆਂ ਮੰਡੀਆਂ 'ਚ ਕਿਸਾਨਾਂ ਤੋਂ ਧੜੱਲੇ ਨਾਲ ਝੋਨੇ ਦੀ ਸਿੱਧੀ 'ਗੈਰਕਾਨੂੰਨੀ' ਖਰੀਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।